Aaj Ka Rashifal 29 Nov. : ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਨੌਕਰੀ 'ਚ ਤਰੱਕੀ ਤੇ ਵਪਾਰ 'ਚ ਹੋਵੇਗਾ ਵੱਡਾ ਲਾਭ; ਜਾਣੋ ਆਪਣੀ ਰਾਸ਼ੀ ਦਾ ਹਾਲ
Daily Horoscope : ਕਈ ਰਾਸ਼ੀਆਂ ਦੇ ਰੁਕੇ ਕੰਮ ਬਣ ਸਕਦੇ ਹਨ ਤੇ ਕੋਈ ਲੰਬੀ ਯਾਤਰਾ 'ਤੇ ਜਾ ਸਕਦਾ ਹੈ। ਧਨੁ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਵਿਵਾਦ 'ਚ ਨਾ ਪੈਣ ਦੀ ਸਲਾਹ ਦਿੱਤੀ ਗਈ ਹੈ। ਆਓ ਜਾਣਦੇ ਹਾਂ ਮੇਖ ਤੋਂ ਲੈ ਕੇ ਮੀਨ ਰਾਸ਼ੀ ਤਕ ਸਾਰੀਆਂ 12 ਰਾਸ਼ੀਆਂ ਲਈ ਕਿਹੋ ਜਿਹਾ ਰਹੇਗਾ ਅੱਜ ਦਾ ਦਿਨ।
Publish Date: Sat, 28 Nov 2026 02:07 PM (IST)
Updated Date: Sun, 29 Nov 2026 07:48 AM (IST)
ਧਰਮ ਡੈਸਕ, ਨਵੀਂ ਦਿੱਲੀ : Aaj Ka Rashifal 29 Nov 2026: ਅੱਜ ਐਤਵਾਰ ਦਾ ਦਿਨ ਕਈ ਰਾਸ਼ੀਆਂ ਲਈ ਚੰਗੀਆਂ ਖ਼ਬਰਾਂ ਤੇ ਆਰਥਿਕ ਲਾਭ ਲਿਆ ਸਕਦਾ ਹੈ ਜਦਕਿ ਕੁਝ ਰਾਸ਼ੀਆਂ ਨੂੰ ਸਿਹਤ, ਕਾਰੋਬਾਰ ਅਤੇ ਪਰਿਵਾਰਕ ਮਾਮਲਿਆਂ 'ਚ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਕਈਆਂ ਦੇ ਰੁਕੇ ਕੰਮ ਬਣ ਸਕਦੇ ਹਨ ਤੇ ਕੋਈ ਲੰਬੀ ਯਾਤਰਾ 'ਤੇ ਜਾ ਸਕਦਾ ਹੈ। ਧਨੁ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਵਿਵਾਦ 'ਚ ਨਾ ਪੈਣ ਦੀ ਸਲਾਹ ਦਿੱਤੀ ਗਈ ਹੈ। ਆਓ ਜਾਣਦੇ ਹਾਂ ਮੇਖ ਤੋਂ ਲੈ ਕੇ ਮੀਨ ਰਾਸ਼ੀ ਤਕ ਸਾਰੀਆਂ 12 ਰਾਸ਼ੀਆਂ ਲਈ ਕਿਹੋ ਜਿਹਾ ਰਹੇਗਾ ਅੱਜ ਦਾ ਦਿਨ।
ਮੇਖ ਰਾਸ਼ੀ : ਅੱਜ ਸਿਹਤ ਪ੍ਰਤੀ ਲਾਪਰਵਾਹੀ ਨੁਕਸਾਨਦਾਇਕ ਹੋ ਸਕਦੀ ਹੈ। ਸਿਹਤ ਦਾ ਧਿਆਨ ਰੱਖੋ। ਵਪਾਰ ਅਤੇ ਕਾਰੋਬਾਰ 'ਚ ਆਮ ਲਾਭ ਦੇ ਯੋਗ ਹਨ। ਆਰਥਿਕ ਉਤਰਾਅ-ਚੜ੍ਹਾਅ ਬਣਿਆ ਰਹੇਗਾ। ਨੌਕਰੀ ਕਰਨ ਵਾਲਿਆਂ ਲਈ ਵਿਵਾਦ ਦੀ ਸਥਿਤੀ ਬਣ ਸਕਦੀ ਹੈ। ਪਰਿਵਾਰਕ ਮੈਂਬਰਾਂ ਨਾਲ ਸਬੰਧ ਆਮ ਰਹਿਣਗੇ। ਜ਼ਮੀਨੀ ਵਿਵਾਦਾਂ ਤੋਂ ਦੂਰ ਰਹੋ।
ਬ੍ਰਿਖ ਰਾਸ਼ੀ : ਅੱਜ ਦਾ ਦਿਨ ਚੰਗਾ ਹੈ। ਰੁਕੇ ਹੋਏ ਕੰਮ ਪੂਰੇ ਹੋਣਗੇ। ਸਿਹਤ 'ਚ ਲਾਭ ਰਹੇਗਾ। ਵਪਾਰ ਅਤੇ ਕਾਰੋਬਾਰ 'ਚ ਆਮ ਲਾਭ ਦੇ ਯੋਗ ਹਨ। ਨਵੇਂ ਕੰਮ ਦੀ ਸ਼ੁਰੂਆਤ ਹੋ ਸਕਦੀ ਹੈ। ਦੋਸਤ ਨਾਲ ਦਿਨ ਚੰਗਾ ਬੀਤੇਗਾ। ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦੀ ਸੰਭਾਵਨਾ ਹੈ। ਪਰਿਵਾਰਕ ਮੈਂਬਰਾਂ ਨਾਲ ਸਬੰਧ ਚੰਗੇ ਰਹਿਣਗੇ। ਲੰਬੀ ਯਾਤਰਾ ਦੇ ਯੋਗ ਹਨ।
ਮਿਥੁਨ ਰਾਸ਼ੀ : ਆਰਥਿਕ ਲਾਭ ਦੇ ਯੋਗ ਹਨ। ਵਪਾਰ ਅਤੇ ਕਾਰੋਬਾਰ 'ਚ ਲਾਭ ਬਣਿਆ ਰਹੇਗਾ। ਆਮਦਨ ਦੇ ਨਵੇਂ ਰਸਤੇ ਬਣਨਗੇ। ਸ਼ੇਅਰ ਬਾਜ਼ਾਰ 'ਚ ਲਾਭ ਹੋਵੇਗਾ। ਕਾਰੋਬਾਰੀ ਲੋਕਾਂ ਲਈ ਦਿਨ ਚੰਗਾ ਰਹੇਗਾ। ਪਰਿਵਾਰਕ ਸਬੰਧਾਂ 'ਚ ਉਤਰਾਅ-ਚੜ੍ਹਾਅ ਖ਼ਤਮ ਹੋਣਗੇ। ਸਿਹਤ 'ਚ ਲਾਭ ਰਹੇਗਾ। ਪਰਿਵਾਰ ਨਾਲ ਲੰਬੀ ਯਾਤਰਾ ਦੇ ਯੋਗ ਹਨ। ਕੁੱਲ ਮਿਲਾ ਕੇ ਅੱਜ ਦਾ ਦਿਨ ਚੰਗਾ ਰਹੇਗਾ।
ਕਰਕ ਰਾਸ਼ੀ : ਕਿਸੇ ਖ਼ਾਸ ਕੰਮ ਨੂੰ ਲੈ ਕੇ ਮਨ 'ਚ ਚੱਲ ਰਹੀ ਯੋਜਨਾ ਸਫ਼ਲ ਹੋਵੇਗੀ। ਆਰਥਿਕ ਲਾਭ ਦੇ ਯੋਗ ਆਮ ਹਨ। ਵਪਾਰ ਅਤੇ ਕਾਰੋਬਾਰ 'ਚ ਆਮ ਲਾਭ ਕਮਾਓਗੇ। ਨੌਕਰੀ ਕਰਨ ਵਾਲੇ ਅੱਜ ਵਿਵਾਦਾਂ ਤੋਂ ਦੂਰ ਰਹਿਣ। ਪਰਿਵਾਰਕ ਮੈਂਬਰਾਂ ਨਾਲ ਸਬੰਧਾਂ 'ਚ ਮਤਭੇਦਾਂ ਦੇ ਬਾਵਜੂਦ ਤਾਲਮੇਲ ਬਣਿਆ ਰਹੇਗਾ।
ਸਿੰਘ ਰਾਸ਼ੀ : ਅੱਜ ਦਾ ਦਿਨ ਚੰਗਾ ਹੈ। ਸਿਹਤ 'ਚ ਲਾਭ ਰਹੇਗਾ। ਕੰਮ ਦੇ ਸਿਲਸਿਲੇ 'ਚ ਲੰਬੀ ਯਾਤਰਾ 'ਤੇ ਜਾ ਸਕਦੇ ਹੋ। ਵਪਾਰ ਅਤੇ ਕਾਰੋਬਾਰ ਕਰਨ ਵਾਲਿਆਂ ਲਈ ਦਿਨ ਆਮ ਤੌਰ 'ਤੇ ਲਾਭਦਾਇਕ ਰਹੇਗਾ। ਆਰਥਿਕ ਫ਼ੈਸਲੇ ਸੋਚ-ਵਿਚਾਰ ਕੇ ਲਓ। ਖ਼ਰਚਿਆਂ 'ਤੇ ਕਾਬੂ ਰੱਖੋ। ਪਰਿਵਾਰਕ ਮੈਂਬਰਾਂ ਨਾਲ ਮਤਭੇਦ ਬਣੇ ਰਹਿਣਗੇ। ਸਹੁਰੇ ਪੱਖ ਨਾਲ ਵਿਵਾਦ ਦੀ ਸੰਭਾਵਨਾ ਹੈ।
ਕੰਨਿਆ ਰਾਸ਼ੀ : ਅੱਜ ਦਾ ਦਿਨ ਚੰਗਾ ਰਹੇਗਾ। ਸਿਹਤ 'ਚ ਲਾਭ ਰਹੇਗਾ। ਵਪਾਰ ਅਤੇ ਕਾਰੋਬਾਰ 'ਚ ਬਦਲਾਅ ਦੇ ਨਾਲ ਲਾਭ ਕਮਾ ਸਕਦੇ ਹੋ। ਨਵੇਂ ਕਾਰੋਬਾਰ ਦੀ ਸ਼ੁਰੂਆਤ ਹੋ ਸਕਦੀ ਹੈ। ਦੋਸਤਾਂ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣੇਗੀ। ਪਰਿਵਾਰਕ ਸਬੰਧ ਚੰਗੇ ਰਹਿਣਗੇ। ਘਰ 'ਚ ਨਵੇਂ ਮਹਿਮਾਨ ਦਾ ਆਗਮਨ ਹੋਵੇਗਾ।
ਤੁਲਾ ਰਾਸ਼ੀ : ਘਰ 'ਚ ਮੰਗਲਮਈ ਕਾਰਜਾਂ ਦੇ ਯੋਗ ਬਣਨਗੇ। ਪਰਿਵਾਰਕ ਮੈਂਬਰਾਂ ਨਾਲ ਦਿਨ ਚੰਗਾ ਬੀਤੇਗਾ। ਪਰਿਵਾਰ ਨਾਲ ਕਿਸੇ ਸਮਾਗਮ 'ਚ ਸ਼ਾਮਲ ਹੋ ਸਕਦੇ ਹੋ। ਵਪਾਰ ਅਤੇ ਕਾਰੋਬਾਰ 'ਚ ਵੱਡੇ ਲਾਭ ਦੇ ਯੋਗ ਹਨ। ਕਿਸੇ ਵੱਡੇ ਕੰਮ ਦੀ ਸ਼ੁਰੂਆਤ ਹੋ ਸਕਦੀ ਹੈ। ਸਥਾਨ ਬਦਲਣ ਦੇ ਯੋਗ ਹਨ।
ਬ੍ਰਿਸ਼ਚਕ ਰਾਸ਼ੀ : ਅੱਜ ਦਾ ਦਿਨ ਉਤਰਾਅ-ਚੜ੍ਹਾਅ ਨਾਲ ਭਰਿਆ ਰਹੇਗਾ। ਸਿਹਤ ਦਾ ਧਿਆਨ ਰੱਖੋ। ਮੌਸਮੀ ਬਿਮਾਰੀਆਂ ਦੀ ਲਪੇਟ 'ਚ ਆ ਸਕਦੇ ਹੋ। ਯਾਤਰਾ ਆਦਿ ਦੌਰਾਨ ਸਾਵਧਾਨੀ ਵਰਤੋ। ਨਵਾਂ ਵਾਹਨ ਜਾਂ ਮਕਾਨ ਖ਼ਰੀਦਣ ਦੀ ਯੋਜਨਾ ਬਣ ਸਕਦੀ ਹੈ। ਆਰਥਿਕ ਸਥਿਤੀ ਸੁਧਾਰਨ ਲਈ ਅੱਜ ਤੁਸੀਂ ਕਈ ਵੱਡੇ ਸਮਝੌਤੇ ਕਰ ਸਕਦੇ ਹੋ। ਦੋਸਤਾਂ ਦਾ ਸਹਿਯੋਗ ਮਿਲੇਗਾ।
ਧਨੁ ਰਾਸ਼ੀ : ਅੱਜ ਦੇ ਦਿਨ ਵਿਵਾਦਾਂ ਤੋਂ ਦੂਰ ਰਹੋ। ਬੋਲਣ ਸਮੇਂ ਸਾਵਧਾਨੀ ਵਰਤੋ। ਜੱਦੀ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਅਦਾਲਤ ਜਾਣਾ ਪੈ ਸਕਦਾ ਹੈ। ਆਰਥਿਕ ਸਥਿਤੀ 'ਚ ਉਤਰਾਅ-ਚੜ੍ਹਾਅ ਬਣਿਆ ਰਹੇਗਾ। ਪਰਿਵਾਰਕ ਮੈਂਬਰਾਂ ਨਾਲ ਸਬੰਧ ਆਮ ਰਹਿਣਗੇ। ਸ਼ੇਅਰ ਬਾਜ਼ਾਰ 'ਚ ਲਾਭ ਦੇ ਘੱਟ ਯੋਗ ਹਨ। ਵਪਾਰ ਅਤੇ ਕਾਰੋਬਾਰ ਆਮ ਰਹੇਗਾ।
ਮਕਰ ਰਾਸ਼ੀ : ਪਰਿਵਾਰ ਨਾਲ ਕਿਸੇ ਮੰਗਲਮਈ ਕਾਰਜ 'ਚ ਸ਼ਾਮਲ ਹੋ ਸਕਦੇ ਹੋ। ਵਪਾਰ ਅਤੇ ਕਾਰੋਬਾਰ 'ਚ ਲਾਭ ਦੇ ਯੋਗ ਹਨ। ਆਰਥਿਕ ਨੀਤੀਆਂ ਲਾਭਦਾਇਕ ਰਹਿਣਗੀਆਂ। ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਮਿਲ ਸਕਦੀ ਹੈ। ਕਿਸੇ ਖ਼ਾਸ ਵਿਅਕਤੀ ਨਾਲ ਮੁਲਾਕਾਤ ਹੋਵੇਗੀ। ਸ਼ੇਅਰ ਬਾਜ਼ਾਰ ਤੋਂ ਲਾਭ ਲੈ ਸਕਦੇ ਹੋ। ਨੌਕਰੀ 'ਚ ਤਰੱਕੀ ਦੀ ਸੰਭਾਵਨਾ ਹੈ।
ਕੁੰਭ ਰਾਸ਼ੀ : ਕਿਸੇ ਖ਼ਾਸ ਕੰਮ ਨੂੰ ਲੈ ਕੇ ਤੁਹਾਡੀ ਅੱਜ ਦੀ ਯੋਜਨਾ ਸਫ਼ਲ ਹੋਵੇਗੀ। ਵਪਾਰ ਅਤੇ ਕਾਰੋਬਾਰ 'ਚ ਲਾਭ ਦੇ ਯੋਗ ਹਨ। ਦੋਸਤਾਂ ਦਾ ਸਹਿਯੋਗ ਮਿਲੇਗਾ। ਪਰਿਵਾਰਕ ਮੈਂਬਰਾਂ ਨਾਲ ਪੁਰਾਣੇ ਮਤਭੇਦ ਖ਼ਤਮ ਹੋਣਗੇ। ਨੌਕਰੀ ਕਰਨ ਵਾਲਿਆਂ ਲਈ ਦਿਨ ਚੰਗਾ ਹੈ। ਅੱਜ ਲੋਕ ਤੁਹਾਡੇ ਨਾਲ ਨਿੱਜੀ ਤੌਰ 'ਤੇ ਜੁੜਨਗੇ। ਸ਼ੇਅਰ ਬਾਜ਼ਾਰ ਤੋਂ ਲਾਭ ਹੋਵੇਗਾ।
ਮੀਨ ਰਾਸ਼ੀ : ਅੱਜ ਤੁਹਾਡਾ ਆਪਣੇ ਕਿਸੇ ਖ਼ਾਸ ਦੋਸਤ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ। ਸਿਹਤ ਸਬੰਧੀ ਸਮੱਸਿਆ ਬਣੀ ਰਹੇਗੀ। ਪਰਿਵਾਰਕ ਮੈਂਬਰਾਂ ਨਾਲ ਮਤਭੇਦ ਰਹਿਣਗੇ। ਕਿਸੇ ਕੰਮ ਨੂੰ ਲੈ ਕੇ ਮਨ 'ਚ ਚਿੰਤਾ ਬਣੀ ਰਹੇਗੀ। ਯਾਤਰਾ ਸੁਖਦ ਰਹੇਗੀ। ਧਨ ਲਾਭ ਆਮ ਰਹੇਗਾ। ਵਪਾਰ ਅਤੇ ਕਾਰੋਬਾਰ 'ਚ ਉਤਰਾਅ-ਚੜ੍ਹਾਅ ਰਹੇਗਾ। ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਹੋਵੇਗੀ।