- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਦੀਵਾਲੀ ਮੌਕੇ ਪਟਾਕਿਆਂ ਦੀ ਆਤਿਸ਼ਬਾਜ਼ੀ ਤੇ ਪਰਾਲੀ ਦੇ ਧੂੰਏਂ ਨਾਲ ਫੈਲਿਆ ਪ੍ਰਦੂਸ਼ਣ ਦੋ ਦਿਨ ਬਾਅਦ ਵੀ ਘਟਣ ਦਾ ਨਾਂ ਨਹੀਂ ਲੈ ਰਿਹਾ। ਸੂਬੇ ਦੇ ਪ੍ਰਮੁੱਖ ਸ਼ਹਿਰਾਂ ਵਿਚ ਏਕਿਊਆਈ ‘ਖ਼ਰਾਬ’ ਸ਼੍ਰੇਣੀ ਵਿਚ ਪਹੁੰਚ ਗਿਆ ਹੈ ਜਦਕਿ ਲੁਧਿਆਣਾ ਦਾ ਏਕਿਊਆਈ 314 ਦੇ ਨਾਲ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਹੈ।

ਗੌਰਵ ਸੂਦ, ਜਾਗਰਣ, ਪਟਿਆਲਾ : ਪੰਜਾਬ ਵਿਚ ਦੀਵਾਲੀ ਮੌਕੇ ਪਟਾਕਿਆਂ ਦੀ ਆਤਿਸ਼ਬਾਜ਼ੀ ਤੇ ਪਰਾਲੀ ਦੇ ਧੂੰਏਂ ਨਾਲ ਫੈਲਿਆ ਪ੍ਰਦੂਸ਼ਣ ਦੋ ਦਿਨ ਬਾਅਦ ਵੀ ਘਟਣ ਦਾ ਨਾਂ ਨਹੀਂ ਲੈ ਰਿਹਾ। ਸੂਬੇ ਦੇ ਪ੍ਰਮੁੱਖ ਸ਼ਹਿਰਾਂ ਵਿਚ ਏਕਿਊਆਈ ‘ਖ਼ਰਾਬ’ ਸ਼੍ਰੇਣੀ ਵਿਚ ਪਹੁੰਚ ਗਿਆ ਹੈ ਜਦਕਿ ਲੁਧਿਆਣਾ ਦਾ ਏਕਿਊਆਈ 314 ਦੇ ਨਾਲ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਹੈ। ਇੱਥੇ ਵੱਧ ਤੋਂ ਵੱਧ ਏਕਿਊਆਈ 439 ਤੱਕ ਪਹੁੰਚ ਗਿਆ। ਜਲੰਧਰ ਵਿਚ ਔਸਤ ਏਕਿਊਆਈ 248 ਤੇ ਵੱਧ ਤੋਂ ਵੱਧ 440 ਦਰਜ ਕੀਤਾ ਗਿਆ।
ਇਸ ਸਮੇਂ ਸੂਬੇ ਵਿਚ ਹਵਾ ਦੀ ਰਫ਼ਤਾਰ ਬਹੁਤ ਘੱਟ ਹੈ, ਜਿਸ ਕਾਰਨ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੰਗਲਵਾਰ ਨੂੰ ਲੁਧਿਆਣਾ ਵਿਚ ਹਵਾ ਦੀ ਰਫ਼ਤਾਰ ਮਹਿਜ਼ 0.5 ਕਿੱਲੋਮੀਟਰ ਪ੍ਰਤੀ ਘੰਟਾ ਰਹੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਸਾਬਕਾ ਚੇਅਰਮੈਨ ਡਾ. ਆਦਰਸ਼ਪਾਲ ਵਿਗ ਨੇ ਦੱਸਿਆ ਕਿ ਨਵੰਬਰ ਵਿਚ ਮੌਸਮ ਬਦਲਣ ਨਾਲ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਠੰਢ ਵਧਣ ਅਤੇ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਪਟਾਕਿਆਂ ਤੇ ਪਰਾਲੀ ਦਾ ਧੂੰਆਂ ਤੇ ਪ੍ਰਦੂਸ਼ਣ ਦੇ ਬਰੀਕ ਕਣ ਵਾਤਾਵਰਣ ਦੀਆਂ ਹੇਠਲੀਆਂ ਪਰਤਾਂ ਵਿਚ ਜਮ੍ਹਾਂ ਰਹਿ ਗਏ ਹਨ। ਇਸੇ ਕਰ ਕੇ ਪ੍ਰਦੂਸ਼ਣ ਦਾ ਗੁਬਾਰ ਛਾਇਆ ਹੋਇਆ ਹੈ।
ਹੁਣ ਤੱਕ 4,657 ਥਾਵਾਂ ’ਤੇ ਪਰਾਲੀ ਸਾੜੀ, ਇਕ ਦਿਨ ’ਚ 198 ਨਵੇਂ ਮਾਮਲੇ
ਸੂਬੇ ਵਿਚ ਪਰਾਲੀ ਸਾੜਨ ਦੇ ਮਾਮਲੇ ਵੀ ਰੁਕ ਨਹੀਂ ਰਹੇ। ਸੋਮਵਾਰ ਨੂੰ 198 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ ਸੂਬੇ ਵਿਚ ਕੁੱਲ 4,657 ਮਾਮਲੇ ਦਰਜ ਹੋ ਚੁੱਕੇ ਹਨ। ਪਿਛਲੇ ਸਾਲ ਇਸੇ ਸਮੇਂ ਤੱਕ ਪਰਾਲੀ ਸਾੜਨ ਦੇ 4,062 ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 595 ਵੱਧ ਥਾਵਾਂ ’ਤੇ ਪਰਾਲੀ ਸਾੜ੍ਹੀ ਜਾ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹੁਣ ਤੱਕ 938 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ 1,150 ਕਿਸਾਨਾਂ ਦੀ ਜ਼ਮੀਨ ਦੇ ਰਿਕਾਰਡ ਵਿਚ ਰੈੱਡ ਐਂਟਰੀ ਕੀਤੀ ਜਾ ਚੁੱਕੀ ਹੈ।
ਪਿਛਲੇ ਦੋ ਸਾਲਾਂ ’ਚ ਦੀਵਾਲੀ ਤੋਂ ਦੋ ਦਿਨਾਂ ਬਾਅਦ ਦਾ ਏਕਿਊਆਈ
(ਪ੍ਰਮੁੱਖ ਸ਼ਹਿਰਾਂ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ)
ਸ਼ਹਿਰ । 10 ਨਵੰਬਰ 2026 | 22 ਅਕਤੂਬਰ 2025 | 2 ਨਵੰਬਰ 2024 |
| ਅੰਮ੍ਰਿਤਸਰ | 268 | 238 | 368 |
| ਜਲੰਧਰ | 248 | 268 | 264 |
| ਖੰਨਾ | 244 | 239 | 198 |
| ਲੁਧਿਆਣਾ | 314 | 278 | 339 |
| ਮੰਡੀ ਗੋਬਿੰਦਗੜ੍ਹ | 255 | 293 | 203 |
| ਪਟਿਆਲਾ | 206 | 262 | 243 |