- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਰੀ ਕੀਤੇ ਵਿਸ਼ੇਸ਼ ਹੁਕਮਾਂ ਅਨੁਸਾਰ ਸੀ.ਐੱਮ.ਡੀ. ਆਈ.ਏ.ਐੱਸ ਡਾ. ਬਸੰਤ ਗਰਗ ਰਾਜਪੁਰਾ ਸਥਿਤ ਥਰਮਲ ਪਾਵਰ ਸਟੇਸ਼ਨ ਨਾਭਾ ਪਾਵਰ ਲਿਮਟਿਡ ਵਿਖੇ ਖੁਦ ਮੋਰਚਾ ਸੰਭਾਲਣਗੇ। ਇਸੇ ਤਰ੍ਹਾਂ ਡਾਇਰੈਕਟਰ ਕਮਰਸ਼ੀਅਲ ਇੰਜੀ. ਹਰਸ਼ਰਨ ਕੌਰ ਤ੍ਰੇਹਨ ਨੂੰ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ, ਡਾਇਰੈਕਟਰ ਵੰਡ ਇੰਜੀ. ਇੰਦਰਪਾਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਡਾਇਰੈਕਟਰ ਵਿੱਤ ਸੀ.ਏ. ਸੁਰਿੰਦਰ ਕੁਮਾਰ ਬੇਰੀ ਨੂੰ ਤਲਵੰਡੀ ਸਾਬੋ ਪਾਵਰ ਸਟੇਸ਼ਨ ਤੇ ਡਾਇਰੈਕਟਰ ਜਨਰੇਸ਼ਨ ਇੰਜੀ. ਪੁਨਰਦੀਪ ਸਿੰਘ ਬਰਾੜ ਨੂੰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਕੈਂਪ ਆਫ਼ਿਸ ਲਗਾਉਣ ਦੀ ਜ਼ਿੰਮੇਵਾਰੀ ਸੌਂ

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸੂਬੇ ’ਚ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਤੇ ਬਾਹਰੋਂ ਮਹਿੰਗੇ ਭਾਅ ਮਿਲ ਰਹੀ ਬਿਜਲੀ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ 'ਪੰਜਾਬੀ ਜਾਗਰਣ' ਵੱਲੋਂ ਪ੍ਰਮੁੱਖਤਾ ਨਾਲ ਛਾਪੀ ਗਈ ਖ਼ਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਮਾਮਲਾ ਉਜਾਗਰ ਕੀਤੇ ਜਾਣ ਤੋਂ ਤੁਰੰਤ ਬਾਅਦ ਹਰਕਤ ’ਚ ਆਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪ੍ਰਬੰਧਨ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਉੱਚ ਅਧਿਕਾਰੀਆਂ ਨੂੰ ਦਫ਼ਤਰਾਂ ਵਿੱਚੋਂ ਕੱਢ ਕੇ ਸਿੱਧਾ ਫ਼ੀਲਡ ’ਚ ਉਤਾਰ ਦਿੱਤਾ ਹੈ। ਪਾਵਰਕਾਮ ਦੇ ਸੀ.ਐੱਮ.ਡੀ. ਤੇ ਸਾਰੇ ਡਾਇਰੈਕਟਰਾਂ ਨੂੰ ਵੱਖ-ਵੱਖ ਥਰਮਲ ਪਲਾਂਟਾਂ ’ਚ ਤੁਰੰਤ ਪ੍ਰਭਾਵ ਨਾਲ ਕੈਂਪ ਆਫ਼ਿਸ ਸਥਾਪਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਕੀਤੇ ਵਿਸ਼ੇਸ਼ ਹੁਕਮਾਂ ਅਨੁਸਾਰ ਸੀ.ਐੱਮ.ਡੀ. ਆਈ.ਏ.ਐੱਸ ਡਾ. ਬਸੰਤ ਗਰਗ ਰਾਜਪੁਰਾ ਸਥਿਤ ਥਰਮਲ ਪਾਵਰ ਸਟੇਸ਼ਨ ਨਾਭਾ ਪਾਵਰ ਲਿਮਟਿਡ ਵਿਖੇ ਖੁਦ ਮੋਰਚਾ ਸੰਭਾਲਣਗੇ। ਇਸੇ ਤਰ੍ਹਾਂ ਡਾਇਰੈਕਟਰ ਕਮਰਸ਼ੀਅਲ ਇੰਜੀ. ਹਰਸ਼ਰਨ ਕੌਰ ਤ੍ਰੇਹਨ ਨੂੰ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ, ਡਾਇਰੈਕਟਰ ਵੰਡ ਇੰਜੀ. ਇੰਦਰਪਾਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਡਾਇਰੈਕਟਰ ਵਿੱਤ ਸੀ.ਏ. ਸੁਰਿੰਦਰ ਕੁਮਾਰ ਬੇਰੀ ਨੂੰ ਤਲਵੰਡੀ ਸਾਬੋ ਪਾਵਰ ਸਟੇਸ਼ਨ ਤੇ ਡਾਇਰੈਕਟਰ ਜਨਰੇਸ਼ਨ ਇੰਜੀ. ਪੁਨਰਦੀਪ ਸਿੰਘ ਬਰਾੜ ਨੂੰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਕੈਂਪ ਆਫ਼ਿਸ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਸਾਰੇ ਪਲਾਂਟਾਂ ਦੇ ਚੀਫ਼ ਇੰਜੀਨੀਅਰਾਂ ਤੇ ਪਲਾਂਟ ਇੰਚਾਰਜਾਂ ਨੂੰ ਵੀ ਸਟੇਸ਼ਨਾਂ 'ਤੇ ਨਿਰੰਤਰ ਹਾਜ਼ਰ ਰਹਿਣ ਦੇ ਸਖ਼ਤ ਆਦੇਸ਼ ਦਿੱਤੇ ਗਏ ਹਨ। ਪ੍ਰਬੰਧਨ ਦਾ ਮੁੱਖ ਮਕਸਦ ਸੂਬੇ ਦੇ ਸਾਰੇ ਥਰਮਲ ਪਲਾਂਟਾਂ ਨੂੰ ਆਪਣੀ ਪੂਰੀ ਸਮਰੱਥਾ ਅਨੁਸਾਰ ਚਲਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਬਿਜਲੀ ਉਤਪਾਦਨ ਕਰਕੇ ਬਾਹਰੋਂ ਮਹਿੰਗੀ ਬਿਜਲੀ ਖ਼ਰੀਦਣ ਦੀ ਮਜਬੂਰੀ ਨੂੰ ਘਟਾਇਆ ਜਾ ਸਕੇ ਅਤੇ ਖਪਤਕਾਰਾਂ ਨੂੰ ਬਿਨਾਂ ਕਿਸੇ ਕੱਟ ਦੇ ਨਿਰਵਿਘਨ ਸਪਲਾਈ ਦਿੱਤੀ ਜਾ ਸਕੇ।
ਬਿਜਲੀ ਦੀ ਮੰਗ ਬਰਕਾਰ, ਤਿੰਨ ਯੂਨਿਟ ਅਜੇ ਵੀ ਬੰਦ
ਮੀਂਹ ਦੇ ਬਾਵਜੂਦ ਸੂਬੇ ’ਚ ਬਿਜਲੀ ਦੀ ਮੰਗ ਘਟੀ ਨਹੀਂ ਹੈ। ਸ਼ੁੱਕਰਵਾਰ ਨੂੰ ਬਿਜਲੀ ਮੰਗ 16 ਹਜ਼ਾਰ ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਦੌਰਾਨ ਸਰਕਾਰੀ ਤੇ ਨਿੱਜੀ ਥਰਮਲਾਂ ਦੇ ਤਿੰਨ ਯੂਨਿਟ ਬੰਦ ਹੋਣ ਕਰ ਕੇ 1080 ਮੈਗਾਵਾਟ ਉਤਪਾਦਨ ਪ੍ਰਭਾਵਿਤ ਰਿਹਾ ਹੈ। ਰਿਪੋਰਟ ਅਨੁਸਾਰ ਸਰਕਾਰੀ ਖੇਤਰ ਦੇ ਰੋਪੜ ਪਲਾਂਟ ਦਾ 210 ਮੈਗਾਵਾਟ ਸਮੱਰਥਾ ਵਾਲਾ ਯੂਨਿਟ ਨੰਬਰ ਪੰਜ, ਲਹਿਰਾ ਮੁਹਬਤ ਪਲਾਂਟ ਦਾ 210 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਨੰਬਰ ਇਕ ਤੇ ਨਿੱਜੀ ਵਿਚੋਂ ਤਲਵੰਡੀ ਸਾਬੋ ਪਲਾਂਟ ਦਾ 660 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਨੰਬਰ ਦੋ ਬੰਦ ਰਿਹਾ ਹੈ। ਸਰਕਾਰੀ ਥਰਮਲਾਂ ਤੋਂ 1449 ਮੈਗਾਵਾਟ ਤੇ ਨਿੱਜੀ ਥਰਮਲਾਂ ਤੋਂ 1675 ਮੈਗਾਵਾਟ ਬਿਜਲੀ ਉਤਪਾਦਨ ਹੋ ਸਕਿਆ। ਆਪਣੇ ਸਰੋਤਾਂ ਤੋਂ ਪੀਐੱਸਪੀਸੀਐੱਲ ਨੇ ਕਰੀਬ 44 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ ਜਦਕਿ ਕਰੀਬ 11 ਹਜ਼ਾਰ ਮੈਗਾਵਾਟ ਬਿਜਲੀ ਬਾਹਰੋਂ ਲੈਣੀ ਪਈ ਹੈ।