ਨਸ਼ੇ ਦਾ ਕਹਿਰ: ਦਸਵੀਂ ਦੇ ਵਿਦਿਆਰਥੀ ਸਮੇਤ ਤਿੰਨ ਨੌਜਵਾਨਾਂ ਦੀ ਮੌਤ, ਪਰਿਵਾਰਾਂ ’ਚ ਮਚਿਆ ਚੀਕ-ਚਿਹਾੜਾ
ਬਾਅਦ ’ਚ ਲਾਸ਼ ਨੂੰ ਸਰਕਾਰੀ ਹਸਪਤਾਲ ਬਲਾਚੌਰ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਚੌਕੀ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਸੰਬੰਧਿਤ ਮੁਲਜ਼ਮ ਖਿਲਾਫ਼ ਥਾਣਾ ਕਾਠਗੜ੍ਹ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਮਾਮਲੇ ’ਚ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ’ਚ ਸਥਿਤ ਪਿੰਡ ਜਗਾ ਰਾਮ ਤੀਰਥ ਵਿਚ 28 ਸਾਲਾ ਸੰਦੀਪ ਦੀ ਚਿੱਟੇ ਦਾ ਨਸ਼ਾ ਕਰਨ ਨਾਲ ਮੌਤ ਹੋ ਗਈ।
Publish Date: Sat, 08 Aug 2026 08:30 AM (IST)
Updated Date: Sat, 08 Aug 2026 08:32 AM (IST)
ਜਾਗਰਣ ਟੀਮ, ਨਵਾਂਸ਼ਹਿਰ/ਬਠਿੰਡਾ/ਅੰਮ੍ਰਿਤਸਰ। ਸੂਬੇ ਦੇ ਤਿੰਨ ਵੱਖ-ਵੱਖ ਜ਼ਿਲ੍ਹਿਆਂ ’ਚ ਨਸ਼ੇ ਨੇ ਤਿੰਨ ਨੌਜਵਾਨਾਂ ਦੀ ਜਾਨ ਲੈ ਲਈ, ਜਿਨ੍ਹਾਂ ’ਚੋਂ ਇਕ ਦਸਵੀਂ ਕਲਾਸ ਦਾ ਵਿਦਿਆਰਥੀ ਵੀ ਹੈ।
ਪਹਿਲੇ ਮਾਮਲੇ ’ਚ ਨਵਾਂਸ਼ਹਿਰ ਜ਼ਿਲ੍ਹੇ ਦੇ ਕਾਠਗੜ੍ਹ ’ਚ ਸਥਿਤ ਪਿੰਡ ਉੱਪਰਲਾ ਮਾਜਰਾ ’ਚ 16 ਸਾਲਾ ਵਿਦਿਆਰਥੀ ਅਭਿਜੋਤ ਉਰਫ ਅਭੀ ਪੁੱਤਰ ਦਾਰਾ ਸਿੰਘ ਦੀ ਮੌਤ ਹੋ ਗਈ। ਅਭਿਜੋਤ ਪਿੰਡ ਦੇ ਹੀ ਕੁਝ ਨਸ਼ੇੜੀ ਮੁੰਡਿਆਂ ਦੇ ਘਰ ਬੇਹੋਸ਼ ਮਿਲਿਆ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਰੋਪੜ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬਾਅਦ ’ਚ ਲਾਸ਼ ਨੂੰ ਸਰਕਾਰੀ ਹਸਪਤਾਲ ਬਲਾਚੌਰ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਚੌਕੀ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਸੰਬੰਧਿਤ ਮੁਲਜ਼ਮ ਖਿਲਾਫ਼ ਥਾਣਾ ਕਾਠਗੜ੍ਹ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਮਾਮਲੇ ’ਚ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ’ਚ ਸਥਿਤ ਪਿੰਡ ਜਗਾ ਰਾਮ ਤੀਰਥ ਵਿਚ 28 ਸਾਲਾ ਸੰਦੀਪ ਦੀ ਚਿੱਟੇ ਦਾ ਨਸ਼ਾ ਕਰਨ ਨਾਲ ਮੌਤ ਹੋ ਗਈ।
ਉਹ ਦੋ ਬੱਚਿਆਂ ਦਾ ਪਿਤਾ ਸੀ। ਬਿੱਕਰ ਸਿੰਘ ਨੇ ਦੱਸਿਆ ਕਿ ਸੰਦੀਪ ਨੂੰ ਨਸ਼ਾ ਛੁਡਾਉਣ ਲਈ ਨਸ਼ਾ ਮੁਕਤੀ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਸੀ। ਕੁਝ ਲੋਕ ਉਸ ਦੇ ਘਰ ਤੱਕ ਨਸ਼ਾ ਪਹੁੰਚਾਉਂਦੇ ਰਹੇ, ਜਿਸ ਕਾਰਨ ਉਹ ਦੁਬਾਰਾ ਨਸ਼ੇ ਦੀ ਗ੍ਰਿਫ਼ਤ ਵਿਚ ਆ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਵੀ ਇਕ ਨੌਜਵਾਨ ਦੀ ਮੌਤ ਹੋਈ ਹੈ। ਉਸ ਦੀ ਵੀਡੀਓ ਬਣਾਉਣ ਵਾਲੀ ਔਰਤ ਦਾ ਦਾਅਵਾ ਹੈ ਕਿ ਨਸ਼ੇ ਦਾ ਟੀਕਾ ਲਗਾਉਣ ਕਾਰਨ ਉਸ ਦੀ ਜਾਨ ਗਈ ਹੈ।