Punjab Weather Update: ਸੂਬੇ ’ਚ ਚਾਰ ਦਿਨ ਲੂ ਦਾ ਅਲਰਟ ਜਾਰੀ , 28 ਤੋਂ ਮੁੜ ਬਦਲੇਗਾ ਮੌਸਮ
ਇਸ ਦੌਰਾਨ ਕਈ ਜ਼ਿਲ੍ਹਿਆਂ ’ਚ ਗਰਜ ਨਾਲ ਛਿੱਟਾਂ, ਹਲਕੀ ਤੋਂ ਸਾਧਾਰਨ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਜਿੱਥੇ ਦਿਨ ਦੇ ਸਮੇਂ ਕਹਿਰ ਦੀ ਗਰਮੀ ਰਹੀ, ਉੱਥੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਤੇ ਬੂੰਦਾਬਾਂਦੀ ਹੋਈ।
Publish Date: Sun, 24 May 2026 08:30 AM (IST)
Updated Date: Sun, 24 May 2026 08:33 AM (IST)
ਜਾਸ, ਲੁਧਿਆਣਾ : ਮੌਸਮ ਕੇਂਦਰ ਚੰਡੀਗੜ੍ਹ ਨੇ 27 ਮਈ ਤੱਕ ਪੰਜਾਬ ’ਚ ਲੂ ਦਾ ਅਲਰਟ ਜਾਰੀ ਕੀਤਾ ਹੈ, ਜਦਕਿ 28 ਮਈ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ’ਚ ਗਰਜ ਨਾਲ ਛਿੱਟਾਂ, ਹਲਕੀ ਤੋਂ ਸਾਧਾਰਨ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਜਿੱਥੇ ਦਿਨ ਦੇ ਸਮੇਂ ਕਹਿਰ ਦੀ ਗਰਮੀ ਰਹੀ, ਉੱਥੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਤੇ ਬੂੰਦਾਬਾਂਦੀ ਹੋਈ। ਰੋਪੜ ’ਚ 1.5 ਮਿਲੀਮੀਟਰ, ਫਰੀਦਕੋਟ ’ਚ 2.2 ਮਿਲੀਮੀਟਰ, ਐੱਸਬੀਐੱਸ ਨਗਰ ’ਚ ਦੋ ਮਿਲੀਮੀਟਰ, ਹੁਸ਼ਿਆਰਪੁਰ ’ਚ 0.2 ਮਿਲੀਮੀਟਰ, ਪਠਾਨਕੋਟ ’ਚ 1.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਨ੍ਹਾਂ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਸਾਧਾਰਨ ਤੋਂ ਘੱਟ ਰਿਹਾ, ਜਦਕਿ ਪੰਜਾਬ ’ਚ ਬਠਿੰਡਾ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਪਟਿਆਲਾ ’ਚ ਤਾਪਮਾਨ 42 ਡਿਗਰੀ ਸੈਲਸੀਅਸ ਰਿਹਾ। ਉੱਥੇ ਲੁਧਿਆਣਾ ’ਚ ਤਾਪਮਾਨ 41.5 ਡਿਗਰੀ ਸੈਲਸੀਅਸ, ਅੰਮਿ੍ਰਤਸਰ ’ਚ 40.7 ਡਿਗਰੀ ਸੈਲਸੀਅਸ, ਚੰਡੀਗੜ੍ਹ ’ਚ 40.6 ਡਿਗਰੀ ਸੈਲਸੀਅਸ, ਰੋਪੜ ’ਚ 40.4 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ’ਚ 38.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।