- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਤੇਜ ਸਿੰਘ ਲੁਧਿਆਣਾ ਦੇ ਘੁਮਾਰ ਮੰਡੀ ਕ੍ਰਿਸ਼ਨਾ ਨਗਰ ਵਿੱਚ ਰਹਿੰਦਾ ਸੀ। ਉਸ ਦੀ ਮਾਨੇਵਾਲ ਪਿੰਡ ਵਿੱਚ ਜ਼ਮੀਨ ਸੀ ਅਤੇ ਉਹ ਰੋਜ਼ਾਨਾ ਜ਼ਮੀਨ ਦੀ ਦੇਖਭਾਲ ਕਰਨ ਲਈ ਜਾਂਦਾ ਸੀ। ਸ਼ਨੀਵਾਰ ਸ਼ਾਮ ਨੂੰ ਲਗਪਗ 7 ਵਜੇ ਉਹ ਮਾਨੇਵਾਲ ਤੋਂ ਆਪਣੀ ਇਨੋਵਾ ਕਾਰ ਵਿੱਚ ਲੁਧਿਆਣਾ ਵਾਪਸ ਘਰ ਆ ਰਿਹਾ ਸੀ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਲਾਡੋਵਾਲ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਮਾਨੇਵਾਲ ਵਿੱਚ ਸ਼ਨੀਵਾਰ ਸ਼ਾਮ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਨਵਤੇਜ ਸਿੰਘ (60) ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਲਗਪਗ 15 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 13 ਗੋਲੀਆਂ ਨਵਤੇਜ ਸਿੰਘ ਨੂੰ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਹਮਲਾਵਰ ਬਾਈਕ ’ਤੇ ਫਰਾਰ ਹੋ ਗਏ।
ਨਵਤੇਜ ਸਿੰਘ ਲੁਧਿਆਣਾ ਦੇ ਘੁਮਾਰ ਮੰਡੀ ਕ੍ਰਿਸ਼ਨਾ ਨਗਰ ਵਿੱਚ ਰਹਿੰਦਾ ਸੀ। ਉਸ ਦੀ ਮਾਨੇਵਾਲ ਪਿੰਡ ਵਿੱਚ ਜ਼ਮੀਨ ਸੀ ਅਤੇ ਉਹ ਰੋਜ਼ਾਨਾ ਜ਼ਮੀਨ ਦੀ ਦੇਖਭਾਲ ਕਰਨ ਲਈ ਜਾਂਦਾ ਸੀ। ਸ਼ਨੀਵਾਰ ਸ਼ਾਮ ਨੂੰ ਲਗਪਗ 7 ਵਜੇ ਉਹ ਮਾਨੇਵਾਲ ਤੋਂ ਆਪਣੀ ਇਨੋਵਾ ਕਾਰ ਵਿੱਚ ਲੁਧਿਆਣਾ ਵਾਪਸ ਘਰ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਪਿੰਡ ਤੋਂ ਹਾਈਵੇਅ ਵੱਲ ਵਧ ਰਿਹਾ ਸੀ ਤਾਂ ਐਨਡੀਆਰਐਫ ਦਫ਼ਤਰ ਦੇ ਸਾਹਮਣੇ ਘਾਤ ਲਾ ਕੇ ਬੈਠੇ ਦੋ ਬਾਈਕ ਸਵਾਰਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਅਚਾਨਕ ਨਵਤੇਜ ਸਿੰਘ ’ਤੇ ਗੋਲੀਆਂ ਚਲਾਈਆਂ। ਉਸ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਤੇਜ਼ ਫਾਇਰਿੰਗ ਵਿੱਚ ਉਸ ਨੂੰ ਲਗਪਗ 13 ਗੋਲੀਆਂ ਲੱਗੀਆਂ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਗੋਲੀਬਾਰੀ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਮੌਕੇ ’ਤੇ ਪੁੱਜੇ ਤੇ ਗੰਭੀਰ ਜ਼ਖਮੀ ਨਵਤੇਜ ਸਿੰਘ ਨੂੰ ਉਸੇ ਦੀ ਇਨੋਵਾ ਕਾਰ ਵਿੱਚ ਡੀਐਮਸੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਾ ਮਿਲਦੇ ਹੀ ਲਾਡੋਵਾਲ ਪੁਲਿਸ ਥਾਣੇ ਦੀ ਟੀਮ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਘਟਨਾ ਸਥਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ। ਫਿਲਹਾਲ ਕੋਈ ਪੁਰਾਣੀ ਦੁਸ਼ਮਣੀ ਜਾਂ ਹੋਰ ਕਾਰਨ ਹੋਣ ਦੀ ਗੱਲ ਸਾਹਮਣੇ ਨਹੀਂ ਆਈ।
ਡੈਸ਼ਕੈਮ ’ਚ ਕੈਪਚਰ ਹੋਈ ਵਾਰਦਾਤ
ਨਵਤੇਜ ਸਿੰਘ ਦੀ ਇਨੋਵਾ ਕਾਰ ਵਿੱਚ ਡੈਸ਼ਬੋਰਡ ਕੈਮਰਾ ਲੱਗਾ ਸੀ ਜਿਸ ਵਿਚ ਸਾਰੀ ਵਾਰਦਾਤ ਕੈਪਚਰ ਹੋ ਗਈ। ਵੀਡੀਓ ਵਿੱਚ ਦੋ ਬਾਈਕ ਸਵਾਰ ਨੌਜਵਾਨ ਨਵਤੇਜ ਸਿੰਘ ਦੀ ਕਾਰ ਵੱਲ ਆਉਂਦੇ ਦਿਖਾਈ ਦੇ ਰਹੇ ਹਨ। ਦੋਵਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਇਸ ਦੌਰਾਨ ਇੱਕ ਟਰੱਕ ਨਵਤੇਜ ਦੀ ਕਾਰ ਦੇ ਅੱਗੇ ਆ ਜਾਂਦਾ ਹੈ, ਜਿਸ ਕਾਰਨ ਕਾਰ ਦੀ ਰਫ਼ਤਾਰ ਘੱਟ ਕਰਨੀ ਪਈ। ਇਸੇ ਦੌਰਾਨ ਬਾਈਕ ਸਵਾਰ ਹਮਲਾਵਰ ਪਿੱਛੋਂ ਕਾਰ ਵੱਲ ਆਏ ਤੇ ਲਗਾਤਾਰ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀਡੀਓ ਜ਼ਬਤ ਕਰ ਲਈ ਹੈ ਅਤੇ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।