- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ, ਪਿਛਲੇ ਕਰੀਬ ਇੱਕ ਦਹਾਕੇ ਤੋਂ ਖੇਤਾਂ ’ਚ ਮੋਟਰ ’ਤੇ ਹੀ ਸੋਂਦੇ ਸਨ। ਬੁੱਧਵਾਰ ਰਾਤ ਨੂੰ ਉਹ ਉਹ ਮੋਟਰ ’ਤੇ ਮੰਜਾ ਡਾਹ ਕੇ ਸੁੱਤੇ ਪਏ ਸਨ ਕਿ ਅੱਧੀ ਰਾਤ ਨੂੰ ਹੱਡਾਰੋੜੀ ਦੇ ਖੂੰਖਾਰ ਕੁੱਤੇ ਉੱਥੇ ਆ ਗਏ ਤੇ ਸੁੱਤੇ ਪਏ ਜਗਦੀਸ਼ ਸਿੰਘ ’ਤੇ ਹਮਲਾ ਕਰ ਦਿੱਤਾ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਨੇੜਲੇ ਪਿੰਡ ਪੱਬੀਆਂ ’ਚ ਮੋਟਰ ਸੁੱਤੇ 80 ਸਾਲਾ ਸਾਬਕਾ ਸਰਪੰਚ ਨੂੰ ਆਵਾਰਾ ਖੂੰਖਾਰ ਕੁੱਤੇ ਵੱਢ-ਵੱਢ ਖਾ ਗਏ। ਸਵੇਰੇ ਉਸ ਦੀ ਲਾਸ਼ ਮਿਲੀ। ਬੀਤੇ 15 ਦਿਨਾਂ ’ਚ ਪਿੰਡ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਇਸ ਕਾਰਨ ਪਿੰਡ ਦੇ ਲੋਕ ਦਹਿਸ਼ਤ ’ਚ ਹਨ।
ਪਿੰਡ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ, ਪਿਛਲੇ ਕਰੀਬ ਇੱਕ ਦਹਾਕੇ ਤੋਂ ਖੇਤਾਂ ’ਚ ਮੋਟਰ ’ਤੇ ਹੀ ਸੋਂਦੇ ਸਨ। ਬੁੱਧਵਾਰ ਰਾਤ ਨੂੰ ਉਹ ਉਹ ਮੋਟਰ ’ਤੇ ਮੰਜਾ ਡਾਹ ਕੇ ਸੁੱਤੇ ਪਏ ਸਨ ਕਿ ਅੱਧੀ ਰਾਤ ਨੂੰ ਹੱਡਾਰੋੜੀ ਦੇ ਖੂੰਖਾਰ ਕੁੱਤੇ ਉੱਥੇ ਆ ਗਏ ਤੇ ਸੁੱਤੇ ਪਏ ਜਗਦੀਸ਼ ਸਿੰਘ ’ਤੇ ਹਮਲਾ ਕਰ ਦਿੱਤਾ।
ਕੁੱਤਿਆਂ ਨੇ ਏਨੀ ਬੁਰੀ ਤਰ੍ਹਾਂ ਬਜ਼ੁਰਗ ਨੂੰ ਨੋਚਿਆ ਕਿ ਸਰੀਰ ਦਾ ਹੇਠਲਾ ਹਿੱਸਾ ਕਰੀਬ-ਕਰੀਬ ਖਾ ਹੀ ਗਏ। ਬੁਰੀ ਤਰ੍ਹਾਂ ਜ਼ਖ਼ਮੀ ਸਰਪੰਚ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਵੀਰਵਾਰ ਦਿਨ ਚੜ੍ਹਦਿਆਂ ਪਿੰਡ ਦੇ ਕਿਸਾਨ ਨੇ ਕੁੱਤਿਆਂ ਵੱਲੋਂ ਨੋਚੀ ਸਾਬਕਾ ਸਰਪੰਚ ਦੀ ਲਾਸ਼ ਦੇਖੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਕ ਜੁਲਾਈ ਨੂੰ ਵੀ ਇਨ੍ਹਾਂ ਕੁੱਤਿਆਂ ਨੇ ਪਿੰਡ ’ਚ ਪਰਵਾਸੀ ਮਜ਼ਦੂਰ ਰਮੇਸ਼ ਮੰਡਲ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ। ਪਿੰਡ ਵਾਸੀਆਂ ਨੇ ਖੂੰਖਾਰ ਕੁੱਤਿਆਂ ਦੀ ਦਹਿਸ਼ਤ ਤੋਂ ਛੁਟਕਾਰਾ ਦਿਵਾਉਣ ’ਚ ਪ੍ਰਸ਼ਾਸਨ ’ਤੇ ਲਾਪਰਵਾਹੀ ਖ਼ਿਲਾਫ਼ ਰੋਸ ਪ੍ਰਗਟਾਇਆ ਹੈ।