ਜਲੰਧਰ ਦੇ ਆਰਮੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 1 ਤੋਂ 4 ਨਵੰਬਰ ਤੱਕ ਟਰੇਨਾਂ ’ਚ ਸਫ਼ਰ ਨਾ ਕਰਨ ਦੀ ਚਿਤਾਵਨੀ
ਨਾਲ ਹੀ ਸਕੂਲ ’ਚ IED ਰਾਹੀਂ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੇ ਈਮੇਲ ’ਚ 4 ਨਵੰਬਰ ਨੂੰ ਸੰਗਰੂਰ ਵਿੱਚ ਹੋਣ ਵਾਲੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਰੈਲੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਈਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪੁਲਿਸ ਵਿਭਾਗ ਦੀਆਂ ਸਾਈਬਰ ਟੀਮਾਂ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਉਸ ਦਾ ਆਈਪੀ ਐਡਰੈੱਸ ਟਰੈਕ ਕਰਨ ਵਿੱਚ ਜੁੱਟ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Fri, 30 Oct 2026 11:49 AM (IST)
Updated Date: Fri, 30 Oct 2026 11:51 AM (IST)
ਜਾਗਰਣ ਸੰਵਾਦਦਾਤਾ, ਜਲੰਧਰ। ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਭੇਜੀ ਗਈ ਹੈ। ਇਹ ਈਮੇਲ ਸਕੂਲ ਦੀ ਅਧਿਕਾਰਤ ਈਮੇਲ ਆਈਡੀ 'ਤੇ ਸਵੇਰੇ 8:55 ਵਜੇ ਭੇਜੀ ਗਈ। ਇਸ ਵਿੱਚ ਪੰਜਾਬ ਅਤੇ ਖਾਲਿਸਤਾਨ ਨਾਲ ਜੁੜੇ ਨਾਅਰੇ ਲਿਖੇ ਗਏ ਹਨ।
ਨਾਲ ਹੀ ਸਕੂਲ ’ਚ IED ਰਾਹੀਂ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੇ ਈਮੇਲ ’ਚ 4 ਨਵੰਬਰ ਨੂੰ ਸੰਗਰੂਰ ਵਿੱਚ ਹੋਣ ਵਾਲੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਰੈਲੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਈਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪੁਲਿਸ ਵਿਭਾਗ ਦੀਆਂ ਸਾਈਬਰ ਟੀਮਾਂ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਉਸ ਦਾ ਆਈਪੀ ਐਡਰੈੱਸ ਟਰੈਕ ਕਰਨ ਵਿੱਚ ਜੁੱਟ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
1 ਤੋਂ 4 ਨਵੰਬਰ ਤੱਕ ਟਰੇਨਾਂ ’ ਨਾ ਸਫ਼ਰ ਕਰਨ ਦੀ ਧਮਕੀ
ਸਕੂਲ ਨੂੰ ਭੇਜੀ ਗਈ ਇਸ ਧਮਕੀ ਭਰੀ ਈਮੇਲ ਵਿੱਚ 1 ਤੋਂ 4 ਨਵੰਬਰ ਤੱਕ ਟਰੇਨਾਂ ’ਚ ਨਾ ਸਫ਼ਰ ਕਰਨ ਦੀ ਵੀ ਧਮਕੀ ਦਿੱਤੀ ਗਈ ਹੈ, ਜਿਸ ਵਿੱਚ ਖਾਸ ਕਰਕੇ ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ ਦੀਆਂ ਟਰੇਨਾਂ ਦੇ ਨਾਲ-ਨਾਲ ਰੇਲ ਟਰੈਕਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ।