Punjab Assembly Elections 2027 : AAP ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ, ਸੱਤ ਵਿਧਾਇਕਾਂ ਦੀ ਟਿਕਟ ਕੱਟੀ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
Publish Date: Thu, 12 Nov 2026 04:51 PM (IST)
Updated Date: Thu, 12 Nov 2026 06:01 PM (IST)
ਡਿਜੀਟਲ ਡੈਸਕ, ਜਲੰਧਰ - ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਜਾਰੀ ਇੱਕ ਐਲਾਨਨਾਮੇ ਅਨੁਸਾਰ ਪੰਜਾਬ ਦੀਆਂ 31 ਵਿਧਾਨ ਸਭਾ ਸੀਟਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ 12 ਨਵੰਬਰ 2026 ਦੀ ਤਾਰੀਖ ਵਾਲੇ ਪੱਤਰ ਵਿੱਚ ਕੀਤਾ ਗਿਆ ਹੈ, ਜਿਸ ਉੱਤੇ ਪਾਰਟੀ ਦੇ ਕੌਮੀ ਸਕੱਤਰ ਪੰਕਜ ਕੁਮਾਰ ਗੁਪਤਾ ਦੇ ਦਸਤਖ਼ਤ ਹਨ।
ਜਾਰੀ ਸੂਚੀ ਅਨੁਸਾਰ ਉਮੀਦਵਾਰਾਂ ਦੇ ਨਾਂ ਇਸ ਤਰ੍ਹਾਂ ਹਨ:- ਸੁਜਾਨਪੁਰ – ਸਵਰਨ ਐੱਸ. ਸਲਾਰੀਆ
ਪਠਾਨਕੋਟ – ਰੋਹਿਤ ਸਿਆਲ
ਗੁਰਦਾਸਪੁਰ – ਰਮਨ ਬਹਿਲ
ਦੀਨਾਨਗਰ – ਸ਼ਮਸ਼ੇਰ ਸਿੰਘ
ਕਾਦੀਆਂ – ਗੁਰਿਕਬਾਲ ਸਿੰਘ ਮਾਹਲ
ਫਤਿਹਗੜ੍ਹ ਚੂੜੀਆਂ – ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ)
ਰਾਜਾਸਾਂਸੀ – ਸੋਨੀਆ ਮਾਨ
ਮਜੀਠਾ – ਤਲਬੀਰ ਸਿੰਘ ਗਿੱਲ
ਅੰਮ੍ਰਿਤਸਰ ਉੱਤਰੀ – ਕਰਮਜੀਤ ਸਿੰਘ ਰਿੰਟੂ
ਪੱਟੀ – ਜਸਕਰਨਵਰ ਸਿੰਘ ਗਿੱਲ (ਜੱਸਾ ਪੱਟੀ)
ਭੁਲੱਥ – ਐਡਵੋਕੇਟ ਹਰਸਿਮਰਨ ਸਿੰਘ
ਕਪੂਰਥਲਾ – ਦਵਿੰਦਰ ਪਾਲ ਸਿੰਘ ਰੰਗਾ
ਫਗਵਾੜਾ – ਡਾ. ਰਾਜ ਕੁਮਾਰ ਚੱਬੇਵਾਲ
ਫਿਲੌਰ – ਹਰਜੋਤ ਕੌਰ ਲੋਹਟੀਆ
ਸ਼ਾਹਕੋਟ – ਬਲਵੀਰ ਸਿੰਘ ਪਾਲਾ ਜਲਾਲਪੁਰ
ਜਲੰਧਰ ਕੇਂਦਰੀ – ਨਿਤਿਨ ਕੋਹਲੀ
ਜਲੰਧਰ ਉੱਤਰੀ – ਵਨੀਤ ਧੀਰ
ਜਲੰਧਰ ਛਾਉਣੀ – ਦੀਪਕ ਬਾਲੀ
ਆਦਮਪੁਰ – ਪਵਨ ਕੁਮਾਰ ਟੀਨੂੰ
ਮੁਕੇਰੀਆਂ – ਸਰਬਜੋਤ ਸਿੰਘ ਸਾਬੀ
ਨਵਾਂਸ਼ਹਿਰ – ਰੌਬੀ ਕੰਗ
ਚਮਕੌਰ ਸਾਹਿਬ – ਜਸਵੀਰ ਸਿੰਘ ਗੜ੍ਹੀ
ਖਰੜ – ਪਰਮਿੰਦਰ ਸਿੰਘ ਗੋਲਡੀ
ਦਾਖਾ – ਡਾ. ਕੇ.ਐੱਨ.ਐੱਸ. ਕੰਗ
ਜਗਰਾਉਂ – ਸਰਵਜੀਤ ਕੌਰ ਮਾਣੂੰਕੇ
ਅਬੋਹਰ – ਡਾ. ਸੁਹਾਨੀ ਡੋਡਾ
ਬੱਲੂਆਣਾ – ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਲੰਬੀ – ਰਣਧੀਰ ਸਿੰਘ ਧੀਰਾ ਖੁੱਡੀਆਂ
ਬਠਿੰਡਾ ਦਿਹਾਤੀ – ਗੋਪਾਲ ਸਿੰਘ ਬਰਨਾਲਾ – ਗੁਰਮੀਤ ਸਿੰਘ ਮੀਤ ਹੇਅਰ ਸ਼ੁਤਰਾਣਾ – ਵਰਿੰਦਰ ਕੌਰ ਲੂੰਬਾ ਇਸ ਤੋਂ ਪਹਿਲਾਂ ਪਾਰਟੀ ਵੱਲੋਂ 31 ਅਕਤੂਬਰ ਨੂੰ ਪਹਿਲੀ ਸੂਚੀ ਜਾਰੀ ਕਰਦਿਆਂ 40 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਵਿੱਚ ਮੌਜੂਦਾ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਸੀ। ਪਹਿਲੀ ਸੂਚੀ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਸੀ।
ਹੋਰ ਨਾਂ ਵੀ ਸ਼ਾਮਲ ਹਨ
ਸੱਤ ਵਿਧਾਇਕਾਂ ਦੀ ਟਿਕਟ ਕੱਟੀ
ਸੀਟ ਮੌਜੂਦਾ ਵਿਧਾਇਕ ਨਵਾਂ ਉਮੀਦਵਾਰ
ਚਮਕੌਰ ਸਾਹਿਬ- ਡਾ. ਚਰਨਜੀਤ ਸਿੰਘ -ਜਸਵੀਰ ਸਿੰਘ ਗੜ੍ਹੀ
ਖਰੜ- ਅਨਮੋਲ ਗਗਨ ਮਾਨ -ਪਰਮਿੰਦਰ ਸਿੰਘ ਗੋਲਡੀ
ਲੰਬੀ -ਗੁਰਮੀਤ ਸਿੰਘ ਖੁੱਡੀਆਂ- ਰਣਧੀਰ ਸਿੰਘ ਧੀਰਾ ਖੁੱਡੀਆਂ
ਬਠਿੰਡਾ ਦਿਹਾਤੀ -ਅਮਿਤ ਰਤਨ ਕੋਟਫੱਤਾ -ਗੋਪਾਲ ਸਿੰਘ
ਸ਼ੁਤਰਾਣਾ - ਕੁਲਵੰਤ ਸਿੰਘ ਬਾਜ਼ੀਗਰ- ਵਨਿੰਦਰ ਕੌਰ ਲੂੰਬਾ
ਪੱਟੀ- ਲਾਲਜੀਤ ਸਿੰਘ ਭੁੱਲਰ- ਜਸਕਰਨ ਸਿੰਘ ਗਿੱਲ
ਜਲੰਧਰ ਸੈਂਟਰਲ- ਰਮਨ ਅਰੋੜਾ- ਨਿਤਿਨ ਕੋਹਲੀ