ਜਲੰਧਰ 'ਚ ਵੱਡੀ ਠੱਗੀ : 85 ਲੱਖ ਰੁਪਏ ਲੈਣ ਦੇ ਬਾਵਜੂਦ ਨਹੀਂ ਮੋੜਿਆ 170 ਤੋਲੇ ਸੋਨਾ, ਦੋ ਸੁਨਿਆਰਿਆਂ ਖ਼ਿਲਾਫ਼ ਮਾਮਲਾ ਦਰਜ ਸ਼ਹਿਰ ’ਚ ਵਪਾਰਕ ਲੈਣ-ਦੇਣ ਦੀ ਆੜ ’ਚ ਕਰੋੜਾਂ ਦੇ ਸੋਨੇ ਦੀ ਕਥਿਤ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲਗਭਗ 85 ਲੱਖ ਦੇ ਕਰਜ਼ੇ ਬਦਲੇ ਗਿਰਵੀ ਰੱਖਿਆ ਗਿਆ 170 ਤੋਲੇ ਸੋਨਾ ਪੂਰੀ ਰਕਮ ਵਾਪਸ ਕਰਨ ਦੇ ਬਾਵਜੂਦ ਵਾਪਸ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾ ਨੇ ਜਲੰਧਰ ਦੇ ਦੋ ਸੁਨਿਆਰਿਆਂ 'ਤੇ ਸੋਨਾ ਹੜੱਪਣ ਤੇ ਪੁੱਛਗਿੱਛ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਪੁਲਿਸ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
Publish Date: Sun, 22 Nov 2026 11:12 AM (IST)
Updated Date: Sun, 22 Nov 2026 11:13 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ - ਸ਼ਹਿਰ ’ਚ ਵਪਾਰਕ ਲੈਣ-ਦੇਣ ਦੀ ਆੜ ’ਚ ਕਰੋੜਾਂ ਦੇ ਸੋਨੇ ਦੀ ਕਥਿਤ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲਗਭਗ 85 ਲੱਖ ਦੇ ਕਰਜ਼ੇ ਬਦਲੇ ਗਿਰਵੀ ਰੱਖਿਆ ਗਿਆ 170 ਤੋਲੇ ਸੋਨਾ ਪੂਰੀ ਰਕਮ ਵਾਪਸ ਕਰਨ ਦੇ ਬਾਵਜੂਦ ਵਾਪਸ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾ ਨੇ ਜਲੰਧਰ ਦੇ ਦੋ ਸੁਨਿਆਰਿਆਂ 'ਤੇ ਸੋਨਾ ਹੜੱਪਣ ਤੇ ਪੁੱਛਗਿੱਛ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਪੁਲਿਸ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਜਨਵਰੀ ਤੇ ਸਤੰਬਰ 2025 ਵਿਚਾਲੇ ਗਿਰਵੀ ਰੱਖਿਆ ਗਿਆ ਸੋਨਾ ਸ਼ਿਕਾਇਤਕਰਤਾ ਸਾਰਸ ਚੋਪੜਾ ਅਨੁਸਾਰ ਉਸ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਪੈਸਿਆਂ ਦੀ ਲੋੜ ਸੀ। ਇਸ ਸਬੰਧੀ ਜਨਵਰੀ 2025 ਤੋਂ ਸਤੰਬਰ 2025 ਦੇ ਵਿਚਕਾਰ ਉਸਨੇ ਜੱਗੂ ਚੌਕ ਨੇੜੇ ਸਥਿਤ 'ਜੈ ਕ੍ਰਿਸ਼ਨਾ ਜਿਊਲਰਜ਼' ਕੋਲ ਲਗਭਗ 85 ਲੱਖ ਦੇ ਕਰਜ਼ੇ ਬਦਲੇ ਸੋਨਾ ਗਿਰਵੀ ਰੱਖਿਆ ਸੀ। ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਉਸਨੇ ਕਰਜ਼ੇ ਦੀ ਮੂਲ ਰਕਮ ਤੇ ਵਿਆਜ ਵਾਪਸ ਕਰਨਾ ਸੀ। ਪੂਰੀ ਰਕਮ ਤੇ ਵਿਆਜ ਅਦਾ ਕਰਨ ਦੇ ਬਾਵਜੂਦ ਸੋਨਾ ਵਾਪਸ ਨਹੀਂ ਮਿਲਿਆ। ਇਸ ਦੇ ਬਾਵਜੂਦ ਜਦੋਂ ਉਸਨੇ ਆਪਣਾ ਗਿਰਵੀ ਰੱਖਿਆ ਸੋਨਾ ਵਾਪਸ ਮੰਗਿਆ ਤਾਂ ਮੁਲਜ਼ਮਾਂ ਨੇ ਇਸਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਜਾਂਚ ਤੋਂ ਬਾਅਦ ਦੋ ਸੁਨਿਆਰਿਆਂ ਵਿਰੁੱਧ ਮਾਮਲਾ ਦਰਜ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਜਿਸ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਉਪਲਬਧ ਤੱਥਾਂ ਦੀ ਘੋਖ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ 'ਜੈ ਕ੍ਰਿਸ਼ਨਾ ਜਿਊਲਰਜ਼' ਨਾਲ ਜੁੜੇ ਮੋਨੂ ਚੌਹਾਨ ਤੇ ਸੂਰਜ ਚੌਹਾਨ ਵਿਰੁੱਧ ਧੋਖਾਧੜੀ, ਅਮਾਨਤ ’ਚ ਖਿਆਨਤ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।