- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੇ ਸਭ ਤੋਂ ਤੇਜ਼ ਐਥਲੀਟ ਅਤੇ ਰਾਸ਼ਟਰੀ ਰਿਕਾਰਡਧਾਰਕ ਗੁਰਿੰਦਰਵੀਰ ਸਿੰਘ ਦਾ ਸਫ਼ਰ ਹੀਟ ਗੇੜ ਵਿੱਚ ਹੀ ਖ਼ਤਮ ਹੋ ਗਿਆ ਹੈ। ਗਲਾਸਗੋ ਵਿੱਚ ਹੋਈ ਪੁਰਸ਼ਾਂ ਦੀ 100 ਮੀਟਰ ਦੌੜ ਦੀ ਹੀਟ ਵਿੱਚ ਉਹ ਆਪਣੀ ਰੇਸ ਵਿੱਚ ਦੂਜੇ ਨੰਬਰ 'ਤੇ ਰਹੇ, ਪਰ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਏ।

ਤੇਜਿੰਦਰ ਕੌਰ ਥਿੰਦ, ਜਲੰਧਰ: ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੇ ਸਭ ਤੋਂ ਤੇਜ਼ ਐਥਲੀਟ ਅਤੇ ਰਾਸ਼ਟਰੀ ਰਿਕਾਰਡਧਾਰਕ ਗੁਰਿੰਦਰਵੀਰ ਸਿੰਘ ਦਾ ਸਫ਼ਰ ਹੀਟ ਗੇੜ ਵਿੱਚ ਹੀ ਖ਼ਤਮ ਹੋ ਗਿਆ ਹੈ। ਗਲਾਸਗੋ ਵਿੱਚ ਹੋਈ ਪੁਰਸ਼ਾਂ ਦੀ 100 ਮੀਟਰ ਦੌੜ ਦੀ ਹੀਟ ਵਿੱਚ ਉਹ ਆਪਣੀ ਰੇਸ ਵਿੱਚ ਦੂਜੇ ਨੰਬਰ 'ਤੇ ਰਹੇ, ਪਰ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਏ।
ਗੁਰਿੰਦਰਵੀਰ ਨੇ ਆਪਣੀ ਹੀਟ 10.39 ਸਕਿੰਟ ਵਿੱਚ ਪੂਰੀ ਕੀਤੀ। ਜਮੈਕਾ ਦੇ ਰੋਹਨ ਵਾਟਸਨ ਨੇ ਇਹ ਹੀਟ 10.13 ਸਕਿੰਟ ਦਾ ਸਮਾਂ ਕੱਢ ਕੇ ਪਹਿਲੇ ਸਥਾਨ 'ਤੇ ਜਿੱਤੀ। ਸਾਰੀਆਂ 11 ਹੀਟਾਂ ਦੇ ਕੁੱਲ ਨਤੀਜਿਆਂ ਤੋਂ ਬਾਅਦ ਗੁਰਿੰਦਰਵੀਰ 28ਵੇਂ ਸਥਾਨ 'ਤੇ ਰਹੇ, ਜਿਸ ਕਰਕੇ ਉਹ ਸਭ ਤੋੰ ਤੇੇਜ਼ ਦੌੜਾਕ ਹਾਰਨ ਵਾਲੇ ਦੌੜਾਕਾਂ ਦੀ ਸੂਚੀ ਵਿੱਚ ਵੀ ਜਗ੍ਹਾ ਨਹੀਂ ਬਣਾ ਸਕੇ।
ਉਮੀਦਾਂ 'ਤੇ ਨਹੀਂ ਉੱਤਰ ਸਕਿਆ ਪ੍ਰਦਰਸ਼ਨ
ਇਸੇ ਸਾਲ ਫੈਡਰੇਸ਼ਨ ਕੱਪ ਦੌਰਾਨ 10.09 ਸਕਿੰਟ ਦਾ ਰਾਸ਼ਟਰੀ ਰਿਕਾਰਡ ਬਣਾ ਕੇ 10.10 ਸਕਿੰਟ ਦੀ ਰੁਕਾਵਟ ਤੋੜਨ ਵਾਲੇ ਗੁਰਿੰਦਰਵੀਰ ਪਹਿਲੇ ਭਾਰਤੀ ਬਣੇ ਸਨ। ਇਸ ਬਿਹਤਰੀਨ ਪ੍ਰਦਰਸ਼ਨ ਕਰਕੇ ਉਨ੍ਹਾਂ ਤੋਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਵੱਡੀਆਂ ਉਮੀਦਾਂ ਸਨ। ਭਾਵੇੰਕਿ ਉਹਨਾਂ ਦੀ ਸ਼ੁਰੂਆਤ ਵਧੀਆ ਸੀ ਪਰ ਆਖ਼ਰੀ ਮੀਟਰਾਂ ਵਿੱਚ ਉਹ ਆਪਣੀ ਰਫ਼ਤਾਰ ਬਰਕਰਾਰ ਨਹੀਂ ਰੱਖ ਸਕੇ।
ਇਸ ਸਬੰਧ ਵਿਚ ਉਹਨਾਂ ਦੇ ਕੋਚ ਰਹੇ ਸਰਬਜੀਤ ਸਿੰਘ ਹੈਪੀ ਨੇ ਦੱਸਿਆ ਕਿ ਖਿਡਾਰੀ ਕੋਲ ਜਿੱਤ ਹੁੰਦੀ ਹੈ ਜਾਂ ਸਿੱਖਿਆ ਹੁੰਦੀ ਹੈ। ਹਾਰ ਨਹੀਂ ਹੁੰਦੀ। ਹਾਲ ਹੀ ਵਿਚ ਹੋਈ ਜਿੱਤ ਤੋਂ ਬਾਅਦ ਦੇਸ਼ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਸਨ ਪਰ ਇਸ ਦੇ ਕਈ ਪਹਿਲੂ ਹੋਣ ਕਾਰਨ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ ਕਿ ਕਿਉਂ ਉਹ ਆਪਣਾ ਬਿਹਤਰੀਨ ਪਰਦਰਸ਼ਨ ਦੇਣ ਤੋਂ ਖੁੰਝ ਗਏ। ਭਾਵੇਂ ਕਿ ਇਸ ਵੱਡੇ ਈਵੈਂਟ ਦਾ ਖਿਡਾਰੀ ਉਤੇ ਦਬਾਅ ਵੀ ਹੁੰਦਾ ਹੈ। ਪਰ ਫਿਰ ਵੀ 25 ਸਾਲਾ ਇਸ ਨੌਜਵਾਨ ਦੌੜਾਕ ਦੇ ਹਾਲੀਆ ਰਿਕਾਰਡਾਂ ਨੂੰ ਦੇਖਦਿਆਂ ਖੇਡ ਪ੍ਰੇਮੀਆਂ ਨੂੰ ਆਉਣ ਵਾਲੀਆਂ ਏਸ਼ੀਆਈ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ 'ਤੇ ਉਨ੍ਹਾਂ ਤੋਂ ਦੂਰਗਾਮੀ ਤੇ ਵਧੀਆ ਪ੍ਰਦਰਸ਼ਨ ਦੀ ਪੂਰੀ ਉਮੀਦ ਹੈ।