ਸਰਹੱਦ 'ਤੇ ਪਾਕਿ ਦੀ ਸਾਜ਼ਿਸ਼ ਨਾਕਾਮ, ਭਾਰਤੀ ਸਰਹੱਦ ’ਚ ਦਾਖ਼ਲ ਹੋ ਰਹੇ ਘੁਸਪੈਠੀਆ ਨੂੰ BSF ਨੇ ਕੀਤਾ ਢੇਰ
ਪ੍ਰਾਪਤ ਜਾਣਕਾਰੀ ਅਨੁਸਾਰ, ਬੀ.ਐੱਸ.ਐੱਫ. ਦੀ ਬੀਓਪੀ ਪਹਾੜੀਪੁਰ 'ਤੇ ਤਾਇਨਾਤ ਸਨ ਤਾਂ ਇਸ ਦੌਰਾਨ ਸਰਹੱਦ 'ਤੇ ਗਸ਼ਤ ਕਰ ਰਹੀ ਬੀ.ਐੱਸ.ਐੱਫ. ਦੀ ਪਾਰਟੀ ਨੇ ਸੀਮਾ ਨੇੜੇ ਇੱਕ ਸ਼ੱਕੀ ਵਿਅਕਤੀ ਦੀ ਗਤੀਵਿਧੀ ਦੇਖੀ। ਜਵਾਨਾਂ ਨੇ ਉਸਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਉਹ ਰੁਕਣ ਦੀ ਬਜਾਏ ਉੱਜ ਗੈਪ ਵੱਲ ਵਧਦਾ ਹੋਇਆ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ।
Publish Date: Fri, 27 Nov 2026 10:48 AM (IST)
Updated Date: Fri, 27 Nov 2026 10:53 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਗੁਰਦਾਸਪੁਰ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਗੋਲੀਬਾਰੀ ’ਚ ਮਾਰ ਮੁਕਾਇਆ। ਇਹ ਘਟਨਾ ਅੱਜ ਸਵੇਰੇ ਕਰੀਬ 2:15 ਵਜੇ ਬੀ.ਐੱਸ.ਐੱਫ. ਦੀ ਬੀਓਪੀ ਪਹਾੜੀਪੁਰ ਦੇ ਖੇਤਰ ’ਚ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ, ਬੀ.ਐੱਸ.ਐੱਫ. ਦੀ ਬੀਓਪੀ ਪਹਾੜੀਪੁਰ 'ਤੇ ਤਾਇਨਾਤ ਸਨ ਤਾਂ ਇਸ ਦੌਰਾਨ ਸਰਹੱਦ 'ਤੇ ਗਸ਼ਤ ਕਰ ਰਹੀ ਬੀ.ਐੱਸ.ਐੱਫ. ਦੀ ਪਾਰਟੀ ਨੇ ਸੀਮਾ ਨੇੜੇ ਇੱਕ ਸ਼ੱਕੀ ਵਿਅਕਤੀ ਦੀ ਗਤੀਵਿਧੀ ਦੇਖੀ। ਜਵਾਨਾਂ ਨੇ ਉਸਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਉਹ ਰੁਕਣ ਦੀ ਬਜਾਏ ਉੱਜ ਗੈਪ ਵੱਲ ਵਧਦਾ ਹੋਇਆ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ।
ਇਸ ਤੋਂ ਬਾਅਦ ਜਵਾਨਾਂ ਨੇ ਕਾਰਵਾਈ ਕਰਦਿਆਂ ਪੰਜ ਰਾਊਂਡ ਫਾਇਰ ਕੀਤੇ, ਜਿਸ ਨਾਲ ਘੁਸਪੈਠੀਏ ਦੀ ਮੌਤ ਹੋ ਗਈ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।