ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ: 27 ਸਾਲਾਂ ਬਾਅਦ ਬਣਿਆ ਇਹ ਵਿਸ਼ੇਸ਼ ਸੰਯੋਗ, ਪੰਜ ਸ਼ੁਭ ਯੋਗਾਂ ਦੀ ਹਾਜ਼ਰੀ ’ਚ ਬੰਨ੍ਹੀ ਜਾਵੇਗੀ ਰੱਖੜੀ
ਪੰਡਿਤ ਕਰਨ ਸ਼ਰਮਾ ਮਹਿਤਪੁਰ ਅਤੇ ਪੰਡਿਤ ਸੰਦੀਪ ਪ੍ਰਭਾਕਰ ਅਨੁਸਾਰ ਇਸ ਦਿਨ ਸੁਕਰਮਾ, ਬੁੱਧਦਿੱਤਿਆ, ਉਭਯਾਚਾਰੀ, ਸਰਵਾਰਥ ਸਿੱਧੀ ਅਤੇ ਤ੍ਰਿਪੁਸ਼ਕਰ ਯੋਗ ਬਣ ਰਹੇ ਹਨ। ਭਦਰਾ ਕਾਲ ਨਾ ਹੋਣ ਕਾਰਨ ਰੱਖੜੀ ਬੰਨ੍ਹਣ ਵਿੱਚ ਕੋਈ ਰੁਕਾਵਟ ਨਹੀਂ ਹੋਵੇਗੀ।
Publish Date: Fri, 28 Aug 2026 09:10 AM (IST)
Updated Date: Fri, 28 Aug 2026 09:14 AM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ। ਇਸ ਵਾਰ ਰੱਖੜੀ 28 ਅਗਸਤ ਨੂੰ ਮਨਾਈ ਜਾਵੇਗੀ। ਜੋਤਿਸ਼ਾਚਾਰਿਆਂ ਅਨੁਸਾਰ ਕਰੀਬ 27 ਸਾਲਾਂ ਬਾਅਦ ਅਜਿਹਾ ਸੰਯੋਗ ਬਣ ਰਿਹਾ ਹੈ, ਜਦੋਂ ਰੱਖੜੀ ’ਤੇ ਭਦਰਾ ਦਾ ਸਾਇਆ ਨਹੀਂ ਹੋਵੇਗਾ ਅਤੇ ਪੰਜ ਸ਼ੁਭ ਯੋਗ ਇੱਕੋ ਸਮੇਂ ਬਣਨਗੇ।
ਪੰਡਿਤ ਕਰਨ ਸ਼ਰਮਾ ਮਹਿਤਪੁਰ ਅਤੇ ਪੰਡਿਤ ਸੰਦੀਪ ਪ੍ਰਭਾਕਰ ਅਨੁਸਾਰ ਇਸ ਦਿਨ ਸੁਕਰਮਾ, ਬੁੱਧਦਿੱਤਿਆ, ਉਭਯਾਚਾਰੀ, ਸਰਵਾਰਥ ਸਿੱਧੀ ਅਤੇ ਤ੍ਰਿਪੁਸ਼ਕਰ ਯੋਗ ਬਣ ਰਹੇ ਹਨ। ਭਦਰਾ ਕਾਲ ਨਾ ਹੋਣ ਕਾਰਨ ਰੱਖੜੀ ਬੰਨ੍ਹਣ ਵਿੱਚ ਕੋਈ ਰੁਕਾਵਟ ਨਹੀਂ ਹੋਵੇਗੀ।
ਪੰਡਿਤਾਂ ਅਨੁਸਾਰ ਪੂਰਨਮਾਸ਼ੀ 27 ਅਗਸਤ ਤੋਂ ਸ਼ੁਰੂ ਹੋ ਕੇ 28 ਅਗਸਤ ਨੂੰ ਸਵੇਰੇ ਕਰੀਬ 9:45 ਵਜੇ ਤੱਕ ਰਹੇਗੀ। ਇਸ ਲਈ ਸਵੇਰੇ 5:40 ਤੋਂ 9:45 ਵਜੇ ਤੱਕ ਰੱਖੜੀ ਬੰਨ੍ਹਣ ਦਾ ਸਮਾਂ ਵਿਸ਼ੇਸ਼ ਸ਼ੁਭ ਮੰਨਿਆ ਗਿਆ ਹੈ। ਹਾਲਾਂਕਿ ਉਦੈਵਿਆਪਿਨੀ ਸਿਧਾਂਤ ਅਨੁਸਾਰ ਦਿਨ ਭਰ ਵੀ ਰੱਖੜੀ ਮਨਾਈ ਜਾ ਸਕਦੀ ਹੈ।
28 ਅਗਸਤ ਨੂੰ ਪੂਰਨਮਾਸ਼ੀ ਦੇ ਦਿਨ ਚੰਦਰ ਗ੍ਰਹਿਣ ਵੀ ਲੱਗੇਗਾ ਪਰ ਇਹ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਇਸ ਲਈ ਰੱਖੜੀ ’ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
ਰੱਖੜੀ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਣ ਵਾਲਾ ਭੈਣ-ਭਰਾ ਦੇ ਪਿਆਰ ਤੇ ਵਿਸ਼ਵਾਸ ਦਾ ਤਿਉਹਾਰ ਹੈ। ਧਾਰਮਿਕ ਮਾਨਤਾ ਅਨੁਸਾਰ ਇਸ਼ਨਾਨ ਮਗਰੋਂ ਪਹਿਲਾਂ ਭਗਵਾਨ ਨੂੰ ਪਵਿੱਤਰ ਧਾਗਾ ਚੜ੍ਹਾ ਕੇ ਲਕਸ਼ਮੀ-ਨਾਰਾਇਣ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਵੈਦਿਕ ਬ੍ਰਾਹਮਣ ਵੀ ਸ਼ਰਵਣ ਉਪਾਕਰਮ ਤਹਿਤ ਆਪਣਾ ਪਵਿੱਤਰ ਧਾਗਾ ਬਦਲਦੇ ਹਨ।