ਅੰਮ੍ਰਿਤਸਰ ਆਉਣ-ਜਾਣ ਵਾਲੇ ਯਾਤਰੀਆਂ ਦੀਆਂ ਵਧੀਆਂ ਮੁਸ਼ਕਲਾਂ, ਜਨਵਰੀ 2027 ਤੱਕ ਕਈ ਟਰੇਨਾਂ ਰੱਦ; ਰੀਸ਼ਡਿਊਲ ਤੇ ਡਾਇਵਰਟ
ਰੇਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨਾਨ ਇੰਟਰਲਾਕਿੰਗ (ਐਨਆਈ) ਅਤੇ ਪ੍ਰੀ-ਨਾਨ ਇੰਟਰਲਾਕਿੰਗ (ਪੀਐਨਆਈ) ਕੰਮ ਚੱਲ ਰਿਹਾ ਹੈ। ਇਸ ਕਾਰਨ ਅੰਮ੍ਰਿਤਸਰ ਆਉਣ-ਜਾਣ ਹੀ ਨਹੀਂ, ਸਗੋਂ ਹੋਰ ਪ੍ਰਮੁੱਖ ਸਟੇਸ਼ਨਾਂ ਤੋਂ ਸੰਚਾਲਿਤ ਕਈ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਰਹੇਗਾ। ਇਸੇ ਲੁਧਿਆਣਾ-ਫਿਰੋਜ਼ਪੁਰ ਕੈਂਟ ਅਤੇ ਲੁਧਿਆਣਾ-ਧੂਰੀ ਰੇਲ ਸੈਕਸ਼ਨ ਵਿੱਚ ਦੋਹਰੀਕਰਨ ਕੰਮ ਦੇ ਸਬੰਧ ਵਿੱਚ ਰੇਲਵੇ ਵੱਲੋਂ ਟਰੇਨਾਂ ਨੂੰ ਡਾਇਵਰਟ ਕਰਨ, ਰੀਸ਼ਡਿਊਲ ਕਰਨ ਅਤੇ ਨਿਯੰਤਰਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦਾ ਅਸਰ ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਜਨਵਰੀ 2027 ਤੱਕ ਵੱਖ-ਵੱਖ ਤਰੀਕਾਂ ’ਤੇ ਰਹੇਗਾ।
Publish Date: Sun, 22 Nov 2026 11:08 AM (IST)
Updated Date: Sun, 22 Nov 2026 11:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰੇਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨਾਨ ਇੰਟਰਲਾਕਿੰਗ (ਐਨਆਈ) ਅਤੇ ਪ੍ਰੀ-ਨਾਨ ਇੰਟਰਲਾਕਿੰਗ (ਪੀਐਨਆਈ) ਕੰਮ ਚੱਲ ਰਿਹਾ ਹੈ। ਇਸ ਕਾਰਨ ਅੰਮ੍ਰਿਤਸਰ ਆਉਣ-ਜਾਣ ਹੀ ਨਹੀਂ, ਸਗੋਂ ਹੋਰ ਪ੍ਰਮੁੱਖ ਸਟੇਸ਼ਨਾਂ ਤੋਂ ਸੰਚਾਲਿਤ ਕਈ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਰਹੇਗਾ। ਇਸੇ ਲੁਧਿਆਣਾ-ਫਿਰੋਜ਼ਪੁਰ ਕੈਂਟ ਅਤੇ ਲੁਧਿਆਣਾ-ਧੂਰੀ ਰੇਲ ਸੈਕਸ਼ਨ ਵਿੱਚ ਦੋਹਰੀਕਰਨ ਕੰਮ ਦੇ ਸਬੰਧ ਵਿੱਚ ਰੇਲਵੇ ਵੱਲੋਂ ਟਰੇਨਾਂ ਨੂੰ ਡਾਇਵਰਟ ਕਰਨ, ਰੀਸ਼ਡਿਊਲ ਕਰਨ ਅਤੇ ਨਿਯੰਤਰਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦਾ ਅਸਰ ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਜਨਵਰੀ 2027 ਤੱਕ ਵੱਖ-ਵੱਖ ਤਰੀਕਾਂ ’ਤੇ ਰਹੇਗਾ। ਇਸ ਸਥਿਤੀ ਵਿੱਚ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧਦੀ ਦਿਖਾਈ ਦੇਵੇਗੀ, ਕਿਉਂਕਿ ਸੰਘਣੀ ਧੁੰਦ ਨਾਲ ਇੱਥੇ ਟਰੇਨਾਂ ਦੀ ਰਫ਼ਤਾਰ ਹੌਲੀ ਹੋਵੇਗੀ। ਅਜੇ ਫਿਰੋਜ਼ਪੁਰ ਮੰਡਲ ਵੱਲੋਂ ਫੌਗਿੰਗ ਸੀਜ਼ਨ ਦੇ ਮੱਦੇਨਜ਼ਰ ਹਰ ਸਾਲ ਵਾਂਗ ਟਰੇਨਾਂ ਨੂੰ ਰੱਦ ਕੀਤੇ ਜਾਣ ਦੀ ਸੂਚੀ ਜਾਰੀ ਕੀਤੀ ਜਾਣੀ ਬਾਕੀ ਹੈ।
6 ਜਨਵਰੀ ਤੋਂ 10 ਜਨਵਰੀ 2027 ਤੱਕ 12 ਟਰੇਨਾਂ ਰੱਦ ਰਹਿਣਗੀਆਂ ਟਰੇਨ ਨੰਬਰ (64552/51) ਛੇਹਰਟਾ-ਲੁਧਿਆਣਾ, (12412/11) ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ, (14505/06) ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈੱਸ, (14680/79) ਅੰਮ੍ਰਿਤਸਰ-ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈੱਸ, (12054/53) ਅੰਮ੍ਰਿਤਸਰ-ਹਰਿਦੁਆਰ ਐਕਸਪ੍ਰੈੱਸ ਅਤੇ (14618) ਅੰਮ੍ਰਿਤਸਰ-ਪੂਰਨੀਆ ਕੋਰਟ ਜਨ ਸੇਵਾ ਐਕਸਪ੍ਰੈੱਸ 6 ਤੋਂ 8 ਜਨਵਰੀ 2027 ਤੱਕ ਜਦੋਂਕਿ (14617) ਪੂਰਨੀਆ ਕੋਰਟ-ਅੰਮ੍ਰਿਤਸਰ ਜਨ ਸੇਵਾ ਐਕਸਪ੍ਰੈੱਸ 8 ਜਨਵਰੀ ਤੋਂ 10 ਜਨਵਰੀ ਤੱਕ ਰੱਦ ਰਹੇਗੀ।
ਇਹ ਟਰੇਨਾਂ ਡਾਇਵਰਟ ਰੂਟ ਤੋਂ ਚੱਲਣਗੀਆਂ ਟਰੇਨ ਨੰਬਰ (14720) ਅੰਮ੍ਰਿਤਸਰ-ਬੀਕਾਨੇਰ 1 ਤੇ 8 ਜਨਵਰੀ ਨੂੰ ਲੁਧਿਆਣਾ-ਜਗਰਾਉਂ-ਮੋਗਾ ਦੀ ਬਜਾਏ ਜਲੰਧਰ ਸਿਟੀ-ਕਪੂਰਥਲਾ, ਲੋਹੀਆਂ ਖ਼ਾਸ, ਫਿਰੋਜ਼ਪੁਰ ਕੈਂਟ ਦੇ ਰਸਤੇ, (11057) ਸੀਐਸਐਮਟੀ-ਅੰਮ੍ਰਿਤਸਰ 20 ਨਵੰਬਰ ਤੋਂ 6 ਜਨਵਰੀ ਤੱਕ ਪਟਿਆਲਾ-ਨਾਭਾ-ਧੂਰੀ-ਮਲੇਰਕੋਟਲਾ-ਅਹਿਮਦਗੜ੍ਹ ਦੀ ਬਜਾਏ ਰਾਜਪੁਰਾ-ਸਰਹਿੰਦ-ਲੁਧਿਆਣਾ ਦੇ ਰਸਤੇ, (11058) ਅੰਮ੍ਰਿਤਸਰ-ਸੀਐਸਐਮਟੀ 22,23,24 ਨਵੰਬਰ, 15 ਤੇ 29 ਦਸੰਬਰ ਤੋਂ 8 ਜਨਵਰੀ 2027 ਤੱਕ ਅਹਿਮਦਗੜ੍ਹ-ਮਲੇਰਕੋਟਲਾ-ਧੂਰੀ-ਨਾਭਾ-ਪਟਿਆਲਾ ਦੀ ਥਾਂ ਲੁਧਿਆਣਾ-ਸਰਹਿੰਦ-ਰਾਜਪੁਰਾ ਦੇ ਰਸਤੇ, (19611) ਅਜਮੇਰ-ਅੰਮ੍ਰਿਤਸਰ 31 ਦਸੰਬਰ ਤੇ 2 ਜਨਵਰੀ ਨੂੰ ਤਲਵੰਡੀ-ਮੋਗਾ-ਜਗਰਾਉਂ-ਲੁਧਿਆਣਾ-ਫਗਵਾੜਾ ਦੀ ਥਾਂ ਫਿਰੋਜ਼ਪੁਰ ਕੈਂਟ-ਲੋਹੀਆਂ ਖ਼ਾਸ-ਕਪੂਰਥਲਾ-ਜਲੰਧਰ ਸਿਟੀ ਦੇ ਰਸਤੇ, (19612) ਅੰਮ੍ਰਿਤਸਰ-ਅਜਮੇਰ 7 ਜਨਵਰੀ ਨੂੰ ਫਗਵਾੜਾ-ਲੁਧਿਆਣਾ-ਜਗਰਾਉਂ-ਮੋਗਾ-ਤਲਵੰਡੀ ਦੀ ਬਜਾਏ ਜਲੰਧਰ ਸਿਟੀ-ਕਪੂਰਥਲਾ, ਲੋਹੀਆਂ ਖ਼ਾਸ, ਫਿਰੋਜ਼ਪੁਰ ਕੈਂਟ ਦੇ ਰਸਤੇ, (19613) ਅਜਮੇਰ-ਅੰਮ੍ਰਿਤਸਰ 14 ਦਸੰਬਰ ਨੂੰ ਜਾਖਲ-ਸੰਗਰੂਰ-ਧੂਰੀ-ਮਲੇਰਕੋਟਲਾ ਦੀ ਥਾਂ ਹਿਸਾਰ-ਮਹਿਮ-ਰੋਹਤਕ-ਪਾਣੀਪਤ-ਅੰਬਾਲਾ ਕੈਂਟ ਦੇ ਰਸਤੇ ਚੱਲੇਗੀ। (15708) ਅੰਮ੍ਰਿਤਸਰ-ਕਟਿਹਾਰ 6 ਤੋਂ 8 ਜਨਵਰੀ ਨੂੰ 3 ਘੰਟੇ ਤੱਕ ਰੀਸ਼ਡਿਊਲ, (15707) ਕਟਿਹਾਰ-ਅੰਮ੍ਰਿਤਸਰ 4 ਤੋਂ 6 ਜਨਵਰੀ ਨੂੰ 4 ਘੰਟੇ ਤੱਕ ਰੀਸ਼ਡਿਊਲ, (12926) ਅੰਮ੍ਰਿਤਸਰ-ਬਾਂਦਰਾ ਟਰਮਿਨਸ 6 ਤੋਂ 8 ਜਨਵਰੀ ਨੂੰ 2 ਘੰਟੇ 40 ਮਿੰਟ ਤੱਕ ਰੀਸ਼ਡਿਊਲ, (22488) ਅੰਮ੍ਰਿਤਸਰ-ਦਿੱਲੀ 6 ਤੇ 7 ਜਨਵਰੀ ਨੂੰ 2 ਘੰਟੇ ਤੱਕ ਰੀਸ਼ਡਿਊਲ, (12508) ਅੰਮ੍ਰਿਤਸਰ-ਨਿਊ ਜਲਪਾਈਗੁੜੀ 8 ਜਨਵਰੀ ਨੂੰ 2 ਘੰਟੇ ਤੱਕ ਰੀਸ਼ਡਿਊਲ, (12422) ਅੰਮ੍ਰਿਤਸਰ-ਨਾਂਦੇੜ 23 ਨਵੰਬਰ ਤੇ 28 ਦਸੰਬਰ ਨੂੰ ਨਿਯੰਤਰਿਤ, (12421) ਨਾਂਦੇੜ-ਅੰਮ੍ਰਿਤਸਰ 25 ਨਵੰਬਰ, 2, 9, 16 ਤੇ 23 ਦਸੰਬਰ ਅਤੇ 6 ਜਨਵਰੀ ਨੂੰ ਨਿਯੰਤਰਿਤ, (12483) ਤਿਰੂਵਨੰਤਪੁਰਮ-ਅੰਮ੍ਰਿਤਸਰ 6 ਜਨਵਰੀ ਨੂੰ 2 ਘੰਟੇ ਤੱਕ ਰੀਸ਼ਡਿਊਲ।
ਇਨ੍ਹਾਂ ਟਰੇਨਾਂ ਦੇ ਰਸਤੇ ’ਚ ਵੀ ਹੋਵੇਗਾ ਬਦਲਾਅ (11057/58) : ਰਾਜਪੁਰਾ-ਸਿਰਹਿੰਦ-ਲੁਧਿਆਣਾ ਰਸਤੇ ਤੋਂ ਚੱਲਣਗੀਆਂ। ਪਟਿਆਲਾ, ਨਾਭਾ, ਧੂਰੀ, ਮਲੇਰਕੋਟਲਾ ਤੇ ਅਹਿਮਦਗੜ੍ਹ ਵਰਗੇ ਸਟੇਸ਼ਨਾਂ ’ਤੇ ਠਹਿਰਾਅ ਪ੍ਰਭਾਵਿਤ ਹੋਵੇਗਾ। (14720) ਅੰਮ੍ਰਿਤਸਰ-ਬੀਕਾਨੇਰ :** ਜਲੰਧਰ ਸਿਟੀ-ਕਪੂਰਥਲਾ-ਲੋਹੀਆਂ ਖ਼ਾਸ-ਫਿਰੋਜ਼ਪੁਰ ਕੈਂਟ ਰਸਤੇ ਤੋਂ ਚੱਲੇਗੀ। ਲੁਧਿਆਣਾ, ਜਗਰਾਉਂ ਤੇ ਮੋਗਾ ਦੇ ਠਹਿਰਾਅ ਪ੍ਰਭਾਵਿਤ ਹੋਣਗੇ। (19611/12) : ਫਿਰੋਜ਼ਪੁਰ ਕੈਂਟ-ਲੋਹੀਆਂ ਖ਼ਾਸ-ਕਪੂਰਥਲਾ-ਜਲੰਧਰ ਸਿਟੀ ਦੇ ਰਸਤੇ ਡਾਇਵਰਟ ਹੋਣਗੀਆਂ। ਤਲਵੰਡੀ, ਮੋਗਾ, ਜਗਰਾਉਂ, ਲੁਧਿਆਣਾ ਤੇ ਫਗਵਾੜਾ ਦੇ ਠਹਿਰਾਅ ਪ੍ਰਭਾਵਿਤ ਹੋਣਗੇ।
(12411/12) : ਲੁਧਿਆਣਾ-ਸਿਰਹਿੰਦ-ਰਾਜਪੁਰਾ ਰਸਤੇ ਤੋਂ ਚੱਲਣਗੀਆਂ। ਅਹਿਮਦਗੜ੍ਹ, ਮਲੇਰਕੋਟਲਾ, ਧੂਰੀ, ਨਾਭਾ ਤੇ ਪਟਿਆਲਾ ਦੇ ਠਹਿਰਾਅ ਪ੍ਰਭਾਵਿਤ ਹੋਣਗੇ। (14505/06) : ਜਲੰਧਰ ਸਿਟੀ-ਕਪੂਰਥਲਾ-ਲੋਹੀਆਂ ਖ਼ਾਸ-ਫਿਰੋਜ਼ਪੁਰ ਕੈਂਟ ਰਸਤੇ ਤੋਂ ਚੱਲਣਗੀਆਂ।
ਦੇਰੀ ਨਾਲ ਰਵਾਨਾ ਹੋਣਗੀਆਂ ਇਹ ਟਰੇਨਾਂ
ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਕੁਝ ਟਰੇਨਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਟਰੇਨ ਨੰਬਰ (11058) ਅੰਮ੍ਰਿਤਸਰ-ਸੀਐਸਐਮਟੀ ਨਿਰਧਾਰਤ ਤਰੀਕਾਂ ’ਤੇ ਅੰਮ੍ਰਿਤਸਰ ਤੋਂ ਸਵੇਰੇ 8:50 ਵਜੇ ਦੀ ਬਜਾਏ 10:20 ਵਜੇ ਰਵਾਨਾ ਹੋਵੇਗੀ। ਜਦੋਂਕਿ (15708) ਅੰਮ੍ਰਿਤਸਰ-ਕਟਿਹਾਰ 3 ਘੰਟੇ, (12926) ਅੰਮ੍ਰਿਤਸਰ-ਬਾਂਦਰਾ ਟਰਮਿਨਸ 2 ਘੰਟੇ 40 ਮਿੰਟ ਅਤੇ 22488 ਅੰਮ੍ਰਿਤਸਰ-ਦਿੱਲੀ 2 ਘੰਟੇ ਤੱਕ ਦੇਰੀ ਨਾਲ ਰਵਾਨਾ ਹੋ ਸਕਦੀ ਹੈ।