- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਨੂੰ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਲੀ ਵਿੱਚ ਭਾਜਪਾ ਜੁਆਇਨ ਕਰ ਲਈ। ਭਾਜਪਾ ਦਾ ਪੱਲਾ ਫੜਣ ਤੋਂ ਬਾਅਦ ਕੁੰਵਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਸਿਖਰ 'ਤੇ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਿਛਲੇ ਤਿੰਨ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖਫਾ ਚੱਲੇ ਆ ਰਹੇ ਵਿਧਾਨ ਸਭਾ ਹਲਕਾ ਨਾਰਥ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਕੁੰਵਰ ਨੇ ਇਕ ਨਵੰਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੂੰ ਆਪਣਾ ਅਸਤੀਫਾ ਭੇਜਿਆ ਸੀ। ਇਸ ਤੋਂ ਅਗਲੇ ਦਿਨ ਹੀ ਸੋਮਵਾਰ ਨੂੰ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਲੀ ਵਿੱਚ ਭਾਜਪਾ ਜੁਆਇਨ ਕਰ ਲਈ। ਭਾਜਪਾ ਦਾ ਪੱਲਾ ਫੜਣ ਤੋਂ ਬਾਅਦ ਕੁੰਵਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਸਿਖਰ 'ਤੇ ਹੈ।
ਇੰਡਸਟਰੀ ਤਬਾਹ ਹੋ ਚੁੱਕੀ ਹੈ। ਪੰਜਾਬ ਦੇ ਲੋਕ ਹਰ ਪਾਸਿਓਂ ਪਰੇਸ਼ਾਨ ਹਨ। ਕਰਜ਼ਾ ਲੈ ਕੇ ਪੰਜਾਬ ਦਾ ਕੰਮ ਚੱਲ ਰਿਹਾ ਹੈ। ਅੱਜ ਲੋੜ ਹੈ ਕਿ ਪੰਜਾਬ ਵਿੱਚ ਦੁਬਾਰਾ ਸ਼ਾਂਤੀ ਅਤੇ ਖੁਸ਼ਹਾਲੀ ਬਹਾਲ ਕੀਤੀ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨਾਲ ਹੀ ਅਜਿਹਾ ਸੰਭਵ ਹੋ ਸਕਦਾ ਹੈ। ਪੰਜਾਬ ਵਿਚ ਨਸ਼ਾ ਸਿਖਰ 'ਤੇ ਹੈ। ਨਸ਼ੇ ਦਾ ਸਾਮਰਾਜ ਕਾਇਮ ਹੈ।
ਫਿਰੌਤੀ ਇੱਕ ਇੰਡਸਟਰੀ ਬਣ ਗਈ ਹੈ ਅਤੇ ਗੈਂਗਸਟਰਵਾਦ ਸਿਖਰ 'ਤੇ ਹੈ। ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਗਏ ਵਿਧਾਇਕ ਕੁੰਵਰ ਪ੍ਰਤਾਪ ਸਿੰਘ ਨੇ ਕਿਹਾ ਅੱਜ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਪੰਜਾਬ ਦੀ ਹੋਂਦ ਖਤਰੇ ਵਿਚ ਹੈ। ਪੰਜਾਬੀਅਤ ਦਿਖਾਈ ਨਹੀਂ ਦੇ ਰਹੀ। ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ। ਗੈਂਗਸਟਰਾਂ ਨੂੰ ਪੰਜਾਬ ਸਰਕਾਰ ਦਾ ਹਿੱਸਾ ਬਣਾਇਆ ਜਾ ਰਿਹਾ ਹੈ, ਇਸ ਤੋਂ ਵੱਧ ਸ਼ਰਮਨਾਕ ਗੱਲ ਨਹੀਂ ਹੋ ਸਕਦੀ। ਭਾਜਪਾ ਦੀ ਪੰਜਾਬ ਪ੍ਰਤੀ ਸੋਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਲੋਕਾਂ ਪ੍ਰਤੀ ਲਗਾਅ ਦੇਖ ਕੇ ਉਨ੍ਹਾਂ ਨੇ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।
9 ਅਪ੍ਰੈਲ 2021 ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਐਸਆਈਟੀ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਸੀ ਅਤੇ ਸਰਕਾਰ ਨੂੰ ਕਿਹਾ ਕਿ ਨਵੀਂ ਐਸਆਈਟੀ ਬਣਾਓ ਜਿਸ ਵਿਚ ਕੁੰਵਰ ਵਿਜੇ ਪ੍ਰਤਾਪ ਨਾ ਹੋਣ। ਉਨ੍ਹਾਂ ਕਿਹਾ ਕਿ ਹਾਈਕੋਰਟ ਵਿਚ ਸੁਣਵਾਈ ਵਾਲੇ ਦਿਨ ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਅਤੁਲ ਨੰਦਾ ਛੁੱਟੀ 'ਤੇ ਚਲੇ ਗਏ, ਸਰਕਾਰ ਨੇ ਸੁਣਵਾਈ ਟਾਲਣ ਦੀ ਅਰਜ਼ੀ ਤੱਕ ਨਹੀਂ ਦਿੱਤੀ। ਇਹ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਹੈ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਦੋਸ਼ ਲਾਇਆ ਕਿ ਬੇਅਦਬੀ ਕੇਸ ਦੇ ਮੁਲਜ਼ਮ ਹੀ ਪੰਜਾਬ ਸਰਕਾਰ ਨੂੰ ਚਲਾ ਰਹੇ ਹਨ, ਉਹੀ ਸਾਰੇ ਫੈਸਲੇ ਲੈ ਰਹੇ ਹਨ। ਇਸੇ ਰੋਸ ਵਿੱਚ ਉਨ੍ਹਾਂ ਨੇ 12 ਅਪ੍ਰੈਲ 2021 ਨੂੰ ਵੀਆਰਐਸ ਲੈ ਲਿਆ ਸੀ। ਜਦਕਿ ਉਨ੍ਹਾਂ ਦੀ ਰਿਟਾਇਰਮੈਂਟ 2029 ਵਿੱਚ ਹੋਣੀ ਸੀ।
ਕੈਪਟਨ ਨੇ ਪਹਿਲਾਂ ਅਸਤੀਫਾ ਠੁਕਰਾਇਆ ਸੀ, ਫਿਰ ਮੰਨਣਾ ਪਿਆ ਸੀ। ਵੀਆਰਐਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਰਾਜਨੀਤਿਕ ਕ੍ਰਾਂਤੀ ਜ਼ਰੂਰੀ ਹੈ, ਜਨਤਾ ਹੀ ਇਹ ਕ੍ਰਾਂਤੀ ਲਿਆਵੇਗੀ। ਉਹ ਰਾਜਨੀਤੀ ਕਰਨ ਨਹੀਂ, ਰਾਜਨੀਤੀ ਦੀ ਪਰਿਭਾਸ਼ਾ ਬਦਲਣ ਆਇਆ ਹੈ। ਅਰਵਿੰਦ ਕੇਜਰੀਵਾਲ ਨੇ ਉਸੇ ਦਿਨ ਕਿਹਾ ਸੀ ਕਿ ਹਰ ਬੱਚਾ ਇਨ੍ਹਾਂ ਦੀ ਇਮਾਨਦਾਰੀ ਜਾਣਦਾ ਹੈ ਅਤੇ ਵਿਰੋਧੀ ਵੀ ਇਨ੍ਹਾਂ ਦੀ ਇਮਾਨਦਾਰੀ ਦੀ ਸਹੁੰ ਖਾਂਦੇ ਹਨ। ਇਨ੍ਹਾਂ ਨੂੰ ਆਮ ਆਦਮੀ ਦਾ ਪੁਲਿਸ ਵਾਲਾ ਕਿਹਾ ਜਾਂਦਾ ਸੀ। ਇਨ੍ਹਾਂ ਨੇ ਮਾਸਟਰਮਾਈਂਡ ਲੱਭ ਲਏ ਸਨ, ਪਰ ਪੂਰਾ ਸਿਸਟਮ ਇਨ੍ਹਾਂ ਦੇ ਖਿਲਾਫ ਚਲਾ ਗਿਆ।
ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਅੰਮ੍ਰਿਤਸਰ ਉੱਤਰੀ ਤੋਂ ਟਿਕਟ ਦਿੱਤੀ ਅਤੇ 2022 ਵਿਚ ਉਹ ਕਾਂਗਰਸ ਦੇ ਸੁਨੀਲ ਦੱਤੀ ਨੂੰ ਹਰਾ ਕੇ 28,318 ਵੋਟਾਂ ਨਾਲ ਜਿੱਤੇ ਸਨ। ਪਰ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਉਹ ਆਪਣੀ ਹੀ ਸਰਕਾਰ ਖਿਲਾਫ ਬੋਲਦੇ ਰਹੇ। ਬੇਅਦਬੀ ਕੇਸ ਵਿਚ ਇਨਸਾਫ ਵਿੱਚ ਦੇਰੀ, ਨਕਲੀ ਸ਼ਰਾਬ ਨਾਲ 27 ਮੌਤਾਂ, ਮਜੀਠੀਆ 'ਤੇ ਵਿਜੀਲੈਂਸ ਰੇਡ ਦੇ ਤਰੀਕੇ 'ਤੇ ਵੀ ਸਵਾਲ ਚੁੱਕੇ ਸਨ। ਇਸੇ ਕਾਰਨ 29 ਜੂਨ 2025 ਨੂੰ 'ਆਪ' ਨੇ ਉਨ੍ਹਾਂ ਨੂੰ 5 ਸਾਲ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ, ਕਿਉਂਕਿ ਪਾਰਟੀ ਵਿਰੋਧੀ ਗਤੀਵਿਧੀ ਦਾ ਦੋਸ਼ ਲੱਗਾ ਸੀ।
ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਵਿਚ ਅਰਵਿੰਦ ਕੇਜਰੀਵਾਲ ਸਮੇਤ ਭਗਵੰਤ ਮਾਨ, ਰਾਘਵ ਚੱਢਾ ਦੀ ਮੌਜੂਦਗੀ ਵਿੱਚ 21 ਜੂਨ 2021 ਨੂੰ 'ਆਪ' ਜੁਆਇਨ ਕੀਤੀ ਸੀ। ਉਹ 1998 ਬੈਚ ਦੇ ਆਈਪੀਐਸ ਅਧਿਕਾਰੀ ਸਨ ਅਤੇ ਪੰਜਾਬ ਵਿੱਚ ਆਈਜੀ ਦੇ ਅਹੁਦੇ 'ਤੇ ਸਨ। 2015 ਵਿੱਚ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ-ਬੇਹਬਲ ਕਲਾਂ ਵਿੱਚ ਪੁਲਿਸ ਫਾਇਰਿੰਗ ਵਿੱਚ 2 ਲੋਕਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਬਣੀ ਐਸਆਈਟੀ ਦੇ ਮੁਖੀ ਸਨ।