- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੰਭੀਰ ਰੂਪ ਨਾਲ ਜ਼ਖਮੀ ਤਿੰਨਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਤਿੰਨੋ ਨੌਜਵਾਨ ਪੰਜਾਬ ਦੇ ਪਟਿਆਲਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਤੇ ਆਪਸ ’ਚ ਮਸੇਰੇ ਭਰਾ ਸਨ। ਹਾਦਸੇ ’ਚ ਨੌਜਵਾਨਾਂ ਦੇ ਨਾਲ ਆਏ ਦੋ ਲੜਕੇ ਵਾਲ-ਵਾਲ ਬਚ ਗਏ।

ਜਾਸ, ਬਿਜਨੌਰ : ਹਰਿਦੁਆਰਾ-ਕਾਸ਼ੀਪੁਰ ਹਾਈਵੇ ’ਤੇ ਵੀਰਵਾਰ ਰਾਤ ਨੂੰ ਸੜਕ ਕਿਨਾਰੇ ਆਪਣੇ ਵਾਹਨ ਦੇ ਨਜ਼ਦੀਕ ਖੜ੍ਹੇ ਤਿੰਨ ਨੌਜਵਾਨਾਂ ਨੂੰ ਇਤ ਵਾਹਨ ਨੇ ਦਰੜ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਤਿੰਨਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਤਿੰਨੋ ਨੌਜਵਾਨ ਪੰਜਾਬ ਦੇ ਪਟਿਆਲਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਤੇ ਆਪਸ ’ਚ ਮਸੇਰੇ ਭਰਾ ਸਨ। ਹਾਦਸੇ ’ਚ ਨੌਜਵਾਨਾਂ ਦੇ ਨਾਲ ਆਏ ਦੋ ਲੜਕੇ ਵਾਲ-ਵਾਲ ਬਚ ਗਏ।
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪਿਪਲੀਜੱਟ ਵਾਸੀ 25 ਸਾਲਾ ਮਨਦੀਪ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਤਲਵੰਡੀ ਵਾਸੀ 28 ਸਾਲਾ ਅਰਸ਼ਦੀਪ ਸਿੰਘ ਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਉਰਦਨ ਵਾਸੀ 27 ਸਾਲਾ ਗਗਨਦੀਪ ਫਿਰੋਜ਼ਪੁਰ ਸਥਿਤ ਇਕ ਗੁਰਦੁਆਰੇ ’ਚ ਸੇਵਾਦਾਰ ਸਨ। ਤਿੰਨੇ ਨੌਜਵਾਨ ਜ਼ਿਲ੍ਹਾ ਪੀਲੀਭੀਤ ਤੋਂ ਦੋ ਘੋੜੇ ਖਰੀਦ ਕੇ ਵੀਰਵਾਰ ਰਾਤ ਨੂੰ ਅੰਮਿ੍ਰਤਸਰ ਮੇਲੇ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਪਰਤਦੇ ਸਮੇਂ ਉੱਤਰਾਖੰਡ ਦੇ ਰੁਦਰਪੁਰ ਤੋਂ ਉਨ੍ਹਾਂ ਨੇ ਮਨਦੀਪ ਦੇ ਭਾਣਜੇ 12 ਸਾਲਾ ਸੰਨੀ ਤੇ 11 ਸਾਲਾ ਪ੍ਰਿੰਸ ਨੂੰ ਵੀ ਆਪਣੇ ਨਾਲ ਗੱਡੀ ’ਚ ਬਿਠਾ ਲਿਆ। ਪਿਕਅੱਪ ਅਰਸ਼ਦੀਪ ਚਲਾ ਰਿਹਾ ਸੀ। ਵੀਰਵਾਰ ਰਾਤ ਨੂੰ ਇਕ ਵਜੇ ਉਹ ਨਜੀਬਾਬਾਦ ਖੇਤਰ ’ਚ ਹਾਈਵੇ ’ਤੇ ਪਿੰਡ ਸਰਵਨਪੁਰ ਨਹਿਰ ਦੇ ਨਜ਼ਦੀਕ ਪੁੱਜੇ ਤਾਂ ਅਰਸ਼ਦੀਪ ਨੇ ਖਾਣਾ ਖਾਣ ਲਈ ਇਕ ਢਾਬੇ ’ਤੇ ਪਿਕਅੱਪ ਰੋਕੀ। ਰੋਟੀ ਖਾਣ ਤੋਂ ਬਾਅਦ ਤਿੰਨੇ ਆਪਣੀ ਗੱਡੀ ਨੇੜੇ ਸੜਕ ਕਿਨਾਰੇ ਖੜ੍ਹੇ ਹੋ ਗਏ, ਜਦਕਿ ਦੋਵੇਂ ਬੱਚੇ ਹਾਈਵੇ ਦੇ ਨਜ਼ਦੀਕ ਸੈਰ ਕਰਨ ਲੱਗੇ। ਇਸੇ ਦੌਰਾਨ ਕੋਤਵਾਲੀ ਦੇਹਾਤ ਵੱਲੋਂ ਆਈ ਤੇਜ਼ ਰਫਤਾਰ ਸਵਿਫਟ ਡਿਜਾਇਰ ਕਾਰ ਨੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਤਿੰਨੇ ਨੌਜਵਾਨ ਕਈ ਫੁੱਟ ਉੱਛਲ ਕੇ ਸੜਕ ’ਤੇ ਡਿੱਗੇ। ਡਰਾਈਵਰ ਆਪਣੀ ਕਾਰ ਨੂੰ ਸੜਕ ਤੇ ਪਏ ਨੌਜਾਵਨਾਂ ਦੇ ਉੱਪਰੋਂ ਦਰੜਦੇ ਹੋਏ ਨਿਕਲ ਗਿਆ। ਗੰਭੀਰ ਰੂਪ ਨਾਲ ਜ਼ਕਮੀ ਤਿੰਨੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਪੁਲਿਸ ਤੇ ਏਐੱਸਪੀ ਸਿਟੀ ਕ੍ਰਿਸ਼ਨ ਗੋਪਾਲ ਸਿੰਘ, ਸੀਓ ਸੁਨੀਲ ਕੁਮਾਰ ਮੌਕੇ ’ਤੇ ਪੁੱਜੇ। ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਮੁਲਜ਼ਮ ਡਰਾਈਵਰ ਕਾਰ ਨਜੀਬਾਬਾਦ ਦੇ ਨਜ਼ਦੀਕ ਛੱਡ ਕੇ ਫਰਾਰ ਹੋ ਗਿਆ। ਬਾਅਦ ’ਚ ਪੁਲਿਸ ਨੇ ਕਾਰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ। ਸ਼ੁੱਕਰਵਾਰ ਦੇਰ ਸ਼ਾਮ ਨੂੰ ਪਰਿਵਾਰਕ ਮੈਂਬਰ ਪੋਸਟਮਾਰਟਮ ਮਗਰੋਂ ਤਿੰਨਾਂ ਦੀਆਂ ਲਾਸ਼ਾਂ ਲੈ ਗਏ। ਏਐੱਸਪੀ ਸਿਟੀ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਏਗੀ।