ਮਿਊਜ਼ਿਕ ਸਿਸਟਮ 'ਤੇ ਵਿਗੜੀ ਗੱਲ: ਸਵੇਰੇ ਬਿਨਾਂ ਨਿਕਾਹ ਵਾਪਸ ਪਰਤੀ ਬਾਰਾਤ, ਸ਼ਾਮ ਨੂੰ ਸਹਿਮਤੀ ਤੋਂ ਬਾਅਦ ਹੋਈ ਵਿਦਾਈ
ਮੁਬਾਰਿਕਪੁਰ ਤੋਂ ਆਇਆ ਲਾੜਾ ਬਾਰਾਤ ਨਾਲ ਮਿਊਜ਼ਿਕ ਸਿਸਟਮ ਲੈ ਕੇ ਆਇਆ ਸੀ। ਲੜਕੀ ਪੱਖ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਰਿਸ਼ਤਾ ਤੈਅ ਹੋਣ ਤੋਂ ਪਹਿਲਾਂ ਹੀ ਲੜਕੇ ਪੱਖ ਨੂੰ ਦੱਸ ਦਿੱਤਾ ਗਿਆ ਸੀ ਕਿ ਪਰਿਵਾਰ ਵਿੱਚ ਇੱਕ ਮੌਤ ਕਾਰਨ ਸੋਗ ਦਾ ਮਾਹੌਲ ਹੈ। ਇਸ ਲਈ ਮਿਊਜ਼ਿਕ ਸਿਸਟਮ ਨਾ ਲਿਆਂਦਾ ਜਾਵੇ। ਮਿਊਜ਼ਿਕ ਸਿਸਟਮ ਨੂੰ ਲੈ ਕੇ ਦੋਵਾਂ ਪੱਖਾਂ ਵਿੱਚ ਕਹਾਸੁਣੀ ਸ਼ੁਰੂ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਵਿੱਚ ਤਿੱਖੀ ਬਹਿਸ ਹੋਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਪੱਖਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ।
Publish Date: Mon, 02 Nov 2026 03:18 PM (IST)
Updated Date: Mon, 02 Nov 2026 03:23 PM (IST)
ਸੰਵਾਦ ਸੂਤਰ, ਹਸਤੀਨਾਪੁਰ (ਮੇਰਠ)। ਥਾਣਾ ਖੇਤਰ ਦੇ ਬਸਤੌਰਾ ਪਿੰਡ ’ਚ ਵਿਆਹ ਸਮਾਗਮ ਦੌਰਾਨ ਮਿਊਜ਼ਿਕ ਸਿਸਟਮ ਲਿਆਉਣ 'ਤੇ ਲਾੜੀ ਅਤੇ ਲਾੜੇ ਪੱਖ ਵਿੱਚ ਵਿਵਾਦ ਹੋ ਗਿਆ। ਇਸ ਤੋਂ ਨਾਰਾਜ਼ ਹੋ ਕੇ ਲਾੜੇ ਵਾਲੇ ਬਿਨਾਂ ਨਿਕਾਹ ਕੀਤੇ ਹੀ ਬਾਰਾਤ ਵਾਪਸ ਲੈ ਗਏ। ਦੇਰ ਸ਼ਾਮ ਦੋਵਾਂ ਪੱਖਾਂ ਦੇ ਜ਼ਿੰਮੇਵਾਰ ਲੋਕਾਂ ਨੇ ਬੈਠ ਕੇ ਸਮਝਾਇਆ ਅਤੇ ਵਿਵਾਦ ਖ਼ਤਮ ਕਰਵਾਇਆ। ਸਹਿਮਤੀ ਤੋਂ ਬਾਅਦ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿੱਚ ਨਿਕਾਹ ਦੀ ਰਸਮ ਪੂਰੀ ਕਰਵਾਈ ਗਈ ਅਤੇ ਲਾੜੀ ਨੂੰ ਵਿਦਾ ਕੀਤਾ ਗਿਆ।
ਪਿੰਡ ਬਸਤੌਰਾ ਵਿੱਚ ਇੱਕ ਹੀ ਪਰਿਵਾਰ ਵਿੱਚ ਦੋ ਸਕੀਆਂ ਭੈਣਾਂ ਦਾ ਵਿਆਹ ਸੀ। ਇਸ ਲਈ ਵੱਖ-ਵੱਖ ਥਾਵਾਂ ਤੋਂ ਦੋ ਬਾਰਾਤਾਂ ਆਈਆਂ ਸਨ। ਇਨ੍ਹਾਂ ’ਚੋਂ ਇੱਕ ਬਾਰਾਤ ਥਾਣਾ ਭਾਵਨਪੁਰ ਖੇਤਰ ਦੇ ਪਿੰਡ ਮੁਬਾਰਿਕਪੁਰ ਤੋਂ ਆਈ ਸੀ।
ਲੜਕੀ ਪੱਖ ਨੇ ਲਾੜੇ ਪੱਖ ਨੂੰ ਮਿਊਜ਼ਿਕ ਸਿਸਟਮ ਲਿਆਉਣ ਤੋਂ ਕੀਤਾ ਸੀ ਮਨ੍ਹਾ
ਮੁਬਾਰਿਕਪੁਰ ਤੋਂ ਆਇਆ ਲਾੜਾ ਬਾਰਾਤ ਨਾਲ ਮਿਊਜ਼ਿਕ ਸਿਸਟਮ ਲੈ ਕੇ ਆਇਆ ਸੀ। ਲੜਕੀ ਪੱਖ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਰਿਸ਼ਤਾ ਤੈਅ ਹੋਣ ਤੋਂ ਪਹਿਲਾਂ ਹੀ ਲੜਕੇ ਪੱਖ ਨੂੰ ਦੱਸ ਦਿੱਤਾ ਗਿਆ ਸੀ ਕਿ ਪਰਿਵਾਰ ਵਿੱਚ ਇੱਕ ਮੌਤ ਕਾਰਨ ਸੋਗ ਦਾ ਮਾਹੌਲ ਹੈ। ਇਸ ਲਈ ਮਿਊਜ਼ਿਕ ਸਿਸਟਮ ਨਾ ਲਿਆਂਦਾ ਜਾਵੇ। ਮਿਊਜ਼ਿਕ ਸਿਸਟਮ ਨੂੰ ਲੈ ਕੇ ਦੋਵਾਂ ਪੱਖਾਂ ਵਿੱਚ ਕਹਾਸੁਣੀ ਸ਼ੁਰੂ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਵਿੱਚ ਤਿੱਖੀ ਬਹਿਸ ਹੋਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਪੱਖਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ।
ਦੋਵਾਂ ਪੱਖਾਂ ਦੇ ਜ਼ਿੰਮੇਵਾਰਾਂ ਨੇ ਸਮਝਾ ਕੇ ਖ਼ਤਮ ਕਰਵਾਇਆ ਵਿਵਾਦ
ਇਸ ਤੋਂ ਬਾਅਦ ਵੀ ਕਾਫ਼ੀ ਦੇਰ ਤੱਕ ਹੰਗਾਮਾ ਚੱਲਦਾ ਰਿਹਾ। ਲੜਕੀ ਪੱਖ ਨੇ ਨਿਕਾਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਮੁਬਾਰਿਕਪੁਰ ਤੋਂ ਆਈ ਬਾਰਾਤ ਬਿਨਾਂ ਨਿਕਾਹ ਵਾਪਸ ਪਰਤ ਗਈ। ਉਸੇ ਘਰ ਵਿੱਚ ਆਈ ਦੂਜੀ ਬਾਰਾਤ ਦੇ ਵਿਆਹ ਦੀਆਂ ਰਸਮਾਂ ਨੇਪਰੇ ਚੜ੍ਹ ਗਈਆਂ ਸਨ। ਦੇਰ ਸ਼ਾਮ ਦੋਵਾਂ ਪੱਖਾਂ ਵਿਚਾਲੇ ਜ਼ਿੰਮੇਵਾਰ ਲੋਕਾਂ ਨੇ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਆਪਸੀ ਸਹਿਮਤੀ ਬਣਾਈ।
ਸਮਾਜ ਦੇ ਮੋਹਤਬਰਾਂ ਅਤੇ ਪਤਵੰਤੇ ਸੱਜਣਾਂ ਨੇ ਦੋਵਾਂ ਪੱਖਾਂ ਨੂੰ ਵਿਵਾਦ ਖ਼ਤਮ ਕਰਕੇ ਨਿਕਾਹ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਮੁਬਾਰਿਕਪੁਰ ਤੋਂ ਬਾਰਾਤ ਫਿਰ ਪਿੰਡ ਬਸਤੌਰਾ ਆਈ। ਨਿਕਾਹ ਦੀ ਰਸਮ ਪੂਰੀ ਕਰਵਾ ਕੇ ਲਾੜੀ ਨੂੰ ਵਿਦਾ ਕੀਤਾ ਗਿਆ।
ਨਿਕਾਹ ਤੋਂ ਬਾਅਦ ਲਾੜੀ ਹੋਈ ਵਿਦਾ
ਥਾਣਾ ਮੁੱਖੀ ਦੁਸ਼ਯੰਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ੁਰੂ ਵਿੱਚ ਵਿਵਾਦ ਦੀ ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਸੀ। ਕਿਸੇ ਵੀ ਪੱਖ ਵੱਲੋਂ ਥਾਣੇ ਵਿੱਚ ਸ਼ਿਕਾਇਤ ਨਹੀਂ ਦਿੱਤੀ ਗਈ। ਬਾਅਦ ਵਿੱਚ ਦੋਵਾਂ ਪੱਖਾਂ ਵਿਚਾਲੇ ਸਹਿਮਤੀ ਬਣਨ ਦੀ ਜਾਣਕਾਰੀ ਮਿਲੀ ਹੈ ਅਤੇ ਆਪਸੀ ਸਹਿਮਤੀ ਨਾਲ ਨਿਕਾਹ ਨੇਪਰੇ ਚੜ੍ਹਿਆ।