ਰਾਮਗੜ੍ਹ 'ਚ ਭਿਆਨਕ ਸੜਕ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ ਦੀ SUV ਹਾਦਸਾਗ੍ਰਸਤ, 13 ਦੀ ਮੌਤ
ਪੁਲਿਸ ਮੁਤਾਬਕ ਇਹ ਹਾਦਸਾ ਕੁਜੂ ਥਾਣਾ ਖੇਤਰ ਦੇ ਪੈਂਕੀ ਸਥਿਤ ਭਾਜਪਾ ਦਫ਼ਤਰ ਨੇੜੇ ਰਾਤ ਕਰੀਬ ਦੋ ਵਜੇ ਵਾਪਰਿਆ। ਇੱਕ SUV 'ਚ ਕੁੱਲ 14 ਲੋਕ ਸਵਾਰ ਹੋ ਕੇ ਨਾਲੰਦਾ ਜ਼ਿਲ੍ਹੇ ਦੇ ਜੰਘਾਰੋ ਪਿੰਡ ਤੋਂ ਰਜਰੱਪਾ ਵੱਲ ਜਾ ਰਹੇ ਸਨ। ਇਸੇ ਦੌਰਾਨ ਹਾਈਵੇ 'ਤੇ ਉਨ੍ਹਾਂ ਦਾ ਵਾਹਨ ਬੇਕਾਬੂ ਹੋ ਕੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।
Publish Date: Sun, 29 Nov 2026 08:17 AM (IST)
Updated Date: Sun, 29 Nov 2026 08:20 AM (IST)
ਜਾਗਰਣ ਸੰਵਾਦਦਾਤਾ, ਰਾਮਗੜ੍ਹ : ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ 'ਚ ਰਾਂਚੀ-ਪਟਨਾ ਨੈਸ਼ਨਲ ਹਾਈਵੇ 'ਤੇ ਐਤਵਾਰ ਤੜਕੇ ਭਿਆਨਕ ਸੜਕ ਹਾਦਸੇ 'ਚ 13 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ 'ਚ ਚਾਰ ਬੱਚੇ, ਚਾਰ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਪ੍ਰਸਿੱਧ ਰਜਰੱਪਾ ਮੰਦਰ 'ਚ ਪੂਜਾ-ਅਰਚਨਾ ਕਰਨ ਜਾ ਰਹੇ ਸਨ।
ਰਾਤ ਕਰੀਬ ਦੋ ਵਜੇ ਵਾਪਰਿਆ ਹਾਦਸਾ
ਪੁਲਿਸ ਮੁਤਾਬਕ ਇਹ ਹਾਦਸਾ ਕੁਜੂ ਥਾਣਾ ਖੇਤਰ ਦੇ ਪੈਂਕੀ ਸਥਿਤ ਭਾਜਪਾ ਦਫ਼ਤਰ ਨੇੜੇ ਰਾਤ ਕਰੀਬ ਦੋ ਵਜੇ ਵਾਪਰਿਆ। ਇੱਕ SUV 'ਚ ਕੁੱਲ 14 ਲੋਕ ਸਵਾਰ ਹੋ ਕੇ ਨਾਲੰਦਾ ਜ਼ਿਲ੍ਹੇ ਦੇ ਜੰਘਾਰੋ ਪਿੰਡ ਤੋਂ ਰਜਰੱਪਾ ਵੱਲ ਜਾ ਰਹੇ ਸਨ। ਇਸੇ ਦੌਰਾਨ ਹਾਈਵੇ 'ਤੇ ਉਨ੍ਹਾਂ ਦਾ ਵਾਹਨ ਬੇਕਾਬੂ ਹੋ ਕੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਸ ਦਰਦਨਾਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ ਵਾਹਨ 'ਚ ਸਵਾਰ ਇਕਲੌਤਾ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਰਾਮਗੜ੍ਹ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਤੋਂ ਆ ਰਹੀ ਸਕਾਰਪੀਓ (BR21P 6331) 'ਚ ਕੁੱਲ 14 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਸਰਸਵਤੀ ਵਿਦਿਆ ਮੰਦਰ, ਨਾਲੰਦਾ ਨਾਲ ਜੁੜੇ ਇਕ ਪਰਿਵਾਰ 'ਚ ਅਧਿਆਪਕ ਦੀ ਨੌਕਰੀ ਲੱਗਣ ਦੀ ਖ਼ੁਸ਼ੀ 'ਚ ਸਾਰੇ ਲੋਕ ਰਜਰੱਪਾ ਮੰਦਰ 'ਚ ਪੂਜਾ-ਅਰਚਨਾ ਕਰਨ ਜਾ ਰਹੇ ਸਨ।
ਸਥਾਨਕ ਲੋਕਾਂ ਨੇ ਚਲਾਇਆ ਬਚਾਅ ਕਾਰਜ
ਹਾਦਸੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਪਿੰਡ ਵਾਸੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਥਾਨਕ ਲੋਕਾਂ ਨੇ ਹਾਦਸਾਗ੍ਰਸਤ ਵਾਹਨ ਦੇ ਮਲਬੇ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਵੀ ਘਟਨਾ ਸਥਾਨ 'ਤੇ ਪਹੁੰਚ ਗਈ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਕਿਹੜੇ ਹਾਲਾਤ 'ਚ ਵਾਪਰਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।