- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਦੇਰ ਰਾਤ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ। ਪੀਐੱਮ ਮੋਦੀ ਨੇ ਇਸ ਵੀਡੀਓ ਦੇ ਜ਼ਰੀਏ ਪੇਪਰ ਲੀਕ ਮਾਮਲੇ ਨੂੰ ਲੈ ਕੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪੀਐੱਮ ਮੋਦੀ ਨੇ ਜਿਵੇਂ ਹੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ, ਦੇਖਦੇ ਹੀ ਦੇਖਦੇ ਵੀਡੀਓ 'ਤੇ ਮਿਲੀਅਨਜ਼ ਵਿੱਚ ਵਿਊਜ਼ ਆ ਗਏ। ਇਸ ਵੀਡੀਓ ਨੂੰ ਅੱਪਲੋਡ ਹੋਏ ਅਜੇ 24 ਘੰਟੇ ਵੀ ਨਹੀਂ ਹੋਏ ਹਨ ਅਤੇ ਲਗਭਗ 280 ਮਿਲੀਅਨ (28 ਕਰੋੜ) ਵਿਊਜ਼ ਆ ਚੁੱਕੇ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਦੇਰ ਰਾਤ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ। ਪੀਐੱਮ ਮੋਦੀ ਨੇ ਇਸ ਵੀਡੀਓ ਦੇ ਜ਼ਰੀਏ ਪੇਪਰ ਲੀਕ ਮਾਮਲੇ ਨੂੰ ਲੈ ਕੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪੀਐੱਮ ਮੋਦੀ ਨੇ ਜਿਵੇਂ ਹੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ, ਦੇਖਦੇ ਹੀ ਦੇਖਦੇ ਵੀਡੀਓ 'ਤੇ ਮਿਲੀਅਨਜ਼ ਵਿੱਚ ਵਿਊਜ਼ ਆ ਗਏ। ਇਸ ਵੀਡੀਓ ਨੂੰ ਅੱਪਲੋਡ ਹੋਏ ਅਜੇ 24 ਘੰਟੇ ਵੀ ਨਹੀਂ ਹੋਏ ਹਨ ਅਤੇ ਲਗਭਗ 280 ਮਿਲੀਅਨ (28 ਕਰੋੜ) ਵਿਊਜ਼ ਆ ਚੁੱਕੇ ਹਨ।
ਆਈ.ਏ.ਐੱਨ.ਐੱਸ. (IANS) ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਦੀ ਵੀਡੀਓ ਵਾਇਰਲ ਹੋਣ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਫਾਲੋਅਰਜ਼ ਵੀ ਵਧਣ ਲੱਗੇ। ਪੀਐੱਮ ਮੋਦੀ ਦੇ ਫਾਲੋਅਰਜ਼ ਵਿੱਚ 12 ਘੰਟਿਆਂ ਦੇ ਅੰਦਰ 1 ਮਿਲੀਅਨ (10 ਲੱਖ) ਦਾ ਵਾਧਾ ਹੋਇਆ। ਪੀਐੱਮ ਮੋਦੀ ਨੇ ਜਦੋਂ ਵੀਡੀਓ ਅੱਪਲੋਡ ਕੀਤੀ, ਉਸ ਸਮੇਂ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ 101 ਮਿਲੀਅਨ ਫਾਲੋਅਰਜ਼ ਸਨ, ਜਦਕਿ ਵੀਡੀਓ ਅੱਪਲੋਡ ਹੋਣ ਦੇ ਕੁਝ ਘੰਟਿਆਂ ਬਾਅਦ 102 ਮਿਲੀਅਨ ਫਾਲੋਅਰਜ਼ ਹੋ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਇੰਸਟਾਗ੍ਰਾਮ 'ਤੇ ਰੀਲਜ਼ ਅਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਨੌਜਵਾਨਾਂ ਨਾਲ ਜੁੜਨ।
ਕੈਬਨਿਟ ਮੀਟਿੰਗ ਵਿੱਚ ਪੀਐੱਮ ਮੋਦੀ ਨੇ ਕਿਹਾ, "ਨੌਜਵਾਨ ਇੰਸਟਾਗ੍ਰਾਮ 'ਤੇ ਹੀ ਮੌਜੂਦ ਹਨ। ਇਹ ਨਾਗਰਿਕਾਂ ਦਾ ਇੱਕ ਅਜਿਹਾ ਸੰਭਾਵੀ ਵਰਗ ਹੈ ਜਿਨ੍ਹਾਂ ਨਾਲ ਸਾਡੇ ਸਾਰਿਆਂ ਨੂੰ ਜੁੜਨ ਦੀ ਲੋੜ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਰਾਤ ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਪੇਪਰ ਲੀਕ ਦੇ ਮਾਮਲਿਆਂ ਨਾਲ ਨਜਿੱਠਣ ਲਈ ਫਾਸਟ-ਟ੍ਰੈਕ ਕੋਰਟ ਬਣਾਏ ਜਾਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਦੋਸਤੋ, ਮੈਂ ਜਾਣਦਾ ਹਾਂ ਕਿ ਪੇਪਰ ਲੀਕ ਕੋਈ ਮਾਮੂਲੀ ਮੁੱਦਾ ਨਹੀਂ ਹੈ। ਇਹ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਦੁਖਦ ਹੈ, ਇਸੇ ਲਈ ਪਿਛਲੇ ਢਾਈ ਮਹੀਨਿਆਂ ਵਿੱਚ ਕਈ ਕਦਮ ਚੁੱਕੇ ਗਏ ਹਨ।"
ਪੀਐੱਮ ਨੇ ਅੱਗੇ ਕਿਹਾ, "ਮੈਂ ਵਿਭਾਗਾਂ ਨੂੰ ਫਾਸਟ-ਟ੍ਰੈਕ ਕੋਰਟਾਂ ਲਈ ਨਿਰਦੇਸ਼ ਦਿੱਤੇ ਸਨ। ਅੱਜ ਵਿਭਾਗਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਦੇਰ ਰਾਤ ਮੈਨੂੰ ਰਿਪੋਰਟ ਦੇ ਦਿੱਤੀ। ਕੱਲ੍ਹ ਕੈਬਨਿਟ ਵਿੱਚ ਇਸ 'ਤੇ ਚਰਚਾ ਹੋਵੇਗੀ।"
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਕੈਬਨਿਟ ਮੈਂਬਰਾਂ ਦੇ ਸੁਝਾਅ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਸੋਮਵਾਰ ਤੋਂ, ਜਦੋਂ ਸੰਸਦ ਦਾ ਦੂਜਾ ਹਫ਼ਤਾ ਸ਼ੁਰੂ ਹੋਵੇਗਾ ਤਾਂ ਅਸੀਂ ਉਸ ਬਿਲ ਨੂੰ ਜਲਦ ਤੋਂ ਜਲਦ ਪਾਸ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।"