- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਨੀਵਾਰ ਰਾਤ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਐਕਸ ’ਤੇ ਇਕ ਵੀਡੀਓ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਨੇ ਇਕ ਸਲੇਟੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਅਤੇ ਇਕ ਸਹਾਇਕ ਦੁਆਰਾ ਵਜਾਏ ਜਾ ਰਹੇ ਪਿਆਨੋ ਦੀ ਧੁਨ ’ਤੇ ਪੁਰਾਣੀ ਹਿੰਦੀ ਫਿਲਮ ਦਾ ਗੀਤ ਆਪਣੇ ਟੁੱਟੇ-ਫੁੱਟੇ ਹਿੰਦੀ ਉਚਾਰਨ ਨਾਲ ਗਾ ਰਹੇ ਸਨ

ਨਵੀਂ ਦਿੱਲੀ, (ਏਜੰਸੀ): ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ ਦਾ ਕਿਸ਼ੋਰ ਕੁਮਾਰ ਦੇ ਪ੍ਰਸਿੱਧ ਗੀਤ ‘ਖ਼ਵਾਬ ਹੋ ਤੁਮ ਯਾ ਕੋਈ ਹਕੀਕਤ’ ਗਾਉਣ ਦਾ ਵੀਡੀਓ ਇੰਟਰਨੈੱਟ ’ਤੇ ਲੋਕਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ। ਹਿੰਦੀ ਨਾ ਜਾਣਦੇ ਹੋਏ ਵੀ, ਪ੍ਰਧਾਨ ਮੰਤਰੀ ਇਬਰਾਹੀਮ ਪਿਆਨੋ ਦੀ ਧੁਨ ’ਤੇ ਫਿਲਮ ‘ਤੀਨ ਦੇਵੀਆਂ’ ਵਿਚ ਗਾਇਕ ਕਿਸ਼ੋਰ ਕੁਮਾਰ ਦੇ ਇਸ ਗੀਤ ਨੂੰ ਪੂਰੀ ਰੀਝ ਨਾਲ ਗਾਉਂਦੇ ਦਿਖਾਈ ਦੇ ਰਹੇ ਹਨ।
ਸ਼ਨੀਵਾਰ ਰਾਤ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਐਕਸ ’ਤੇ ਇਕ ਵੀਡੀਓ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਨੇ ਇਕ ਸਲੇਟੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਅਤੇ ਇਕ ਸਹਾਇਕ ਦੁਆਰਾ ਵਜਾਏ ਜਾ ਰਹੇ ਪਿਆਨੋ ਦੀ ਧੁਨ ’ਤੇ ਪੁਰਾਣੀ ਹਿੰਦੀ ਫਿਲਮ ਦਾ ਗੀਤ ਆਪਣੇ ਟੁੱਟੇ-ਫੁੱਟੇ ਹਿੰਦੀ ਉਚਾਰਨ ਨਾਲ ਗਾ ਰਹੇ ਸਨ। ਅੰਤ ਵਿਚ, ਉਨ੍ਹਾਂ ਨੂੰ ਚੁਫੇਰਿਓਂ ਤਾੜੀਆਂ ਦੀ ਗੜਗੜਾਹਟ ਮਿਲਦੀ ਹੈ। ਇਸ ਕਲਿੱਪ ਨੇ ਇਕ ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ ਹਨ ਅਤੇ ਇਸ ਨੂੰ ਵਿਆਪਕ ਤੌਰ ’ਤੇ ਸਾਂਝਾ ਕੀਤਾ ਜਾ ਰਿਹਾ ਹੈ।
ਬ੍ਰਿਕਸ ਸਿਖਰ ਸਮਾਰੋਹ ਨੂੰ ਕਵਰ ਕਰਨ ਲਈ ਭਾਰਤ ਵਿਚ ਆਏ ਮਲੇਸ਼ੀਆ ਦੇ ਨਿਊ ਸਟ੍ਰੇਟਸ ਟਾਈਮਜ਼ ਦੇ ਸਮਾਚਾਰ ਸੰਪਾਦਕ ਸ਼ਾਹਰਿਜ਼ਾਨ ਸਾਲੀਅਨ ਨੇ ਕਿਹਾ ਕਿ ਵੀਡੀਓ ਮਲੇਸ਼ੀਅਨ ਪ੍ਰਧਾਨ ਮੰਤਰੀ ਦੇ ਦਿੱਲੀ ਦੇ ਇਕ ਲਗਜ਼ਰੀ ਹੋਟਲ ਵਿਚ ਰਹਿਣ ਦੌਰਾਨ ਸ਼ੂਟ ਕੀਤਾ ਗਿਆ ਸੀ। ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੇ ਪ੍ਰਸ਼ੰਸਕ ਹੋਣ ਦੀ ਗੱਲ ਮੰਨ ਚੁੱਕੇ ਇਬਰਾਹੀਮ ਹਿੰਦੀ ਨਹੀਂ ਜਾਣਦੇ, ਫਿਰ ਵੀ ਉਨ੍ਹਾਂ ਨੇ ਬਿਨਾਂ ਕਿਸੇ ਸਹਾਇਤਾ ਦੇ ਪਿਆਨੋ ਦੀ ਧੁਨ ’ਤੇ ਗੀਤ ਦੇ ਬੋਲ ਗਾਉਣ ਵਿਚ ਸਫਲਤਾ ਪ੍ਰਾਪਤ ਕੀਤੀ।