- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਲਈ ਸਕੂਲਾਂ ’ਚ ਸ਼ੁਰੂ ਕੀਤੇ ਜਾ ਰਹੇ ‘ਈਟ ਰਾਈਟ ਸਕੂਲਜ਼’ ਕੈਂਪੇਨ ਤੋਂ ਇਲਾਵਾ ਸਾਡੇ ਕੋਲ ਡਰਾਫਟ ਰੈਗੂਲੇਸ਼ਨ ਵੀ ਹੈ, ਜਿਸ ’ਚ ਕੈਂਪਸ ਅਤੇ ਇਸ ਦੇ 50 ਮੀਟਰ ਦੇ ਦਾਇਰੇ ’ਚ ਜ਼ਿਆਦਾ ਫੈਟ, ਨਮਕ ਅਤੇ ਸ਼ੂਗਰ ਵਾਲੇ ਖਾਣੇ ਦੀ ਵਿਕਰੀ ’ਤੇ ਰੋਕ ਲਾਉਣ ਦੀ ਵਿਵਸਥਾ ਹੈ। ਇਹ ਇਕ ਪ੍ਰਸਤਾਵ ਹੈ, ਜਿਸ ਨੂੰ ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਇਸ ’ਤੇ ਫ਼ੈਸਲਾ ਲਵੇਗੀ।

ਨਵੀਂ ਦਿੱਲੀ (ਏਜੰਸੀ) : ਬੱਚੇ ਦੇਸ਼ ਦਾ ਭਵਿੱਖ ਹਨ। ਬੱਚਿਆਂ ਦੀ ਖਾਣ-ਪੀਣ ਦੀ ਆਦਤ ਨੂੰ ਸੁਧਾਰ ਕੇ ਉਨ੍ਹਾਂ ਨੂੰ ਚੁਸਤ-ਦਰੁਸਤ ਬਣਾਉਣ ਦੀ ਕੋਸ਼ਿਸ਼ ਤਹਿਤ ਭਾਰਤੀ ਖ਼ੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਸਕੂਲਾਂ ਤੇ ਕਾਲਜਾਂ ਦੇ ਕੈਂਪਸ ਤੇ ਇਸ ਦੇ 50 ਮੀਟਰ ਦੇ ਦਾਇਰੇ ’ਚ ਵੱਧ ਫੈਟ, ਸ਼ੂਗਰ (ਚੀਨੀ) ਅਤੇ ਨਮਕ ਵਾਲੇ ਖਾਣੇ ਦੀ ਵਿਕਰੀ ’ਤੇ ਰੋਕ ਲਾਉਣ ਦੀ ਤਿਆਰੀ ਕਰ ਰਿਹਾ ਹੈ।
ਐੱਫਐੱਸਐੱਸਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਜਿਤ ਪੁੰਹਾਨੀ ਨੇ ਏਐੱਨਆਈ ਨੂੰ ਕਿਹਾ ਕਿ ਪ੍ਰਸਤਾਵਿਤ ਨਿਯਮ ਦਾ ਮਕਸਦ ਸਕੂਲਾਂ ’ਚ ਐੱਫਐੱਸਐੱਸਏਆਈ ਦੀ ‘ਈਟ ਰਾਈਟ’ ਪਹਿਲ ਨੂੰ ਹੋਰ ਬਿਹਤਰ ਬਣਾਉਣਾ ਅਤੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵੱਧ ਫੈਟ, ਨਮਕ ਅਤੇ ਸ਼ੂਗਰ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਖਾਣ ਤੋਂ ਰੋਕਣਾ ਹੈ। ਰਜਿਤ ਨੇ ਕਿਹਾ, ਸਾਡੀ ‘ਈਟ ਰਾਈਟ’ ਮੁਹਿੰਮ ਤਹਿਤ ਬੱਚਿਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਕੂਲਾਂ ’ਚ ਸ਼ੁਰੂ ਕੀਤੇ ਜਾ ਰਹੇ ‘ਈਟ ਰਾਈਟ ਸਕੂਲਜ਼’ ਕੈਂਪੇਨ ਤੋਂ ਇਲਾਵਾ ਸਾਡੇ ਕੋਲ ਡਰਾਫਟ ਰੈਗੂਲੇਸ਼ਨ ਵੀ ਹੈ, ਜਿਸ ’ਚ ਕੈਂਪਸ ਅਤੇ ਇਸ ਦੇ 50 ਮੀਟਰ ਦੇ ਦਾਇਰੇ ’ਚ ਜ਼ਿਆਦਾ ਫੈਟ, ਨਮਕ ਅਤੇ ਸ਼ੂਗਰ ਵਾਲੇ ਖਾਣੇ ਦੀ ਵਿਕਰੀ ’ਤੇ ਰੋਕ ਲਾਉਣ ਦੀ ਵਿਵਸਥਾ ਹੈ। ਇਹ ਇਕ ਪ੍ਰਸਤਾਵ ਹੈ, ਜਿਸ ਨੂੰ ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਇਸ ’ਤੇ ਫ਼ੈਸਲਾ ਲਵੇਗੀ। ਉਨ੍ਹਾਂ ਦੱਸਿਆ ਕਿ ਐੱਫਐੱਸਐੱਸਏਆਈ ਨਿਯਮਾਂ ਦੇ ਨਾਲ-ਨਾਲ ਖਪਤਕਾਰਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਵਿਹਾਰ ’ਚ ਬਦਲਾਅ ਲਿਆਉਣ ਵਾਲੇ ਉਪਾਵਾਂ ਨੂੰ ਵੀ ਅਪਣਾ ਰਿਹਾ ਹੈ।
ਖਪਤਕਾਰਾਂ ਨੂੰ ਖੁਰਾਕ ਸੁਰੱਖਿਆ ਨਾਲ ਜੁੜੀ ਸਹੀ ਜਾਣਕਾਰੀ ਦੇਣਾ ਜ਼ਰੂਰੀ
ਰਜਿਤ ਨੇ ਕਿਹਾ ਕਿ ਖਪਤਕਾਰਾਂ ਨੂੰ ਖੁਰਾਕ ਸੁਰੱਖਿਆ ਤੇ ਪੋਸ਼ਣ ਨਾਲ ਜੁੜੀ ਸਹੀ ਤੇ ਸਬੂਤ-ਆਧਾਰਿਤ ਜਾਣਕਾਰੀ ਮਿਲਣਾ ਜ਼ਰੂਰੀ ਹੈ, ਤਾਂ ਜੋ ਉਹ ਸਹੀ ਅਤੇ ਸਿਹਤਮੰਦ ਵਿਕਲਪ ਚੁਣ ਸਕਣ। ‘ਇਲਨੈੱਸ ਟੂ ਵੈਲਨੈੱਸ’ ਫਾਊਂਡੇਸ਼ਨ ਵੱਲੋਂ ਕਰਵਾਈ ਗਈ ‘ਸਿਹਤਮੰਦ ਰਾਸ਼ਟਰ ਲਈ ਸਿਹਤਮੰਦ ਪੋਸ਼ਣ’ ਵਿਸ਼ੇ ’ਤੇ ‘ਇਲਨੈੱਸ ਟੂ ਵੈਲਨੈੱਸ’ ਕਾਨਫਰੰਸ ’ਚ ਰਜਿਤ ਨੇ ਕਿਹਾ, ਭੋਜਨ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਨਿਯਮਾਂ ਦੇ ਅਨੁਸਾਰ ਬਣਾਈ ਰੱਖਣਾ ਐੱਫਐੱਸਐੱਸਏਆਈ ਦੀ ਬੁਨਿਆਦੀ ਜ਼ਿੰਮੇਵਾਰੀ ਹੈ, ਉੱਥੇ ਹੀ ਖਪਤਕਾਰਾਂ ਨੂੰ ਸਹੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸਹੀ ਭੋਜਨ ਦੀ ਸਹੀ ਚੋਣ ਕਰਨ ਦੇ ਯੋਗ ਬਣਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਲੋਕਾਂ ਨੂੰ ਸਹੀ ਖਾਣ-ਪੀਣ ਦੀ ਚੋਣ ਕਰਨ ਲਈ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ‘ਈਟ ਰਾਈਟ ਸਕੂਲ’, ‘ਈਟ ਰਾਈਟ ਕੈਂਪਸ’ ਵਰਗੀਆਂ ਪਹਿਲਾਂ ਅਤੇ ਜਾਗਰੂਕਤਾ ਮੁਹਿੰਮਾਂ ਦਾ ਜ਼ਿਕਰ ਕੀਤਾ। ਰਜਿਤ ਨੇ ਇਹ ਵੀ ਕਿਹਾ ਕਿ ਐੱਫਐੱਸਐੱਸਏਆਈ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਖੁਰਾਕ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਦੀ ਜਾਂਚ ਲਈ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ।