- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਸਪੀ ਵਿਸਮਯ ਮਾਨਸੇਤਾ ਨੇ ਦੱਸਿਆ ਕਿ ਮੁਲਜ਼ਮ ਵਿਨੋਦ ਡੋਡਿਆਰ ਨੇ ਸ਼ਿਕਾਇਤਕਾਰ ਤੋਂ ਕਿਸ਼ਤਾਂ ’ਤੇ ਐੱਮਯੂਵੀ ਖ਼ਰੀਦੀ ਸੀ। 60 ਹਜ਼ਾਰ ਰੁਪਏ ਦੀ ਬਕਾਇਆ ਰਕਮ ਨਾ ਦੇਣ ਕਾਰਨ ਮਾਲਕ ਦੇ ਕਹਿਣ ’ਤੇ ਸ਼ਿਕਾਇਤਕਾਰ ਨੇ 10 ਦਿਨ ਪਹਿਲਾਂ ਵਾਹਨ ਵਾਪਸ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਵਿਨੋਦ ਅਤੇ ਉਸ ਦੇ ਭਰਾ ਰਾਜੂ ਨੇ ਕਥਿਤ ਤੌਰ ’ਤੇ ਸਾਜ਼ਿਸ਼ ਰਚੀ ਅਤੇ ਵਾਹਨ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਟੇਟ ਬਿਊਰੋ, ਅਹਿਮਦਾਬਾਦ : ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿਚ ਵਾਹਨ ਖ਼ਰੀਦਣ ਤੋਂ ਬਾਅਦ ਸਮੇਂ ਸਿਰ ਭੁਗਤਾਨ ਨਾ ਕਰ ਸਕਣ ਕਾਰਨ ਮੱਧ ਪ੍ਰਦੇਸ਼ ਦੇ ਦੋ ਮਜ਼ਦੂਰਾਂ ਨੂੰ ਵਾਹਨ ਵਿਚ ਹੀ ਜਲਣਸ਼ੀਲ ਪਦਾਰਥ ਪਾ ਕੇ ਜਿਉਂਦੇ ਸਾੜ ਦਿੱਤਾ ਗਿਆ। ਮ੍ਰਿਤਕਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ। ਇਹ ਘਟਨਾ ਅਮਰੇਲੀ ਜ਼ਿਲ੍ਹੇ ਦੀ ਲੀਲੀਆ ਤਹਿਸੀਲ ਦੇ ਗੁੰਦਾਰਣ ਪਿੰਡ ਦੇ ਬਾਹਰਵਾਰ ਇਕ ਖੇਤ ਵਿਚ ਵਾਪਰੀ। ਪੀੜਤ ਖੇਤ ਵਿਚ ਖੜ੍ਹੇ ਵਾਹਨ ਅੰਦਰ ਸੁੱਤੇ ਪਏ ਸਨ ਜਦੋਂ ਦੋ ਨੌਜਵਾਨਾਂ ਨੇ ਉਸ ਵਿਚ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ। ਵਾਹਨ ਦੀ ਖ਼ਰੀਦ ਤੋਂ ਬਾਅਦ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸ਼ਿਕਾਇਤਕਾਰ ਕਮਲੇਸ਼ ਬਘੇਲ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਉਨ੍ਹਾਂ ਦਾ ਪੁੱਤਰ ਅਤੇ ਭਤੀਜਾ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਰਵੀ ਬਘੇਲ ਅਤੇ ਨਿਤਿਨ ਪਚਾਯਾ ਵਜੋਂ ਹੋਈ ਹੈ। ਡੀਐੱਸਪੀ ਵਿਸਮਯ ਮਾਨਸੇਤਾ ਨੇ ਦੱਸਿਆ ਕਿ ਮੁਲਜ਼ਮ ਵਿਨੋਦ ਡੋਡਿਆਰ ਨੇ ਸ਼ਿਕਾਇਤਕਾਰ ਤੋਂ ਕਿਸ਼ਤਾਂ ’ਤੇ ਐੱਮਯੂਵੀ ਖ਼ਰੀਦੀ ਸੀ। 60 ਹਜ਼ਾਰ ਰੁਪਏ ਦੀ ਬਕਾਇਆ ਰਕਮ ਨਾ ਦੇਣ ਕਾਰਨ ਮਾਲਕ ਦੇ ਕਹਿਣ ’ਤੇ ਸ਼ਿਕਾਇਤਕਾਰ ਨੇ 10 ਦਿਨ ਪਹਿਲਾਂ ਵਾਹਨ ਵਾਪਸ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਵਿਨੋਦ ਅਤੇ ਉਸ ਦੇ ਭਰਾ ਰਾਜੂ ਨੇ ਕਥਿਤ ਤੌਰ ’ਤੇ ਸਾਜ਼ਿਸ਼ ਰਚੀ ਅਤੇ ਵਾਹਨ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।