- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿ੍ਰਤਕਾ ਦੇ ਪਤੀ ਪ੍ਰੀਤਮ ਨਰੇਤੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਮ ਨੂੰ ਪੌਣੇ ਪੰਜ ਵਜੇ 108 ਜਨਨੀ ਐਂਬੂਲੈਂਸ ਨੂੰ ਸੂਚਨਾ ਦਿੱਤੀ ਸੀ। ਆਪ੍ਰੇਟਰ ਦੱਸ ਰਿਹਾ ਸੀ ਇਸ ਵੇਲੇ ਉਹਦੇ ਕੋਲ ਕੋਈ ਵਾਹਨ ਮੁਹੱਈਆ ਨਹੀਂ ਹੈ। ਪਰਿਵਾਰ ਨੇ ਆਪਣੇ ਸਾਧਨ ਦਾ ਪ੍ਰਬੰਧ ਕੀਤਾ ਜੋ ਕਿ ਲਗਪਗ 10-15 ਮਿੰਟ ਵਿਚ ਪੁੱਜ ਗਿਆ।

ਨਈ ਦੁਨੀਆ ਪ੍ਰਤੀਨਿਧੀ, ਮੰਡਲਾ : ਮੱਧ ਪ੍ਰਦੇਸ਼ ਦੇ ਆਦਿਵਾਸੀ ਅਬਾਦੀ ਵਾਲੇ ਮੰਡਲਾ ਜ਼ਿਲ੍ਹੇ ਵਿਚ ਸਿਹਤ ਸੇਵਾਵਾਂ ਦੀ ਕਮੀ, ਐਂਬੂਲੈਂਸ ਨਾ ਮਿਲਣ ਅਤੇ ਖ਼ਰਾਬ ਸੜਕਾਂ ਕਾਰਨ ਇਕ ਗਰਭਵਤੀ ਔਰਤ ਅਤੇ ਉਸ ਦੀ ਕੁੱਖ ਵਿਚ ਪਲ ਰਹੇ ਜੋੜੇ ਬੱਚਿਆਂ ਦੀ ਮੌਤ ਹੋ ਗਈ। ਬੀਜਾਡਾਂਡੀ ਵਿਕਾਸਖੰਡ ਦੇ ਪਿੰਡ ਸਲੈਯਾ ਦੀ ਵਾਸੀ ਰੁਕਮਣੀ ਨਰੇਤੀ (28) ਨੂੰ ਮੰਗਲਵਾਰ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ। ਪਰਿਵਾਰ ਨੇ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਸੇਵਾ ਵੇਲੇ ਸਿਰ ਨਹੀਂ ਮਿਲ ਸਕੀ। ਬਾਅਦ ਵਿਚ ਉਸ ਨੂੰ ਕਿਸੇ ਹੋਰ ਵਾਹਨ ਤੋਂ ਲੈ ਕੇ ਗਏ ਪਰ ਔਰਤ ਦੀ ਜਾਨ ਨਹੀਂ ਬੱਚ ਸਕੀ।
ਮਿ੍ਰਤਕਾ ਦੇ ਪਤੀ ਪ੍ਰੀਤਮ ਨਰੇਤੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਮ ਨੂੰ ਪੌਣੇ ਪੰਜ ਵਜੇ 108 ਜਨਨੀ ਐਂਬੂਲੈਂਸ ਨੂੰ ਸੂਚਨਾ ਦਿੱਤੀ ਸੀ। ਆਪ੍ਰੇਟਰ ਦੱਸ ਰਿਹਾ ਸੀ ਇਸ ਵੇਲੇ ਉਹਦੇ ਕੋਲ ਕੋਈ ਵਾਹਨ ਮੁਹੱਈਆ ਨਹੀਂ ਹੈ। ਪਰਿਵਾਰ ਨੇ ਆਪਣੇ ਸਾਧਨ ਦਾ ਪ੍ਰਬੰਧ ਕੀਤਾ ਜੋ ਕਿ ਲਗਪਗ 10-15 ਮਿੰਟ ਵਿਚ ਪੁੱਜ ਗਿਆ। ਪ੍ਰੀਤਮ ਮੁਤਾਬਕ ਸੜਕਾਂ ਟੁੱਟੀਆਂ ਹੋਣ ਕਾਰਨ ਕਰੀਬ 10 ਮਿੰਟਾਂ ਵਿਚ ਭਾਈਚਾਰਕ ਸਿਹਤ ਕੇਂਦਰ ਪਹੁੰਚ ਸਕੇ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਰੁਕਮਣੀ ਨੂੰ ਮਰੀ ਹੋਈ ਐਲਾਨ ਦਿੱਤਾ।
ਇਸ ਸਬੰਧ ਵਿਚ ਮੰਡਲਾ ਦਾ ਸੀਐੱਮਐੱਚਓ ਡਾ. ਡੀਜੇ ਮੋਹੰਤੀ ਦੱਸਦਾ ਹੈ ਕਿ 108 ਐਂਬੂਲੈਂਸ ਦੇ ਕੋਆਰਡੀਨੇਟਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਕਾਲ ਡਿਟੇਲ ਮੁਹੱਈਆ ਨਹੀਂ ਹੈ। ਫੋਨ ਦੇ ਸਕ੍ਰੀਨ ਸ਼ਾਟ ਲੈ ਕੇ ਜਾਂਚ ਕਰਵਾਈ ਜਾਵੇਗੀ। ਦਸਤਾਵੇਜ਼ ਇਕੱਠੇ ਕਰ ਲਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।