
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਾਮਜ਼ਦਗੀ ਦੇ ਹਿਸਾਬ ਨਾਲ ਹਾਜ਼ਰੀ ਦੀ ਰਿਪੋਰਟ ਮਹੀਨੇ ਦੇ ਅੰਤ ’ਚ ਬੀਐੱਸਏ ਦਫਤਰ ਜਾਂਦੀ ਹੈ। ਇਸਦੇ ਆਧਾਰ ’ਤੇ ਖੁਰਾਕ ਵੰਡ ਹੁੰਦੀ ਹੈ। ਕੋਟੇਦਾਰ ਰਾਸ਼ਨ ਦਿੰਦਾ ਹੈ। ਪ੍ਰਾਇਮਰੀ ਸਕੂਲ ’ਚ ਇਕਬੱਚੇ ਲਈ ਕਰੀਬ 100 ਗ੍ਰਾਮ, ਜਦਕਿ ਮਿਡਲ ਸਕੂਲ ’ਚ 150 ਗ੍ਰਾਮ ਰਾਸ਼ਨ ਹਰ ਰੋਜ਼ ਤੈਅ ਹੈ।

ਮਿਲਨ ਗੁਪਤਾ, ਜਾਗਰਣ, ਬਲੀਆ : ਬੱਚਿਆਂ ਦੀ ਜਾਗਰੂਕਤਾ ਕਾਰਨ ਸਰਕਾਰੀ ਯੋਜਨਾ ’ਚ ਦੋ ਸਾਲ ਤੋਂ ਚੱਲ ਰਹੀ ਬੇਨਿਯਮੀ ਫੜੀ ਗਈ ਹੈ। ਜ਼ਿਲ੍ਹਾ ਹੈੱਡਕੁਆਰਟਰ ਤੋਂ 29 ਕਿਲੋਮੀਟਰ ਦੂਰ ਇਕ ਕਾਲਜ ’ਚ ਦੋ ਸਾਲ ਤੋਂ ਮਿਡ ਡੇ ਮੀਲ ਦੇ ਨਾਂ ’ਤੇ ਘਪਲਾ ਕੀਤਾ ਜਾ ਰਿਹਾ ਸੀ। ਕਲਾਸ ਛੇ ਤੋਂ ਅੱਠ ਤੱਕ ਦੇ ਬੱਚਿਆਂ ਨੇ ਜ਼ਿਲ੍ਹਾ ਅਧਿਕਾਰੀ ਮੰਗਲਾ ਪ੍ਰਸਾਦ ਸਿੰਘ ਨੂੰ ਗੁਪਤ ਚਿੱਠੀ ਭੇਜ ਕੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਮਿਡ ਜੇ ਮੀਲ ਨਹੀਂ ਮਿਲ ਰਿਹਾ। ਸਮੂਹਿਕ ਪੱਤਰ ’ਚ ਲਿਖਿਆ- ਡੀਐੱਮ ਸਾਹਿਬ, ਅਸੀਂ ਆਪਣਾ ਨਾਂ ਨਹੀਂ ਲਿਖ ਸਕਦੇ ਕਿਉਂਕਿ ਪ੍ਰਿੰਸੀਪਲ ਜੀ ਸਾਡੇ ਲੋਕਾਂ ’ਤੇ ਹੀ ਕਾਰਵਾਈ ਕਰ ਦੇਣਗੇ। ਕਿਰਪਾ ਕਰ ਕੇ ਮਾਮਲੇ ਦੀ ਗੁਪਤ ਜਾਂਚ ਕਰਾਓ।
ਤਾਜਪੁਰ ਮੁੜੀਆਰੀ ਇੰਟਰ ਕਾਲਜ ਦੇ ਇਨ੍ਹਾਂ ਬੱਚਿਆਂ ਨੇ ਗੂਗਲ ’ਤੇ ਸਰਚ ਕਰ ਕੇ ਡੀਐੱਮ ਦਾ ਪਤਾ ਕੱਢਿਆ ਤੇ ਡਾਕ ਰਾਹੀਂ ਚਿੱਠੀ ਭੇਜ ਦਿੱਤੀ। ਚਿੱਠੀ ਡੀਐੱਮ ਦੇ ਹੱਥ ਲੱਗੀ ਤਾਂ ਉਨ੍ਹਾਂ ਨੇ ਬੀਐੱਸਏ ਤੇ ਡੀਈਓ ਤੋਂ ਗੁਪਤ ਜਾਂਚ ਕਰਾਈ। ਪਤਾ ਲੱਗਾ ਕਿ ਦੋ ਸਾਲਾਂ ਤੋਂ ਰਿਕਾਰਡ ’ਚ ਹਰ ਰੋਜ਼ 200 ਬੱਚਿਆਂ ਨੂੰ ਮਿਡ ਡੇ ਮੀਲ ਕਰਾਇਆ ਜਾ ਰਿਹਾ ਹੈ। ਇਸ ’ਚ ਕਰੀਬ 14 ਲੱਖ ਰੁਪਏ ਦੀ ਬੇਨਿਯਮੀ ਕੀਤੀ ਗਈ। ਪੀਐੱਮ ਪੋਸ਼ਣ ਅਭਿਆਨ ਤਹਿਤ ਕਲਾਸ ਛੇ ਤੋਂ ਅੱਠ ਤੱਕ ਦੇ ਬੱਚਿਆਂ ਨੂੰ ਮਿਡ ਡੇ ਮੀਲ ਦੇਣ ਦੀ ਵਿਵਸਥਾ ਹੈ। ਜਾਂਚ ’ਚ ਪਾਇਆ ਗਿਆ ਕਿ ਰਸੋਈਆਂ ਨੂੰ ਹਰ ਮਹੀਨੇ ਮਾਣਭੱਤਾ 2000 ਰੁਪਏ ਦੀ ਬਜਾਏ ਕਾਗਜ਼ਾਂ ’ਚ 6000 ਰੁਪਏ ਭੁਗਤਾਨ ਕੀਤਾ ਜਾ ਰਿਹਾ ਸੀ।
ਇਸ ਤਰ੍ਹਾਂ ਸਕੂਲਾਂ ਤੱਕ ਪਹੁੰਚਦਾ ਹੈ ਖਾਣਾ
ਨਾਮਜ਼ਦਗੀ ਦੇ ਹਿਸਾਬ ਨਾਲ ਹਾਜ਼ਰੀ ਦੀ ਰਿਪੋਰਟ ਮਹੀਨੇ ਦੇ ਅੰਤ ’ਚ ਬੀਐੱਸਏ ਦਫਤਰ ਜਾਂਦੀ ਹੈ। ਇਸਦੇ ਆਧਾਰ ’ਤੇ ਖੁਰਾਕ ਵੰਡ ਹੁੰਦੀ ਹੈ। ਕੋਟੇਦਾਰ ਰਾਸ਼ਨ ਦਿੰਦਾ ਹੈ। ਪ੍ਰਾਇਮਰੀ ਸਕੂਲ ’ਚ ਇਕਬੱਚੇ ਲਈ ਕਰੀਬ 100 ਗ੍ਰਾਮ, ਜਦਕਿ ਮਿਡਲ ਸਕੂਲ ’ਚ 150 ਗ੍ਰਾਮ ਰਾਸ਼ਨ ਹਰ ਰੋਜ਼ ਤੈਅ ਹੈ। ਤੇਲ, ਹਲਦੀ ਸਮੇਤ ਹੋਰ ਸਾਮਾਨ ਲਈ ਹਰ ਬੱਚੇ ਕਨਵਰਜ਼ਨ ਕਾਸਟ ਨਿਰਧਾਰਤ ਹੈ, ਜਿਸ ਵਿਚ 6.78 ਰੁਪਏ ਪ੍ਰਾਇਮਰੀ ਤੇ 10.17 ਰੁਪਏ ਪ੍ਰਤੀ ਬੱਚੇ ਮਿਡਲ ਸਕੂਲ ਲਈ ਤੈਅ ਹੈ। ਭੁਗਤਾਨ ਬੀਐੱਸਏ ਦੇ ਜ਼ਰੀਏ ਹੁੰਦਾ ਹੈ। ਬੀਈਓ ਤਸਦੀਕ ਕਰਦੇ ਹਨ। ਜ਼ਿਲ੍ਹਾ ਕੋਆਰਡੀਨੇਟਰ ਮਿਡ ਡੇ ਮੀਲ ਵੀ ਸਕੂਲ ’ਚ ਵਿਵਸਥਾ ਦੀ ਜਾਂਚ ਕਰ ਸਕਦੇ ਹਨ।
ਵਰਤੀ ਗਈ ਬੇਨਿਯਮੀ
ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪੁਸ਼ਟੀ ਹੋਈ ਹੈ ਕਿ ਮਿਡ ਡੇ ਮੀਲ ’ਚ ਬੇਨਿਯਮੀ ਵਰਤੀ ਗਈ। ਪ੍ਰਿੰਸੀਪਲ ’ਤੇ ਐੱਫਆਈਆਰ ਦਰਜ ਕਰਾਈ ਜਾਏਗੀ। ਹੋਰ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਤੈਅ ਹੋਵੇਗੀ। ਬੀਐੱਸਏ ਮਨੀਸ਼ ਕੁਮਾਰ ਸਿੰਘ ਦੇ ਮੁਤਾਬਕ ਕਾਲਜ ਦੇ ਨਿਰੀਖਣ ’ਚ ਮੌਕੇ ’ਤੇ ਬੱਚੇ ਨਹੀਂ ਮਿਲੇ। ਰਿਪੋਰਟ ਡੀਐੱਮ ਨੂੰ ਸੌਂਪੀ ਗਈ ਹੈ। ਇੰਟਰ ਕਾਲਜ ਪ੍ਰਿੰਸੀਪਲ ਚੰਦਰਸ਼ੇਖਰ ਪਾਂਡੇ ਨੇ ਕਿਹਾ ਕਿ ਟੀਮ ਜਾਂਚ ਕਰਨ ਆਈ ਸੀ। ਪਿਛਲੇ ਕੁਝ ਦਿਨਾਂ ਤੋਂ ਮਿਡ ਡੇ ਮੀਲ ਨਹੀਂ ਬਣ ਰਿਹਾ ਸੀ, ਇਹ ਸੱਚ ਹੈ।