- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਡਾ. ਲਾਲ ਉਮੇਦ ਸਿੰਘ ਨੇ ਦੱਸਿਆ ਕਿ ਰਾਮਜੀਤ ਰਾਮ ਨੇ 7 ਨਵੰਬਰ ਨੂੰ ਆਪਣੇ ਪੁੱਤਰ ਜਿਤੇਂਦਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਰਾਮਜੀਤ ਮੁਤਾਬਕ 5 ਨਵੰਬਰ ਨੂੰ ਉਸ ਦਾ ਮਾਮੇਰਾ ਭਰਾ ਬਾਸੂਦੇਵ ਉਸ ਨੂੰ ਸ਼ਰਾਬ ਪਿਆਉਣ ਲਈ ਬੱਸ ਅੱਡੇ ਲੈ ਗਿਆ ਸੀ।

ਨਈ ਦੁਨੀਆ ਪ੍ਰਤੀਨਿਧੀ, ਜਸ਼ਪੁਰਨਗਰ : ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਅਮੀਰ ਬਣਨ ਦੀ ਲਾਲਸਾ ਵਿਚ ਮਜ਼ਦੂਰ ਬਾਸੂਦੇਵ ਉਰਫ਼ ਟੇਂਗਨੂ ਨੇ ਆਪਣੇ ਮਾਮੇਰੇ ਭਰਾ ਦੇ ਚਾਰ ਸਾਲਾ ਪੁੱਤਰ ਜਿਤੇਂਦਰ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਉਸ ਨੇ ਬੱਚੇ ਦੀਆਂ ਦੋਵੇਂ ਅੱਖਾਂ, ਦੋਵੇਂ ਗੁਰਦੇ ਅਤੇ ਫੇਫੜੇ ਕੱਢ ਕੇ ਬਾਲਟੀ ਵਿਚ ਰੱਖੇ। ਮੁਲਜ਼ਮ ਨੂੰ ਘੱਟ ਸਮੇਂ ਵਿਚ ਵੱਧ ਪੈਸਾ ਕਮਾਉਣ ਦਾ ਵਿਚਾਰ ਸੋਸ਼ਲ ਮੀਡੀਆ ਰਾਹੀਂ ਮਿਲਿਆ ਸੀ। ਇਹ ਘਟਨਾ ਸਨਾ ਥਾਣਾ ਖੇਤਰ ਦੇ ਲੋਢੇਨਾਪਾਠ ਪਿੰਡ ਦੀ ਹੈ।
ਐੱਸਐੱਸਪੀ ਡਾ. ਲਾਲ ਉਮੇਦ ਸਿੰਘ ਨੇ ਦੱਸਿਆ ਕਿ ਰਾਮਜੀਤ ਰਾਮ ਨੇ 7 ਨਵੰਬਰ ਨੂੰ ਆਪਣੇ ਪੁੱਤਰ ਜਿਤੇਂਦਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਰਾਮਜੀਤ ਮੁਤਾਬਕ 5 ਨਵੰਬਰ ਨੂੰ ਉਸ ਦਾ ਮਾਮੇਰਾ ਭਰਾ ਬਾਸੂਦੇਵ ਉਸ ਨੂੰ ਸ਼ਰਾਬ ਪਿਆਉਣ ਲਈ ਬੱਸ ਅੱਡੇ ਲੈ ਗਿਆ ਸੀ। ਵਾਪਸ ਆਉਣ ’ਤੇ ਪੁੱਤਰ ਜਿਤੇਂਦਰ ਘਰ ਵਿਚ ਨਹੀਂ ਸੀ। ਪਰਿਵਾਰ ਨੇ ਪਿੰਡ ਅਤੇ ਖੇਤਾਂ ਵਿਚ ਉਸ ਦੀ ਭਾਲ ਕੀਤੀ। 7 ਨਵੰਬਰ ਦੀ ਸਵੇਰ ਖੇਤ ਦੀ ਵੱਟ ਲਾਗੇ ਪਾਣੀ ਨਾਲ ਭਰੇ ਟੋਏ ਵਿੱਚੋਂ ਇਕ ਬੋਰੀ ਮਿਲੀ। ਉਸ ਵਿਚ ਕੰਬਲ ਵਿਚ ਲਪੇਟੀ ਬੱਚੇ ਦੀ ਲਾਸ਼ ਪਈ ਸੀ। ਓਧਰ, ਇਕ ਪਿੰਡ ਨਿਵਾਸੀ ਨੇ ਦੱਸਿਆ ਕਿ ਉਸ ਨੇ ਜਿਤੇਂਦਰ ਨੂੰ ਬਾਸੂਦੇਵ ਨਾਲ ਜੰਗਲ ਵੱਲ ਜਾਂਦਿਆਂ ਦੇਖਿਆ ਸੀ। ਇਸ ’ਤੇ ਪੁਲਿਸ ਨੇ ਮੁਲਜ਼ਮ ਬਾਸੂਦੇਵ ਉਰਫ਼ ਟੇਂਗਨੂੰ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਏਆਈ ਨੂੰ ਹੀ ਗਾਹਕ ਸਮਝ ਬੈਠਾ!
ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਖੇਤ ਮਜ਼ਦੂਰ ਹੈ ਤੇ ਪੰਜਵੀਂ ਜਮਾਤ ਤੱਕ ਪੜ੍ਹਿਆ ਹੈ। ਪਿਛਲੇ ਦੋ ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਜਲਦੀ ਅਮੀਰ ਬਣਨ ਦੇ ਤਰੀਕੇ ਲੱਭ ਰਿਹਾ ਸੀ। ਉਸ ਨੂੰ ਲੱਗਿਆ ਕਿ ਮਨੁੱਖੀ ਅੰਗ ਵੇਚ ਕੇ ਉਹ ਰਾਤੋ-ਰਾਤ ਅਮੀਰ ਹੋ ਸਕਦਾ ਹੈ ਅਤੇ ਮਨਪਸੰਦ ਮੋਟਰਸਾਈਕਲ ਤੇ ਹੋਰ ਸਾਮਾਨ ਖ਼ਰੀਦ ਸਕੇਗਾ। ਇਸ ਲਈ, ਉਹ ਬੱਚੇ ਨੂੰ ਘੁਮਾਉਣ ਦੇ ਬਹਾਨੇ ਖੁੰਟਾਟਾਂਗਰ ਲੈ ਗਿਆ, ਉੱਥੇ ਉਸ ਨੇ ਬੱਚੇ ਨੂੰ ਮੁਰਗਾ ਖੁਆਇਆ ਅਤੇ ਸ਼ਰਾਬ ਪਿਆਈ। ਫਿਰ ਗਲਾ ਵੱਢ ਕੇ ਬੱਚੇ ਦਾ ਕਤਲ ਕਰ ਦਿੱਤਾ ਅਤੇ ਅੰਗ ਕੱਢ ਲਏ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ’ਤੇ ਏਆਈ ਨਾਲ ਗੱਲਾਂ ਕਰਦਾ ਸੀ ਪਰ ਉਹ ਅਣਪੜ੍ਹਤਾ ਕਾਰਨ ਏਆਈ ਨੂੰ ਦਿੱਲੀ ਦਾ ਗਾਹਕ ਸਮਝ ਬੈਠਾ।
ਕਤਲ ਤੋਂ ਦੋ ਦਿਨਾਂ ਬਾਅਦ ਵੀ ਜਦੋਂ ਕੋਈ ਗਾਹਕ ਨਾ ਆਇਆ ਤਾਂ ਉਸ ਨੇ ਬੱਚੇ ਦੇ ਅੰਗ ਨਿਸ਼ਾਨੀ ਮੁਤਾਬਕ ਬਾਂਸਾਂ ਲਾਗੇ ਜ਼ਮੀਨ ਵਿਚ ਦੱਬ ਦਿੱਤੇ। ਪੁਲਿਸ ਨੇ ਮੁਲਜ਼ਮ ਨੂੰ ਫੜ ਕੇ ਉਸ ਦੀ ਨਿਸ਼ਾਨਦੇਹੀ ’ਤੇ ਚਾਕੂ, ਕਹੀ, ਮੋਬਾਈਲ ਅਤੇ ਬੱਚੇ ਦੇ ਅੰਗ ਬਰਾਮਦ ਕੀਤੇ ਹਨ। ਡੀਐੱਨਏ ਅਤੇ ਮੋਬਾਈਲ ਦੀ ਫੋਰੈਂਸਿਕ ਜਾਂਚ ਜਾਰੀ ਹੈ।