- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੇਡ ਮਾਰਜਿਨ ਰੈਸ਼ਨਲਾਈਜ਼ੇਸ਼ਨ (ਟੀਐੱਮਆਰ) ਢਾਂਚੇ ਤਹਿਤ ਕੀਤੀ ਗਈ ਇਸ ਕਟੌਤੀ ਵਿਚ ਕੁਝ ਦਵਾਈਆਂ ਦੀਆਂ ਕੀਮਤਾਂ ਵਿਚ 90 ਫ਼ੀਸਦੀ ਤੋਂ ਵੀ ਵੱਧ ਦੀ ਕਮੀ ਆਈ ਹੈ। ਸੋਧੀਆਂ ਹੋਈਆਂ ਵੱਧ ਤੋਂ ਵੱਧ ਪਰਚੂਨ ਕੀਮਤਾਂ (ਐੱਮਆਰਪੀ) ਨੌਂ ਨਵੰਬਰ ਤੋਂ ਲਾਗੂ ਹੋਣਗੀਆਂ। ਇਸ ਨਾਲ ਦੇਸ਼ ਭਰ ਦੇ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਐੱਨਪੀਪੀਏ ਦੇ ਨਿਰਦੇਸ਼ ’ਤੇ ਕੈਂਸਰ ਦੀਆਂ 137 ਦਵਾਈਆਂ ਦੇ 543 ਫਾਰਮੂਲੇਸ਼ਨਾਂ ਦੀ ਐੱਮਆਰਪੀ ਮੁੜ ਨਿਰਧਾਰਤ ਕੀਤੀ ਗਈ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਟੀ (ਐੱਨਪੀਪੀਏ) ਦੇ ਨਿਰਦੇਸ਼ ਤੋਂ ਬਾਅਦ ਦਵਾਈ ਕੰਪਨੀਆਂ ਨੇ ਕੈਂਸਰ ਦੀਆਂ ਦਵਾਈਆਂ ਦੇ 543 ਫਾਰਮੂਲੇਸ਼ਨਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਟਰੇਡ ਮਾਰਜਿਨ ਰੈਸ਼ਨਲਾਈਜ਼ੇਸ਼ਨ (ਟੀਐੱਮਆਰ) ਢਾਂਚੇ ਤਹਿਤ ਕੀਤੀ ਗਈ ਇਸ ਕਟੌਤੀ ਵਿਚ ਕੁਝ ਦਵਾਈਆਂ ਦੀਆਂ ਕੀਮਤਾਂ ਵਿਚ 90 ਫ਼ੀਸਦੀ ਤੋਂ ਵੀ ਵੱਧ ਦੀ ਕਮੀ ਆਈ ਹੈ। ਸੋਧੀਆਂ ਹੋਈਆਂ ਵੱਧ ਤੋਂ ਵੱਧ ਪਰਚੂਨ ਕੀਮਤਾਂ (ਐੱਮਆਰਪੀ) ਨੌਂ ਨਵੰਬਰ ਤੋਂ ਲਾਗੂ ਹੋਣਗੀਆਂ। ਇਸ ਨਾਲ ਦੇਸ਼ ਭਰ ਦੇ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਐੱਨਪੀਪੀਏ ਦੇ ਨਿਰਦੇਸ਼ ’ਤੇ ਕੈਂਸਰ ਦੀਆਂ 137 ਦਵਾਈਆਂ ਦੇ 543 ਫਾਰਮੂਲੇਸ਼ਨਾਂ ਦੀ ਐੱਮਆਰਪੀ ਮੁੜ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਦਵਾਈਆਂ ਲਈ ਸਰਕਾਰ ਵੱਲੋਂ ਪਹਿਲਾਂ ਕੋਈ ਵੱਧ ਤੋਂ ਵੱਧ ਕੀਮਤ ਹੱਦ ਤੈਅ ਨਹੀਂ ਕੀਤੀ ਗਈ ਸੀ। ਰੁਪਇਆਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਕਟੌਤੀ ‘ਥਿਓਟੇਪਾ’ ਵਿਚ ਹੋਈ ਹੈ। ਇਹ ਕੀਮੋਥੈਰੇਪੀ ਦਾ ਇਕ ਟੀਕਾ ਹੈ, ਜਿਸ ਦੀ ਵਰਤੋਂ ਸਟੈਮ ਸੈੱਲ ਟਰਾਂਸਪਲਾਂਟ ਤੋਂ ਪਹਿਲਾਂ ਅਤੇ ਬਲੈਡਰ ਕੈਂਸਰ ਦੇ ਇਲਾਜ ਵਿਚ ਕੀਤੀ ਜਾਂਦੀ ਹੈ। ‘ਸੈਮਟੇਪਾ’ ਦੀ 100 ਐੱਮਜੀ ਦੀ ਸ਼ੀਸ਼ੀ ਦੀ ਕੀਮਤ ₹80,071.86 ਤੋਂ ਘਟ ਕੇ ₹7,150.33 ਹੋ ਗਈ ਹੈ, ਭਾਵ ਇਸ ਵਿਚ ₹72,921.53 (91.1 ਫ਼ੀਸਦੀ) ਦੀ ਕਮੀ ਆਈ ਹੈ। ਫ਼ੀਸਦੀ ਦੇ ਹਿਸਾਬ ਨਾਲ ਸਭ ਤੋਂ ਵੱਡੀ ਗਿਰਾਵਟ ਬਰੈਸਟ ਕੈਂਸਰ ਦੀ ਦਵਾਈ ‘ਪਾਲਬੋਸਾਈਕਲਿਬ’ ਵਿੱਚ ਦੇਖੀ ਗਈ ਹੈ। ‘ਪਾਲਬੋਪ੍ਰੋ’ ਦੇ 125 ਐੱਮਜੀ ਵਾਲੇ 21 ਕੈਪਸੂਲਾਂ ਦੇ ਪੈਕ ਦੀ ਕੀਮਤ 93.3 ਫ਼ੀਸਦੀ ਘਟ ਕੇ ₹40,421.33 ਤੋਂ ₹2,720 ਹੋ ਗਈ ਹੈ। ਐੱਨਪੀਪੀਏ ਦਾ ਅਨੁਮਾਨ ਹੈ ਕਿ ਮਰੀਜ਼ਾਂ ਦੇ ਆਪਣੀ ਜੇਬ ਵਿੱਚੋਂ ਹੋਣ ਵਾਲੇ ਖ਼ਰਚ ਵਿਚ ਸਾਲਾਨਾ ₹2,500 ਕਰੋੜ ਤੋਂ ₹3,500 ਕਰੋੜ ਦੀ ਬੱਚਤ ਹੋਵੇਗੀ। ਇਹ ਹੁਕਮ ਅਜਿਹੇ ਸਮੇਂ ਆਇਆ ਹੈ, ਜਦੋਂ ਸੁਪਰੀਮ ਕੋਰਟ ਦਵਾਈਆਂ ਦੀਆਂ ਕੀਮਤਾਂ ’ਤੇ ਵਿਆਪਕ ਕੰਟਰੋਲ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਦਵਾਈਆਂ ਦੀਆਂ ਕੀਮਤਾਂ ਵਿਚ ਕਮੀ ਦੇ ਵਿਚਕਾਰ ਵਿਚਾਰ ਕਰਨ ਵਾਲੀ ਅਹਿਮ ਗੱਲ ਇਹ ਹੈ ਕਿ ਜਾਂਚ, ਦਵਾਈ ਦੇਣ ਦੀ ਫੀਸ ਅਤੇ ਹੋਰ ਵੱਖ-ਵੱਖ ਖ਼ਰਚਿਆਂ ਨੂੰ ਦੇਖਦਿਆਂ ਕੀ ਹਸਪਤਾਲਾਂ ਵਿਚ ਇਲਾਜ ਦਾ ਖ਼ਰਚ ਵੀ ਘਟੇਗਾ।