- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਡੀਆ ਰਿਪੋਰਟਾਂ ਮੁਤਾਬਕ 26 ਜੁਲਾਈ, 2013 ਨੂੰ ਇਸ ਬਿਖੜੇ ਪੈਂਡੇ ਵਾਲੇ ਸਕੂਲ ਨਾਲ ਜੁੜਣ ਵਾਲੇ ਜੀਵਨ ਮਿਠਾਰੀ ਕਦੇ ਕੋਲ੍ਹਾਪੁਰ ਜ਼ਿਲ੍ਹਾ ਪ੍ਰਾਇਮਰੀ ਅਧਿਆਪਕ ਸਹਿਕਾਰੀ ਬੈਂਕ ਦੇ ਚੇਅਰਮੈਨ ਰਹਿ ਚੁੱਕੇ ਹਨ। ਉਨ੍ਹਾਂ ਦੇ ਸਾਥੀਆਂ ਨੇ ਮਿਹਣਾ ਮਾਰਿਆ ਸੀ ਕਿ ਅਖੇ, ਰਸੂਖ਼ਦਾਰ ਲੋਕ ਹਮੇਸ਼ਾ ਆਸਾਨ ਪਹੁੰਚ ਵਾਲੀਆਂ ਥਾਵਾਂ ’ਤੇ ਪੋਸਟਿੰਗ ਹਾਸਿਲ ਕਰਦੇ ਹਨ, ਜਦਕਿ ਆਮ ਅਧਿਆਪਕ ਦੂਰ-ਦੂਰ ਦੀਆਂ ਮੁਸ਼ਕਲ ਥਾਵਾਂ ’ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ।

ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਗਗਨਬਾਵੜਾ ਤਾਲੁਕਾ ਸਥਿਤ ਕਾਵਲਟੇਕ ਧਨਗਰਵਾਡਾ ਦੇ ਸੰਘਣੇ ਜੰਗਲਾਂ ਵਿਚ ਹਰ ਸਵੇਰੇ ਅਜਿਹਾ ਨਜ਼ਾਰਾ ਦਿਸਦਾ ਹੈ, ਜੋ ਕਿ ਫ਼ਰਜ਼ ਦੀ ਅਨੋਖੀ ਮਿਸਾਲ ਪੇਸ਼ ਕਰਦਾ ਹੈ। ਜਿੱਥੇ ਬਹੁਤ ਸਾਰੇ ਅਧਿਆਪਕ ਵਾਹਨਾਂ ਰਾਹੀਂ ਸਕੂਲ ਪਹੁੰਚਦੇ ਹਨ, ਉੱਥੇ 55 ਸਾਲਾ ਅਧਿਆਪਕ ਜੀਵਨ ਮਿਠਾਰੀ ਪਿਛਲੇ 13 ਸਾਲਾਂ ਤੋਂ ਹਰ ਦਿਨ ਪੰਜ ਕਿੱਲੋਮੀਟਰ ਪੈਦਲ ਚੱਲ ਕੇ ਉਸ ਸਕੂਲ ਤੱਕ ਪਹੁੰਚਦੇ ਹਨ ਜਿੱਥੇ ਸਿਰਫ਼ ਇੱਕੋ ਬੱਚਾ ਪੜ੍ਹਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ 26 ਜੁਲਾਈ, 2013 ਨੂੰ ਇਸ ਬਿਖੜੇ ਪੈਂਡੇ ਵਾਲੇ ਸਕੂਲ ਨਾਲ ਜੁੜਣ ਵਾਲੇ ਜੀਵਨ ਮਿਠਾਰੀ ਕਦੇ ਕੋਲ੍ਹਾਪੁਰ ਜ਼ਿਲ੍ਹਾ ਪ੍ਰਾਇਮਰੀ ਅਧਿਆਪਕ ਸਹਿਕਾਰੀ ਬੈਂਕ ਦੇ ਚੇਅਰਮੈਨ ਰਹਿ ਚੁੱਕੇ ਹਨ। ਉਨ੍ਹਾਂ ਦੇ ਸਾਥੀਆਂ ਨੇ ਮਿਹਣਾ ਮਾਰਿਆ ਸੀ ਕਿ ਅਖੇ, ਰਸੂਖ਼ਦਾਰ ਲੋਕ ਹਮੇਸ਼ਾ ਆਸਾਨ ਪਹੁੰਚ ਵਾਲੀਆਂ ਥਾਵਾਂ ’ਤੇ ਪੋਸਟਿੰਗ ਹਾਸਿਲ ਕਰਦੇ ਹਨ, ਜਦਕਿ ਆਮ ਅਧਿਆਪਕ ਦੂਰ-ਦੂਰ ਦੀਆਂ ਮੁਸ਼ਕਲ ਥਾਵਾਂ ’ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਇਸ ਗੱਲ ਨੂੰ ਉਨ੍ਹਾਂ ਨੇ ਚੁਣੌਤੀ ਵਜੋਂ ਲਿਆ ਅਤੇ ਸਵੈ-ਇੱਛੁਕ ਤੌਰ ’ਤੇ ਉਨ੍ਹਾਂ ਨੇ ਬਿਜਲੀ ਕਨੈਕਸ਼ਨ ਤੋਂ ਵਾਂਝੀਆਂ ਬਸਤੀਆਂ ਨੂੰ ਚੁਣਿਆ। ਕਦੇ ਇਸ ਇਲਾਕੇ ਵਿਚ 70 ਤੋਂ 100 ਪਰਿਵਾਰ ਰਹਿੰਦੇ ਸਨ ਪਰ ਸਾਲ 2000 ਦੇ ਬਾਅਦ ਨਵੇਂ ਰੁਜ਼ਗਾਰ ਦੀ ਭਾਲ ਵਿਚ ਹੋਏ ਪਲਾਇਨ ਕਾਰਨ ਬਸਤੀਆਂ ਸੁੰਨੀਆਂ ਹੋ ਗਈਆਂ। ਅੱਜ ਇਸ ਸਕੂਲ ਵਿਚ ਅਧਿਕਾਰਕ ਤੌਰ ’ਤੇ ਸਿਰਫ ਤੀਜੀ ਕਲਾਸ ਦੀ ਵਿਦਿਆਰਥਣ ਸਵਰਾ ਬੋਡਕੇ ਹੀ ਰਜਿਸਟ੍ਰਡ ਹੈ। ਉਸ ਦੇ ਨਾਲ ਛੋਟੀ ਭੈਣ ਵੀ ਸਕੂਲ ਆਉਂਦੀ ਹੈ ਕਿਉਂਕਿ ਪਿੰਡ ਵਿਚ ਕੋਈ ਆਂਗਨਵਾੜੀ ਕੇਂਦਰ ਨਹੀਂ ਹੈ। ਜ਼ਿਲ੍ਹਾ ਪਰਿਸ਼ਦ ਦੇ ਸਕੂਲ ਵਿਚ ਬੱਚਿਆਂ ਦੀ ਗਿਣਤੀ ਨਿਗੂਣੀ ਹੋਣ ਦੇ ਬਾਵਜੂਦ ਅਧਿਆਪਕ ਮਿਠਾਰੀ ਦੇ ਹੌਸਲੇ ਵਿਚ ਕੋਈ ਕਮੀ ਨਹੀਂ ਆਈ, ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਦੀ ਗਿਣਤੀ ਚਾਹੇ ਜੋ ਵੀ ਹੋਵੇ, ਉਨ੍ਹਾਂ ਦਾ ਕੰਮ ਪੜ੍ਹਾਉਣਾ ਹੈ।
-----------------
ਮੌਤ ਦੇ ਸਾਏ ’ਚ ਸਫ਼ਰ, ਫਿਰ ਵੀ ਅਡਿੱਗ ਨੇ ਕਦਮ : ਪੀਟੀਆਈ ਮੁਤਾਬਕ ਇਹ ਪੰਜ ਕਿੱਲੋਮੀਟਰ ਦਾ ਸਫ਼ਰ ਕਿਸੇ ਰੋਮਾਂਚ ਤੋਂ ਘੱਟ ਨਹੀਂ ਹੈ ਬਲਕਿ ਹਰ ਪਲ ਜਾਨ ਜੋਖ਼ਮ ਵਿਚ ਪਾਉਣ ਵਰਗਾ ਹੈ। ਇਸ ਰਸਤੇ ਉੱਤੇ ਜੰਗਲੀ ਮੱਝਾਂ ਅਤੇ ਤੇਂਦੂਏ ਦਿਸਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ। ਇਕ ਵਾਰੀ ਤੇਂਦੂਏ ਵੱਲੋਂ ਵੱਛੇ ਨੂੰ ਸ਼ਿਕਾਰ ਬਣਾਉਣ ਤੋਂ ਬਾਅਦ ਵਣ ਵਿਭਾਗ ਨੇ ਟ੍ਰੈਪ ਕੈਮਰੇ ਵੀ ਲਗਾਏ ਸਨ। ਮਿਠਾਰੀ ਮੰਨਦੇ ਹਨ ਕਿ ਇਨਸਾਨ ਹੋਣ ਕਰ ਕੇ ਉਨ੍ਹਾਂ ਨੂੰ ਵੀ ਡਰ ਲੱਗਦਾ ਹੈ ਪਰ ਆਦਤ ਅਤੇ ਬੱਚਿਆਂ ਦੇ ਭਵਿੱਖ ਦੇ ਅੱਗੇ ਇਹ ਡਰ ਲੁਕ ਜਾਂਦਾ ਹੈ। ਜੇ ਉਹ ਪੜ੍ਹਾਉਣਾ ਛੱਡ ਦੇਣ, ਤਾਂ ਛੋਟੇ ਬੱਚਿਆਂ ਨੂੰ ਧੂੰਦਾਵਾਡੇ ਦੇ ਸਕੂਲ ਜਾਣ ਲਈ ਹਰ ਰੋਜ਼ 11 ਕਿੱਲੋਮੀਟਰ ਦਾ ਲੰਬਾ ਅਤੇ ਖ਼ਤਰਨਾਕ ਸਫ਼ਰ ਕਰਨਾ ਪਵੇਗਾ।
-------------
ਬੱਚਿਆਂ ਦੀ ਸੁਰੱਖਿਆ ਲਈ ਆਵਾਜ਼ ਬੁਲੰਦ
ਮਈ 2029 ਵਿਚ ਸੇਵਾ ਮੁਕਤ ਹੋਣ ਵਾਲੇ ਮਿਠਾਰੀ ਮੰਨਦੇ ਹਨ ਕਿ ਇਹ ਲੰਬਾ ਪੈਂਡਾ ਪੈਦਲ ਚੱਲਣਾ ਹੁਣ ਉਨ੍ਹਾਂ ਦੇ ਅਭਿਆਸ ਦਾ ਹਿੱਸਾ ਬਣ ਚੁੱਕਾ ਹੈ, ਪਰ ਉਹ ਇਹ ਵੀ ਕਹਿੰਦੇ ਹਨ ਕਿ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਦੇ ਚਾਰਾਂ ਪਾਸੇ ਇਕ ਮਜ਼ਬੂਤ ਚਾਰਦੀਵਾਰੀ (ਕੰਪਾਊਂਡ ਵਾਲ) ਹੋਣਾ ਬਹੁਤ ਜਰੂਰੀ ਹੈ। ਜੰਗਲੀ ਫਲਾਂ, ਖੇਤੀ ਅਤੇ ਲੱਕੜਾਂ ਚੁੱਗ ਕੇ ਗੁਜ਼ਰ-ਬਸਰ ਕਰਨ ਵਾਲੇ ਇਸ ਗਰੀਬ ਸਮਾਜ ਦੀ ਮੌਜੂਦਗੀ ਵਿਚ ਜੀਵਨ ਮਿਠਾਰੀ ਗਿਆਨ ਦਾ ਉਹ ਚਿਰਾਗ਼ ਰੌਸ਼ਨ ਕਰ ਰਹੇ ਹਨ, ਜੋ ਇਹ ਸਾਬਤ ਕਰਦਾ ਹੈ ਕਿ ਸੱਚੀ ਸਿੱਖਿਆ ਸਿਰਫ਼ ਵਿਦਿਆਰਥੀਆਂ ਦੀ ਗਿਣਤੀ ਨਾਲ ਨਹੀਂ, ਬਲਕਿ ਅਧਿਆਪਕ ਦੇ ਸਮਰਪਣ ਨਾਲ ਮਾਪੀ ਜਾਂਦੀ ਹੈ।