- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ ਅਕਸਰ ਖਾਣਾ ਬਣਾਉਂਦੇ ਸਮੇਂ ਤੇਲ, ਭਾਫ਼ ਤੇ ਧੂੰਏਂ ਕਾਰਨ ਕੰਧ ਗੰਦੀ ਹੋਣ ਦੇ ਨਾਲ-ਨਾਲ ਬਹੁਤ ਚਿਪਚਿਪੀ ਵੀ ਹੋ ਜਾਂਦੀ ਹੈ। ਅਜਿਹੇ ’ਚ ਜੇਕਰ ਤੁਸੀਂ ਇਸ ਨੂੰ ਸਾਫ ਕਰਨ ਦੇ ਤਰੀਕੇ ਲੱਭ ਰਹੇ ਹੋ ਤਾਂ ਅੱਜ ਦੀ ਇਹ ਜਾਣਕਾਰੀ ਤੁਹਾਡੇ ਕੰਮ ਆ ਸਕਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਹਰ ਘਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਰਸੋਈ ਹੁੰਦੀ ਹੈ, ਜਿੱਥੋਂ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਿਹਤ ਜੁੜੀ ਹੁੰਦੀ ਹੈ। ਇਸੇ ਕਰਕੇ ਰਸੋਈ ਦੇ ਹਰ ਕੋਨੇ ਨੂੰ ਸਾਫ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਪਰ ਅਕਸਰ ਖਾਣਾ ਬਣਾਉਂਦੇ ਸਮੇਂ ਤੇਲ, ਭਾਫ਼ ਤੇ ਧੂੰਏਂ ਕਾਰਨ ਕੰਧ ਗੰਦੀ ਹੋਣ ਦੇ ਨਾਲ-ਨਾਲ ਬਹੁਤ ਚਿਪਚਿਪੀ ਵੀ ਹੋ ਜਾਂਦੀ ਹੈ।
ਅਜਿਹੇ ’ਚ ਜੇਕਰ ਤੁਸੀਂ ਇਸ ਨੂੰ ਸਾਫ ਕਰਨ ਦੇ ਤਰੀਕੇ ਲੱਭ ਰਹੇ ਹੋ ਤਾਂ ਅੱਜ ਦੀ ਇਹ ਜਾਣਕਾਰੀ ਤੁਹਾਡੇ ਕੰਮ ਆ ਸਕਦੀ ਹੈ। ਆਓ ਜਾਣਦੇ ਹਾਂ ਕਿ ਰਸੋਈ ਦੀ ਚਿਪਚਿਪੀ ਕੰਧ ਨੂੰ ਕਿਵੇਂ ਸਾਫ ਕੀਤਾ ਜਾ ਸਕਦਾ ਹੈ:
ਸਿਰਕਾ
ਸਿਰਕੇ ਨੂੰ ਕੁਦਰਤੀ ਕਲੀਨਰ ਵਜੋਂ ਜਾਣਿਆ ਜਾਂਦਾ ਹੈ। ਇਸ ਨਾਲ ਰਸੋਈ ਦੀ ਕੰਧ ਨੂੰ ਸਾਫ ਕਰਨਾ ਆਸਾਨ ਹੋ ਸਕਦਾ ਹੈ। 3 ਚਮਚ ਸਿਰਕੇ ’ਚ 3 ਚਮਚ ਪਾਣੀ, ਯਾਨੀ ਬਰਾਬਰ ਮਾਤਰਾ ’ਚ ਪਾਣੀ ਮਿਲਾ ਕੇ ਘੋਲ ਤਿਆਰ ਕਰ ਲਓ। ਇਸ ਪਾਣੀ ਨੂੰ ਸਪਰੇਅ ਬੋਤਲ ’ਚ ਭਰ ਕੇ ਰੱਖੋ। ਚਿਪਚਿਪੀ ਥਾਂ ’ਤੇ ਸਪਰੇਅ ਕਰਨ ਤੋਂ ਬਾਅਦ ਘੱਟੋ-ਘੱਟ 15-20 ਮਿੰਟ ਲਈ ਛੱਡ ਦਿਓ। ਕੁਝ ਦੇਰ ਬਾਅਦ ਨਰਮ ਕੱਪੜਾ ਲੈ ਕੇ ਇਸ ਨੂੰ ਸਾਫ ਕਰ ਲਓ।
ਨਿੰਬੂ ਦਾ ਰਸ
ਕੰਧ ’ਤੇ ਪਏ ਚਿਕਨੇ ਦਾਗ ਹਟਾਉਣ ਲਈ ਨਿੰਬੂ ਦਾ ਰਸ ਵੀ ਅਸਰਦਾਰ ਹੋ ਸਕਦਾ ਹੈ। 2 ਨਿੰਬੂ ਚੰਗੀ ਤਰ੍ਹਾਂ ਨਿਚੋੜ ਕੇ ਉਨ੍ਹਾਂ ਦਾ ਰਸ ਕੱਢ ਲਓ। ਇਸ ਨੂੰ ਦਾਗ ਵਾਲੀ ਥਾਂ ’ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਸੂਤੀ ਗਿੱਲੇ ਕੱਪੜੇ ਨਾਲ ਸਾਫ ਕਰ ਲਓ।
ਬੇਕਿੰਗ ਸੋਡਾ
ਇੱਕ ਕਟੋਰੀ ’ਚ 4-5 ਚਮਚ ਬੇਕਿੰਗ ਸੋਡਾ ਪਾਓ ਤੇ ਇਸ ’ਚ ਥੋੜ੍ਹਾ ਜਿਹਾ ਗਰਮ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਮਿਸ਼ਰਣ ਨੂੰ ਚਿਪਚਿਪੀ ਕੰਧ ’ਤੇ ਘੱਟੋ-ਘੱਟ 5-6 ਮਿੰਟ ਲਈ ਲਗਾ ਕੇ ਛੱਡ ਦਿਓ ਤੇ ਫਿਰ ਗਿੱਲੇ ਕੱਪੜੇ ਨਾਲ ਸਾਫ ਕਰ ਲਓ।
ਕੌਰਨ ਸਟਾਰਚ
ਰਸੋਈ ਦੀ ਕੰਧ ਤੋਂ ਪੁਰਾਣੀ ਗਰੀਸ ਹਟਾਉਣ ਲਈ ਕੌਰਨ ਸਟਾਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ 2 ਚਮਚ ਕੌਰਨ ਸਟਾਰਚ ਲਓ ਤੇ ਇਸ ’ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ। ਇਸ ਨੂੰ ਕੰਧ ’ਤੇ ਲਗਾ ਕੇ ਸੁੱਕਣ ਦਿਓ ਤੇ ਫਿਰ ਸਪੰਜ ਦੀ ਮਦਦ ਨਾਲ ਰਗੜ ਕੇ ਸਾਫ ਕਰ ਲਓ। ਧਿਆਨ ਰਹੇ ਕਿ ਸਪੰਜ ਦੀ ਵਰਤੋਂ ਹਲਕੇ ਹੱਥ ਨਾਲ ਕਰਨੀ ਹੈ।
ਡਿਸ਼ਵਾਸ਼ ਲਿਕਵਿਡ
ਜੇਕਰ ਕੰਧ ਹਲਕੀ ਗੰਦੀ ਹੋਈ ਹੈ ਤਾਂ ਇੱਕ ਛੋਟੀ ਬਾਲਟੀ ’ਚ ਗਰਮ ਪਾਣੀ ਦੇ ਨਾਲ 1 ਚਮਚ ਡਿਸ਼ਵਾਸ਼ ਲਿਕਵਿਡ ਮਿਲਾ ਲਓ। ਸਪੰਜ ਨੂੰ ਗਿੱਲਾ ਕਰਕੇ ਇਸ ਨੂੰ ਕੰਧ ’ਤੇ ਲਗਾਓ ਤੇ ਫਿਰ 2-3 ਮਿੰਟ ਬਾਅਦ ਹਲਕੇ ਹੱਥ ਨਾਲ ਸਾਫ ਕਰ ਲਓ। ਧਿਆਨ ਰਹੇ ਕਿ ਜ਼ਿਆਦਾ ਰਗੜਨ ਨਾਲ ਕੰਧ ਖਰਾਬ ਵੀ ਹੋ ਸਕਦੀ ਹੈ।