- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਵੀ ਬੱਚਾ ਕਿਸੇ ਗੱਲ ’ਤੇ ਜ਼ਿੱਦ ਕਰੇ ਤੇ ਰੋਣ ਲੱਗੇ ਤਾਂ ਮਾਪੇ ਉਸ ’ਤੇ ਰਿਐਕਟ ਕਰਨਾ ਬੰਦ ਕਰ ਦੇਣ। ਨਾ ਤਾਂ ਉਸਨੂੰ ਲਾਡ-ਪਿਆਰ ਕਰਕੇ ਚੁੱਪ ਕਰਵਾਓ ਤੇ ਨਾ ਹੀ ਕਿਸੇ ਹੋਰ ਤਰੀਕੇ ਨਾਲ ਦਿਲਾਸਾ ਦੇ ਕੇ ਬਹਲਾਉਣ ਦੀ ਕੋਸ਼ਿਸ਼ ਕਰੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜਿਵੇਂ-ਜਿਵੇਂ ਨਿੱਕਾ ਬੱਚਾ ਤੁਰਨਾ ਤੇ ਬੋਲਣਾ ਸ਼ੁਰੂ ਕਰਦਾ ਹੈ, ਉਸ ’ਚ ਜ਼ਿੱਦ ਕਰਨ ਦੀ ਪ੍ਰਵਿਰਤੀ ਵੀ ਵਧਣ ਲੱਗਦੀ ਹੈ। ਉਹ ਹਰ ਛੋਟੀ-ਛੋਟੀ ਚੀਜ਼ ਮੰਗਣ ਦੀ ਜ਼ਿੱਦ ਕਰਦਾ ਹੈ, ਇਹ ਸੋਚ ਕੇ ਕਿ ਉਹ ਮਾਪਿਆਂ ਦਾ ਲਾਡਲਾ ਹੈ ਤੇ ਜੋ ਵੀ ਮੰਗੇਗਾ, ਉਸਨੂੰ ਮਿਲ ਹੀ ਜਾਵੇਗਾ। ਅਜਿਹੇ ’ਚ ਜੇਕਰ ਤੁਸੀਂ ਬੱਚੇ ਦੀ ਇਸ ਜ਼ਿੱਦ ਤੋਂ ਬਹੁਤ ਪਰੇਸ਼ਾਨ ਹੋ ਤੇ ਇਸਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇੱਥੇ ਦੱਸੇ ਗਏ ਟਿਪਸ ਤੁਹਾਡੇ ਕੰਮ ਆ ਸਕਦੇ ਹਨ।
ਕੁਝ ਵੀ ਰਿਐਕਟ ਨਾ ਕਰੋ
ਹੋ ਸਕਦਾ ਹੈ ਇਹ ਗੱਲ ਤੁਹਾਨੂੰ ਥੋੜ੍ਹੀ ਅਜੀਬ ਲੱਗੇ, ਪਰ ਇਹ ਸੱਚਮੁੱਚ ਜਾਦੂ ਵਾਂਗ ਕੰਮ ਕਰ ਸਕਦੀ ਹੈ। ਜਦੋਂ ਵੀ ਬੱਚਾ ਕਿਸੇ ਗੱਲ ’ਤੇ ਜ਼ਿੱਦ ਕਰੇ ਤੇ ਰੋਣ ਲੱਗੇ ਤਾਂ ਮਾਪੇ ਉਸ ’ਤੇ ਰਿਐਕਟ ਕਰਨਾ ਬੰਦ ਕਰ ਦੇਣ। ਨਾ ਤਾਂ ਉਸਨੂੰ ਲਾਡ-ਪਿਆਰ ਕਰਕੇ ਚੁੱਪ ਕਰਵਾਓ ਤੇ ਨਾ ਹੀ ਕਿਸੇ ਹੋਰ ਤਰੀਕੇ ਨਾਲ ਦਿਲਾਸਾ ਦੇ ਕੇ ਬਹਲਾਉਣ ਦੀ ਕੋਸ਼ਿਸ਼ ਕਰੋ।
5-6 ਮਿੰਟ ਤੱਕ ਉਸ ’ਤੇ ਕਿਸੇ ਤਰ੍ਹਾਂ ਦਾ ਰਿਐਕਸ਼ਨ ਨਾ ਦਿਓ। ਤੁਸੀਂ ਦੇਖੋਗੇ ਕਿ ਉਹ ਆਪਣੇ ਆਪ ਸ਼ਾਂਤ ਹੋ ਜਾਵੇਗਾ। ਧਿਆਨ ਰਹੇ, ਇਹ ਤਰੀਕਾ ਉਸ ਸਮੇਂ ਨਹੀਂ ਅਪਣਾਉਣਾ ਚਾਹੀਦਾ ਜਦੋਂ ਬੱਚੇ ਨੂੰ ਇਸ ਤਰ੍ਹਾਂ ਰੋਣ ਜਾਂ ਜ਼ਿੱਦ ਕਰਨ ਦੀ ਬੁਰੀ ਆਦਤ ਪੈ ਚੁੱਕੀ ਹੋਵੇ।
ਸ਼ਾਂਤ ਆਵਾਜ਼ ’ਚ ਗੱਲ ਕਰੋ
ਬੱਚੇ ’ਤੇ ਗੁੱਸਾ ਕਰਨ ਜਾਂ ਹੱਥ ਚੁੱਕਣ ਦੀ ਬਜਾਏ ਥੋੜ੍ਹਾ ਬ੍ਰੇਕ ਲੈ ਕੇ ਸ਼ਾਂਤ ਆਵਾਜ਼ ’ਚ ਗੱਲ ਕਰਨਾ ਸਭ ਤੋਂ ਸਹੀ ਤਰੀਕਾ ਹੈ। ਮਾਪਿਆਂ ਦਾ ਗੁੱਸਾ ਬੱਚੇ ਨੂੰ ਅੰਦਰੋਂ ਹੋਰ ਵੀ ਜ਼ਿਆਦਾ ਗੁੱਸੇ ਵਾਲਾ ਤੇ ਉਗਰ ਸੁਭਾਅ ਦਾ ਬਣਾ ਸਕਦਾ ਹੈ, ਜਿਸ ਨਾਲ ਜ਼ਿੱਦ ਘੱਟ ਹੋਣ ਦੀ ਬਜਾਏ ਹੋਰ ਵੱਧ ਸਕਦੀ ਹੈ।
‘ਨਾ’ ਕਹਿਣ ਤੋਂ ਬਚੋ ਤੇ ਕਈ ਵਿਕਲਪ ਦਿਓ
ਜਦੋਂ ਵੀ ਬੱਚਾ ਕਿਸੇ ਚੀਜ਼ ਲਈ ਜ਼ਿੱਦ ਕਰੇ ਤਾਂ ਉਸਨੂੰ ਸਿੱਧਾ ‘ਨਾ’ ਕਹਿਣ ਦੀ ਬਜਾਏ ਉਸ ਦੇ ਸਾਹਮਣੇ ਉਸ ਦੀ ਪਸੰਦ ਦੇ ਵਿਕਲਪ ਰੱਖੋ। ਮੰਨ ਲਓ ਕਿ ਉਸਨੂੰ ਕੋਈ ਖਿਡੌਣਾ ਬਹੁਤ ਪਸੰਦ ਹੈ, ਪਰ ਉਹ ਕਿਸੇ ਖਾਸ ਕਾਰ ਦੀ ਜ਼ਿੱਦ ਕਰ ਰਿਹਾ ਹੈ ਤਾਂ ਉਸ ਦੇ ਸਾਹਮਣੇ ਦੋਵਾਂ ਚੀਜ਼ਾਂ ਦੀ ਤੁਲਨਾ ਕਰਕੇ ਸਮਝਾਓ।
ਬੱਚੇ ਦੇ ਟ੍ਰਿਗਰ ਨੂੰ ਪਛਾਣੋ
ਕਈ ਵਾਰ ਬੱਚੇ ਆਪਣੀ ਪਸੰਦ ਕਰਕੇ ਨਹੀਂ, ਸਗੋਂ ਥਕਾਵਟ ਤੇ ਚਿੜਚਿੜੇਪਣ ਕਾਰਨ ਵੀ ਜ਼ਿੱਦ ਕਰਨ ਲੱਗਦੇ ਹਨ। ਅਜਿਹੇ ’ਚ ਉਨ੍ਹਾਂ ਦੇ ਟ੍ਰਿਗਰ ਨੂੰ ਪਛਾਣੋ ਕਿ ਕਿਤੇ ਉਨ੍ਹਾਂ ਦੀ ਨੀਂਦ ਜਾਂ ਭੁੱਖ ਤਾਂ ਇਸ ਜ਼ਿੱਦ ਦਾ ਕਾਰਨ ਨਹੀਂ। ਉਨ੍ਹਾਂ ਦੇ ਪੈਟਰਨ ਨੂੰ ਵੀ ਨੋਟ ਕਰੋ ਕਿ ਉਹ ਕਦੋਂ ਜ਼ਿਆਦਾ ਜ਼ਿੱਦ ਕਰਦੇ ਹਨ, ਜਿਵੇਂ ਬਾਜ਼ਾਰ ਜਾਂਦੇ ਸਮੇਂ ਜਾਂ ਸਕੂਲ ਜਾਣ ਵੇਲੇ।
ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ
ਜਦੋਂ ਬੱਚੇ ਨੂੰ ਲੱਗਦਾ ਹੈ ਕਿ ਉਸ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਉਹ ਹੋਰ ਵੀ ਜ਼ਿਆਦਾ ਹਠ ਕਰਨ ਲੱਗਦਾ ਹੈ। ਅਜਿਹੇ ’ਚ ਬੱਚੇ ਦੀ ਮੰਗ ਨੂੰ ਧਿਆਨ ਨਾਲ ਸੁਣੋ ਤੇ ਉਸ ਤੋਂ ਬਾਅਦ ਆਪਣੀ ਗੱਲ ਵੀ ਸਮਝਾਓ। ਪੂਰੀ ਸਥਿਤੀ ਨੂੰ ਉਸ ਦੀ ਸਮਝ ਤੇ ਭਾਸ਼ਾ ਦੇ ਅਨੁਸਾਰ ਸਮਝਾਉਣਾ ਬਿਹਤਰ ਹੈ। ਉਸਨੂੰ ਇਹ ਭਰੋਸਾ ਦਿਵਾਉਣਾ ਵੀ ਚੰਗਾ ਵਿਕਲਪ ਹੈ ਕਿ ਭਵਿੱਖ ’ਚ ਉਸ ਦੀ ਗੱਲ ਜ਼ਰੂਰ ਸੁਣੀ ਜਾਵੇਗੀ।