- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Pumpkin Seeds ਅਜਿਹਾ ਹੀ ਇੱਕ ਸੁਪਰਫੂਡ ਹਨ, ਜੋ ਛੋਟੇ ਜ਼ਰੂਰ ਹਨ ਪਰ ਪੋਸ਼ਣ ਨਾਲ ਭਰਪੂਰ ਹੁੰਦੇ ਹਨ। ਜੇਕਰ ਇਨ੍ਹਾਂ ਨੂੰ ਸਹੀ ਮਾਤਰਾ ਅਤੇ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਇਹ ਪੇਟ ਦੀ ਚਰਬੀ ਘਟਾਉਣ ਦੀ ਪ੍ਰਕਿਰਿਆ 'ਚ ਸਹਾਇਕ ਬਣ ਸਕਦੇ ਹਨ। ਆਓ ਜਾਣਦੇ ਹਾਂ ਕਿ ਕੱਦੂ ਦੇ ਬੀਜ ਕਿਵੇਂ ਕੰਮ ਕਰਦੇ ਹਨ ਤੇ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ।

ਲਾਇਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ-ਕੱਲ੍ਹ ਲੋਕ ਵਜ਼ਨ ਘਟਾਉਣ ਲਈ ਮਹਿੰਗੇ, ਸਪਲੀਮੈਂਟਸ ਤੇ ਸਖ਼ਤ ਡਾਈਟ ਪਲਾਨ ਅਪਣਾਉਂਦੇ ਹਨ, ਪਰ ਕਈ ਵਾਰ ਇਨ੍ਹਾਂ ਦਾ ਸਮਾਧਾਨ ਸਾਡੀ ਰਸੋਈ 'ਚ ਹੀ ਛੁਪਿਆ ਹੁੰਦਾ ਹੈ। ਕੱਦੂ ਦੇ ਬੀਜ ਅਜਿਹਾ ਹੀ ਇੱਕ ਸੁਪਰਫੂਡ ਹਨ, ਜੋ ਛੋਟੇ ਜ਼ਰੂਰ ਹਨ ਪਰ ਪੋਸ਼ਣ ਨਾਲ ਭਰਪੂਰ ਹੁੰਦੇ ਹਨ। ਜੇਕਰ ਇਨ੍ਹਾਂ ਨੂੰ ਸਹੀ ਮਾਤਰਾ ਅਤੇ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਇਹ ਪੇਟ ਦੀ ਚਰਬੀ ਘਟਾਉਣ ਦੀ ਪ੍ਰਕਿਰਿਆ 'ਚ ਸਹਾਇਕ ਬਣ ਸਕਦੇ ਹਨ। ਆਓ ਜਾਣਦੇ ਹਾਂ ਕਿ ਕੱਦੂ ਦੇ ਬੀਜ ਕਿਵੇਂ ਕੰਮ ਕਰਦੇ ਹਨ ਤੇ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ।
ਹਾਈ ਪ੍ਰੋਟੀਨ ਕੰਟੈਂਟ- ਪ੍ਰੋਟੀਨ ਨਾਲ ਭਰਪੂਰ ਕੱਦੂ ਦੇ ਬੀਜ ਲੰਬੇ ਸਮੇਂ ਤਕ ਪੇਟ ਨੂੰ ਭਰਿਆ ਹੋਇਆ ਰੱਖਦੇ ਹਨ ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਓਵਰਈਟਿੰਗ ਘੱਟ ਹੁੰਦੀ ਹੈ ਅਤੇ ਐਕਸਟ੍ਰਾ ਕੈਲੋਰੀ ਇਨਟੇਕ ਘੱਟ ਹੁੰਦਾ ਹੈ।
ਫਾਈਬਰ ਨਾਲ ਭਰਪੂਰ- ਇਨ੍ਹਾਂ ਵਿਚ ਮੌਜੂਦ ਡਾਇਟਰੀ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਫਾਈਬਰ ਮੈਟਾਬੋਲਿਜ਼ਮ ਨੂੰ ਐਕਟਿਵ ਬਣਾਉਂਦਾ ਹੈ ਤੇ ਕਬਜ਼ ਵਰਗੀ ਪ੍ਰੌਬਲਮਜ਼ ਤੋਂ ਰਾਹਤ ਦਿੰਦਾ ਹੈ। ਬਿਹਤਰ ਪਾਚਨ ਵਜ਼ਨ ਘਟਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਹੈਲਦੀ ਫੈਟਸ ਦਾ ਸੋਰਸ- ਕੱਦੂ ਦੇ ਬੀਜ 'ਚ ਓਮੇਗਾ-3 ਤੇ ਓਮੇਗਾ-6 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸਰੀਰ 'ਚ ਗੁੱਡ ਕੋਲੇਸਟ੍ਰੋਲ ਨੂੰ ਵਧਾਉਣ ਤੇ ਬੈਡ ਫੈਟ ਨੂੰ ਘਟਾਉਣ 'ਚ ਮਦਦ ਕਰਦੇ ਹਨ, ਜਿਸ ਨਾਲ ਪੇਟ ਦੇ ਆਲੇ-ਦੁਆਲੇ ਜਮ੍ਹਾਂ ਚਰਬੀ ਘੱਟ ਹੁੰਦੀ ਹੈ।
ਮੈਗਨੀਸ਼ੀਅਮ ਤੇ ਜ਼ਿੰਕ- ਇਹ ਮੈਗਨੀਸ਼ੀਅਮ ਤੇ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਮੈਗਨੀਸ਼ੀਅਮ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਦਾ ਹੈ ਜਿਸ ਨਾਲ ਸਰੀਰ ਵਿੱਚ ਫੈਟ ਸਟੋਰੇਜ ਘੱਟ ਹੁੰਦਾ ਹੈ। ਨਾਲ ਹੀ, ਜ਼ਿੰਕ ਹਾਰਮੋਨਲ ਬੈਲੇਂਸ ਬਣਾਈ ਰੱਖਣ 'ਚ ਸਹਾਇਕ ਹੈ।
ਐਂਟੀਓਕਸੀਡੈਂਟ ਗੁਣ- ਇਨ੍ਹਾਂ ਵਿਚ ਮੌਜੂਦ ਐਂਟੀਓਕਸੀਡੈਂਟ ਸਰੀਰ 'ਚ ਸੋਜਿਸ਼ ਨੂੰ ਘੱਟ ਕਰਦੇ ਹਨ। ਸੋਜਿਸ਼ ਵੀ ਵਜ਼ਨ ਵਧਣ ਦਾ ਇੱਕ ਕਾਰਨ ਹੋ ਸਕਦੀ ਹੈ, ਇਸ ਲਈ ਇਸਨੂੰ ਨਿਯੰਤਰਿਤ ਕਰਨਾ ਜ਼ਰੂਰੀ ਹੈ।
ਭੁੰਨੇ ਹੋਏ ਬੀਜ- ਡ੍ਰਾਈ ਰੋਸਟਿਡ ਅਤੇ ਬਿਨਾਂ ਨਮਕ ਵਾਲੇ ਬੀਜ ਚੁਣੋ। ਜ਼ਿਆਦਾ ਨਮਕ ਨਾਲ ਵਾਟਰ ਰਿਟੈਂਸ਼ਨ ਹੋ ਸਕਦਾ ਹੈ।
ਸਹੀ ਮਾਤਰਾ- ਰੋਜ਼ 1-2 ਵੱਡੇ ਚਮਚ ਕਾਫ਼ੀ ਹਨ। ਜ਼ਿਆਦਾ ਮਾਤਰਾ ਲੈਣ ਨਾਲ ਕੈਲੋਰੀ ਵਧ ਸਕਦੀ ਹੈ।
ਸਵੇਰੇ ਖਾਲੀ ਪੇਟ- ਸਵੇਰੇ ਖਾਲੀ ਪੇਟ ਨਿੱਘੇ (ਗੁਣਗੁਣੇ) ਪਾਣੀ ਨਾਲ ਇਕ ਚਮਚ ਬੀਜ ਲੈਣ ਨਾਲ ਮੈਟਾਬੋਲਿਜ਼ਮ ਐਕਟਿਵ ਹੁੰਦਾ ਹੈ।
ਸਲਾਦ ਤੇ ਸਮੂਦੀ 'ਚ- ਤੁਸੀਂ ਇਨ੍ਹਾਂ ਨੂੰ ਦਹੀਂ, ਓਟਸ, ਸਮੂਦੀ, ਜਾਂ ਸਲਾਦ 'ਚ ਮਿਲਾ ਕੇ ਖਾ ਸਕਦੇ ਹੋ।
ਪਾਊਡਰ ਬਣਾ ਕੇ- ਕੱਦੂ ਦੇ ਬੀਜਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਇਸਨੂੰ ਸੂਪ, ਸਬਜ਼ੀ ਜਾਂ ਆਟੇ 'ਚ ਮਿਲਾ ਕੇ ਵਰਤੋਂ ਕਰੋ।