
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਅਧਿਐਨ ਨੇ 2010 ਤੋਂ 2020 ਦਰਮਿਆਨ ਟਾਈਪ-2 ਡਾਇਬਿਟੀਜ਼ ਦਾ ਸਾਹਮਣਾ ਕਰਨ ਵਾਲੇ 28,720 ਮਹਿਲਾਵਾਂ ਅਤੇ ਪੁਰਸ਼ਾਂ ਦੇ ਸਿਹਤ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ। ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਦੇ ਸਾਲਾਂ ਵਿਚ ਪ੍ਰਤੀਭਾਗੀਆਂ ਵਿੱਚੋਂ 39 ਫ਼ੀਸਦੀ ਨੇ ਘੱਟੋ-ਘੱਟ ਇਕ ਮਹੱਤਵਪੂਰਨ ਸਿਹਤ ਘਟਨਾ ਦਾ ਅਨੁਭਵ ਕੀਤਾ ਜਿਸ ਵਿਚ ਘਟਨਾ ਦੀ ਪ੍ਰਗਤੀ ਅਤੇ ਸਮਾਂ ਲਿੰਗ ਦੇ ਅਨੁਸਾਰ ਵੱਖਰਾ ਸੀ।

ਪੀਟੀਆਈ: ਡਾਇਬਿਟੀਜ਼ ਦਾ ਪਤਾ ਲੱਗਣ ਤੋਂ ਬਾਅਦ ਮਹਿਲਾਵਾਂ ਵਿਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਦਕਿ ਪੁਰਸ਼ਾਂ ਵਿਚ ਦਿਲ ਅਤੇ ਗੁਰਦੇ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਵਧਦਾ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਔਰਤਾਂ ਅਤੇ ਪੁਰਸ਼ ਇਨ੍ਹਾਂ ਸਿਹਤ ਸਮੱਸਿਆਵਾਂ ਦਾ ਅਨੁਭਵ ਵੱਖ-ਵੱਖ ਢੰਗ ਨਾਲ ਕਰਦੇ ਹਨ, ਪਰ ਟਾਈਪ-2 ਡਾਇਬਿਟੀਜ਼ ਵਾਲੇ ਲੋਕਾਂ ਵਿਚ ਲਿੰਗ ਅਤੇ ਉਮਰ ਦੇ ਆਧਾਰ ’ਤੇ ਬਿਮਾਰੀ ਦੇ ਵਧਣ ਦੇ ਤਰੀਕੇ ਬਾਰੇ ਹੁਣ ਤੱਕ ਕੋਈ ਖੋਜ ਨਹੀਂ ਹੋਈ ਹੈ। ਬ੍ਰਿਟੇਨ ਦੀ ਕੁਈਨ ਮੈਰੀ ਯੂਨੀਵਰਸਿਟੀ ਅਤੇ ਹੋਰ ਖੋਜਕਰਤਾਵਾਂ ਦੇ ਅਧਿਐਨ ਦਾ ਨਤੀਜਾ ਰਸਾਲੇ ‘ਪਲੋਸ ਮੈਡੀਸਨ’ ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ਨੇ 2010 ਤੋਂ 2020 ਦਰਮਿਆਨ ਟਾਈਪ-2 ਡਾਇਬਿਟੀਜ਼ ਦਾ ਸਾਹਮਣਾ ਕਰਨ ਵਾਲੇ 28,720 ਮਹਿਲਾਵਾਂ ਅਤੇ ਪੁਰਸ਼ਾਂ ਦੇ ਸਿਹਤ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ। ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਦੇ ਸਾਲਾਂ ਵਿਚ ਪ੍ਰਤੀਭਾਗੀਆਂ ਵਿੱਚੋਂ 39 ਫ਼ੀਸਦੀ ਨੇ ਘੱਟੋ-ਘੱਟ ਇਕ ਮਹੱਤਵਪੂਰਨ ਸਿਹਤ ਘਟਨਾ ਦਾ ਅਨੁਭਵ ਕੀਤਾ ਜਿਸ ਵਿਚ ਘਟਨਾ ਦੀ ਪ੍ਰਗਤੀ ਅਤੇ ਸਮਾਂ ਲਿੰਗ ਦੇ ਅਨੁਸਾਰ ਵੱਖਰਾ ਸੀ।
ਖੋਜਕਰਤਾਵਾਂ ਨੇ ਦੇਖਿਆ ਕਿ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਮਹਿਲਾਵਾਂ ਵਿਚ ਮਾਨਸਿਕ ਸਿਹਤ ਸਮੱਸਿਆਵਾਂ ਹੋਣ ਦੀ ਸ਼ੰਕਾ ਵੱਧ ਸੀ (5.3 ਫ਼ੀਸਦੀ ਦੇ ਮੁਕਾਬਲੇ 8.1 ਪ੍ਰਤੀਸ਼ਤ) ਅਤੇ ਉਨ੍ਹਾਂ ਦੀ ਸਥਿਤੀ ਅਜਿਹੀ ਹੋ ਗਈ ਕਿ ਅੰਤ ਵਿਚ ਮੌਤ ਹੋ ਗਈ, ਜਦਕਿ ਪੁਰਸ਼ਾਂ ਵਿਚ ਦਿਲ ਦੀ ਬਿਮਾਰੀ (5.3 ਫ਼ੀਸਦੀ ਦੇ ਮੁਕਾਬਲੇ 8.4 %), ਆਖ਼ਰੀ ਪੜਾਅ ਦੀ ਗੁਰਦੇ ਦੀ ਬਿਮਾਰੀ ਅਤੇ ਹਾਈਪਰਟੈਂਸ਼ਨ ਦੀਆਂ ਉੱਚ ਦਰਾਂ ਸਨ। ਟੀਮ ਨੇ ਦੇਖਿਆ ਕਿ ਔਸਤਨ ਪੁਰਸ਼ਾਂ ਦੀ ਤੁਲਨਾ ਵਿਚ ਮਹਿਲਾਵਾਂ ਵੱਧ ਸਿਹਤ ਸੇਵਾਵਾਂ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਕਰਦੀਆਂ ਸਨ ਜਿਸ ਨਾਲ ਬਿਮਾਰੀ ਦਾ ਪਤਾ ਲੱਗਣ ਦੀ ਦਰ ਵਧ ਸਕਦੀ ਹੈ।