
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੋਜਕਾਰਾਂ ਨੇ ਬ੍ਰਿਟੇਨ ਬਾਇਓਬੈਂਕ ਵਿਚ 53,000 ਤੋਂ ਵੱਧ ਲੋਕਾਂ ਦੇ ਸਿਹਤ ਅੰਕੜਿਆਂ ਨਾਲ ਕਸਰਤ ਤੋਂ ਅਸਰ ਕਰਨ ਵਾਲੇ ਪ੍ਰੋਟੀਨ ਦੀ ਤੁਲਨਾ ਕੀਤੀ ਅਤੇ ਪਾਇਆ ਕਿ ਕਈ ਪ੍ਰੋਟੀਨ ਦਾ ਸਬੰਧ ਦਿਲ ਅਤੇ ਮੇਟਾਬੋਲਿਕ ਬਿਮਾਰੀਆਂ ਦੇ ਘੱਟ ਖਤਰੇ ਨਾਲ ਸੀ।

ਪੀਟੀਆਈ: ਇੱਕ ਖੋਜ ਵਿਚ ਪਤਾ ਚੱਲਿਆ ਹੈ ਕਿ 30 ਸਕਿੰਟ ਤੱਕ ਪੂਰੀ ਤਾਕਤ ਨਾਲ ਕੀਤੀ ਗਈ ਸਪ੍ਰਿੰਟ (ਤੇਜ਼ ਦੌੜ) ਦੇ ਛੇ ਸੈੱਟ ਕਰਨ ਦੇ ਤੁਰੰਤ ਬਾਅਦ ਮਾਪੇ ਗਏ ਕਰੀਬ ਇਕ ਚੌਥਾਈ ਪ੍ਰੋਟੀਨ ਵਿਚ ਬਦਲਾਅ ਦੇਖਿਆ ਗਿਆ, ਜਦੋਂ ਕਿ 90 ਮਿੰਟ ਤੱਕ ਮੱਧਮ ਗਤੀ ਨਾਲ ਲਗਾਤਾਰ ਸਾਈਕਲ ਚਲਾਉਣ ’ਤੇ ਇਕ ਫੀਸਦ ਦੇ ਇਕ ਚੌਥਾਈ ਤੋਂ ਵੀ ਘੱਟ ਪ੍ਰੋਟੀਨ ਵਿਚ ਬਦਲਾਅ ਹੋਇਆ। ਅਮਰੀਕਾ ਦੀ ਰਾਕਫੈਲਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਕਿ ਹਾਲਾਂਕਿ ਟ੍ਰੈਡਮਿਲ ’ਤੇ ਮੱਧਮ ਗਤੀ ਨਾਲ ਦੌੜਨ ਨਾਲ ਸਾਈਕਲ ਚਲਾਉਣ ਦੀ ਤੁਲਨਾ ਵਿਚ ਵਧੇਰੇ ਪ੍ਰੋਟੀਨ ਵਿਚ ਬਦਲਾਅ ਆਇਆ, ਫਿਰ ਵੀ ਇਹ ਸਪ੍ਰਿੰਟ ਦੀ ਤੁਲਨਾ ਵਿਚ ਬਹੁਤ ਘੱਟ ਸੀ। ਇਹ ਖੋਜ ‘ਸੇਲ ਰਿਪੋਰਟਸ ਮੈਡੀਸਨ’ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ। ਸਪ੍ਰਿੰਟ ਇੰਟਰਵਲ ਕਸਰਤ ਨੇ ਪਛਾਣੇ ਗਏ ਪਲਾਜ਼ਮਾ ਪ੍ਰੋਟੀਨ ਦੇ ਲਗਭਗ 25 ਫੀਸਦ ਹਿੱਸੇ ਵਿਚ ਬਦਲਾਅ ਕੀਤਾ। ਇਨ੍ਹਾਂ ਵਿਚ ਐਂਜੀਓਜੇਨੇਸਿਸ, ਐਕਸਟਰਾਸੈਲੂਲਰ ਮੈਟਰਿਕਸ ਰੀਮਾਡਲਿੰਗ, ਗਟ ਸਿਗਨਲਿੰਗ ਅਤੇ ਸੰਭਾਵਿਤ ਨਿਊਰੋ-ਰੈਗੂਲੇਸ਼ਨ ਨਾਲ ਜੁੜੇ ਕਾਰਕ ਸ਼ਾਮਲ ਸਨ।
ਖੋਜਕਾਰਾਂ ਨੇ ਬ੍ਰਿਟੇਨ ਬਾਇਓਬੈਂਕ ਵਿਚ 53,000 ਤੋਂ ਵੱਧ ਲੋਕਾਂ ਦੇ ਸਿਹਤ ਅੰਕੜਿਆਂ ਨਾਲ ਕਸਰਤ ਤੋਂ ਅਸਰ ਕਰਨ ਵਾਲੇ ਪ੍ਰੋਟੀਨ ਦੀ ਤੁਲਨਾ ਕੀਤੀ ਅਤੇ ਪਾਇਆ ਕਿ ਕਈ ਪ੍ਰੋਟੀਨ ਦਾ ਸਬੰਧ ਦਿਲ ਅਤੇ ਮੇਟਾਬੋਲਿਕ ਬਿਮਾਰੀਆਂ ਦੇ ਘੱਟ ਖਤਰੇ ਨਾਲ ਸੀ। ਇਹ ਸਬੰਧ ਮੋਟਾਪਾ, ਟਾਈਪ-2 ਡਾਇਬੀਟੀਜ਼ ਅਤੇ ਦੂਜੀਆਂ ਮੇਟਾਬੋਲਿਕ ਬਿਮਾਰੀਆਂ ਦੇ ਮਾਮਲੇ ਵਿਚ ਖਾਸ ਤੌਰ ’ਤੇ ਅਹਿਮ ਪਾਇਆ ਗਿਆ। ਇਸ ਵਿਚ ਘੱਟ ਖਤਰੇ ਨਾਲ ਜੁੜੇ 33 ਪ੍ਰੋਟੀਨ ਵਿਚੋਂ 32 ਵਿਚ ਬਦਲਾਅ ਸਪ੍ਰਿੰਟਿੰਗ ਨਾਲ ਹੋਇਆ, ਜਦੋਂ ਕਿ ਆਮ ਕਸਰਤ ਨਾਲ ਸਿਰਫ਼ ਤਿੰਨ ਪ੍ਰੋਟੀਨ ਵਿਚ ਬਦਲਾਅ ਹੋਇਆ। ਇਨ੍ਹਾਂ 32 ਪ੍ਰੋਟੀਨਾਂ ਵਿਚੋਂ ਇੱਕ-ਚੌਥਾਈ ਤੋਂ ਵੱਧ ਪ੍ਰੋਟੀਨਾਂ ਦਾ ਸਬੰਧ ਹੌਲੀ ਬਾਇਓਲਾਜੀਕਲ ਏਜਿੰਗ ਨਾਲ ਵੀ ਸੀ।
ਸਪ੍ਰਿੰਟਿੰਗ ਨਾਲ 200 ਤੋਂ ਵੱਧ ਮੇਟਾਬੋਲਾਇਟਸ ਵਿਚ ਬਦਲਾਅ ਹੋਏ ਅਤੇ ਖ਼ੂਨ ਦੀਆਂ ਨਾੜੀਆਂ ਦੇ ਵਧਣ, ਟਿਸ਼ੂ ਦੇ ਦੁਬਾਰਾ ਬਣਨ ਅਤੇ ਹਾਰਮੋਨਲ ਸਿਗਨਲਿੰਗ ਨਾਲ ਜੁੜੇ ਪ੍ਰੋਟੀਨ ਵਿਚ ਵੀ ਤੁਰੰਤ ਵਾਧਾ ਹੋਇਆ। ਇਹ ਵੀ ਪਾਇਆ ਗਿਆ ਕਿ ਸਪ੍ਰਿੰਟਿੰਗ ਤੋਂ ਬਾਅਦ ਲਏ ਗਏ ਖ਼ੂਨ ਦੇ ਸੰਪਰਕ ਵਿਚ ਆਉਣ ’ਤੇ ਇਨਸਾਨੀ ਫੈਟ ਸੈੱਲਾਂ ਦੀ ਜੀਨ ਐਕਟੀਵਿਟੀ ਵਿਚ ਵੱਡੇ ਬਦਲਾਅ ਹੋਏ। ਇਸ ਨਾਲ ਸੈੱਲਾਂ ਦੇ ਫਿਊਲ ਪ੍ਰੋਸੈੱਸ ਕਰਨ, ਹਾਰਮੋਨ ’ਤੇ ਪ੍ਰਤੀਕਿਰਿਆ ਦੇਣ ਅਤੇ ਨਿਊਟ੍ਰੀਐਂਟ ਦੀ ਉਪਲਬਧਤਾ ਨੂੰ ਸਮਝਣ ਦੇ ਤਰੀਕੇ ਵਿਚ ਬਦਲਾਅ ਆਇਆ।