
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਤੀਜੇ ’ਚ ਕਿਹਾ ਗਿਆ ਹੈ ਕਿ ਜਲਵਾਯੂ ਬਦਲਾਅ ਕਾਰਨ ਨੌ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਗਿਣਤੀ ਦੁਗਣਾ ਹੋ ਗਈ ਹੈ, ਜੋ ਹਰ ਵਰ੍ਹੇ ਘੱਟੋ-ਘੱਟ ਪੰਜ ਮਹੀਨੇ ਤੱਕ ਖਤਰਨਾਕ ਹੀਟ ਸਟ੍ਰੈੱਸ ਦਾ ਸਾਹਮਣਾ ਕਰਦੇ ਹਨ। ਇਹ ਗਿਣਤੀ 5.9 ਕਰੋੜ ਤੋਂ ਵਧ ਕੇ 11.8 ਕਰੋੜ (ਕੁੱਲ ਬੱਚਿਆਂ ਦਾ 50 ਫ਼ੀਸਦੀ) ਹੋ ਗਈ ਹੈ। ਹੀਟ ਸਟ੍ਰੈੱਸ ਉਸ ਵੇਲੇ ਹੁੰਦਾ ਹੈ, ਜਦੋਂ ਸਰੀਰ ’ਚ ਪੈਦਾ ਹੋਣ ਵਾਲੀ ਗਰਮੀ ਜਾਂ ਬਾਹਰੀ ਗਰਮੀ ਦਾ ਪੱਧਰ, ਸਰੀਰ ਦੀ ਖ਼ੁਦ ਨੂੰ ਠੰਢਾ ਰੱਖਣ ਦੀ ਸਮਰੱਥਾ ਤੋਂ ਵੱਧ ਹੋ ਜਾਂਦਾ ਹੈ।

ਪੀਟੀਆਈ: ਹਰ ਵਰ੍ਹੇ ਮਨੁੱਖੀ ਕਾਰਨਾਂ ਨਾਲ ਹੋ ਰਹੇ ਜਲਵਾਯੂ ਬਦਲਾਅ ਕਾਰਨ ਭਾਰਤ ’ਚ 61 ਫ਼ੀਸਦੀ ਬੱਚੇ (ਭਾਵ 14.5 ਕਰੋੜ ਬੱਚੇ) ਘੱਟੋ-ਘੱਟ ਇਕ ਮਹੀਨਾ ਵੱਧ ਹੀਟ ਸਟ੍ਰੈੱਸ (ਗਰਮੀ ਦਾ ਤਣਾਅ) ਦਾ ਸਾਹਮਣਾ ਕਰਦੇ ਹਨ। ਇਹ ਜਾਣਕਾਰੀ ਸਾਇੰਸ ਐਡਵਾਂਸਿਜ ਜਰਨਲ ’ਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਨਤੀਜੇ ’ਚ ਕਿਹਾ ਗਿਆ ਹੈ ਕਿ ਜਲਵਾਯੂ ਬਦਲਾਅ ਕਾਰਨ ਨੌ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਗਿਣਤੀ ਦੁਗਣਾ ਹੋ ਗਈ ਹੈ, ਜੋ ਹਰ ਵਰ੍ਹੇ ਘੱਟੋ-ਘੱਟ ਪੰਜ ਮਹੀਨੇ ਤੱਕ ਖਤਰਨਾਕ ਹੀਟ ਸਟ੍ਰੈੱਸ ਦਾ ਸਾਹਮਣਾ ਕਰਦੇ ਹਨ। ਇਹ ਗਿਣਤੀ 5.9 ਕਰੋੜ ਤੋਂ ਵਧ ਕੇ 11.8 ਕਰੋੜ (ਕੁੱਲ ਬੱਚਿਆਂ ਦਾ 50 ਫ਼ੀਸਦੀ) ਹੋ ਗਈ ਹੈ। ਹੀਟ ਸਟ੍ਰੈੱਸ ਉਸ ਵੇਲੇ ਹੁੰਦਾ ਹੈ, ਜਦੋਂ ਸਰੀਰ ’ਚ ਪੈਦਾ ਹੋਣ ਵਾਲੀ ਗਰਮੀ ਜਾਂ ਬਾਹਰੀ ਗਰਮੀ ਦਾ ਪੱਧਰ, ਸਰੀਰ ਦੀ ਖ਼ੁਦ ਨੂੰ ਠੰਢਾ ਰੱਖਣ ਦੀ ਸਮਰੱਥਾ ਤੋਂ ਵੱਧ ਹੋ ਜਾਂਦਾ ਹੈ।
ਬੇਲਜੀਅਮ ਦੀ ਵ੍ਰੀਜੇ ਯੂਨੀਵਰਸਿਟੀ ਬ੍ਰਸੇਲ ਦੇ ਖੋਜਕਰਤਾਵਾਂ ਦੀ ਅਗਵਾਈ ਵਾਲੀ ਇਕ ਅੰਤਰਰਾਸ਼ਟਰੀ ਟੀਮ ਨੇ ਕਿਹਾ ਕਿ ਇਹ ਖੋਜ ਪਹਿਲਾ ਅਜਿਹਾ ਵਿਸ਼ਲੇਸ਼ਣ ਹੈ, ਜੋ ਇਹ ਮਾਪਦਾ ਹੈ ਕਿ ਜਲਵਾਯੂ ਬਦਲਾਅ ਨਾਲ ਸਿੱਧਾ ਜੁੜੀ ਗਰਮੀ ਦਾ ਪ੍ਰਭਾਵ ਦੁਨੀਆ ਭਰ ’ਚ ਵੱਖ-ਵੱਖ ਉਮਰ ਦੇ ਲੋਕਾਂ 'ਤੇ ਕਿਵੇਂ ਪੈਂਦਾ ਹੈ। ਬਹੁਤ ਵੱਧ ਗਰਮੀ ਮਨੁੱਖੀ ਸਰੀਰ ਦੇ ਆਮ ਕੰਮਕਾਜ ’ਚ ਰੁਕਾਵਟ ਪੈਦਾ ਕਰਦੀ ਹੈ, ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨੂੰ ਵਧਾਉਂਦੀ ਹੈ ਤੇ ਹੀਟ ਸਟ੍ਰੋਕ, ਡੀਹਾਈਡਰੇਸ਼ਨ ਤੇ ਅੰਗਾਂ ਦੇ ਕੰਮ ਕਰਨ ’ਚ ਰੁਕਾਵਟ (ਆਰਗਨ ਫੇਲੀਅਰ) ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਹ ਖੋਜ ਨਮੀ ਵਾਲੀ ਗਰਮੀ (ਹਿਊਮਿਡ ਹੀਟ) 'ਤੇ ਕੇਂਦਰਿਤ ਹੈ, ਜੋ ਸੁੱਕੀ ਗਰਮੀ ਨਾਲੋਂ ਵੱਧ ਖ਼ਤਰਨਾਕ ਹੁੰਦੀ ਹੈ, ਕਿਉਂਕਿ ਇਹ ਸਰੀਰ ਨੂੰ ਠੰਢਾ ਕਰਨ ਲਈ ਪਸੀਨਾ ਨਿਕਲਣ ਦੀ ਸਮਰੱਥਾ ’ਚ ਰੁਕਾਵਟ ਪੈਦਾ ਕਰਦੀ ਹੈ, ਜਿਸ ਨਾਲ ਹੀਟ ਸਟ੍ਰੈੱਸ ਖ਼ਤਰਨਾਕ ਪੱਧਰ ਤੱਕ ਵਧ ਜਾਂਦਾ ਹੈ। ਦੁਨੀਆ ਭਰ ’ਚ 0-9 ਸਾਲ ਦੀ ਉਮਰ ਦੇ 56 ਕਰੋੜ ਬੱਚੇ (ਭਾਵ ਇਸ ਉਮਰ ਦੇ ਸਾਰੇ ਬੱਚਿਆਂ ਦਾ 43 ਫ਼ੀਸਦੀ) ਜਲਵਾਯੂ ਬਦਲਾਅ ਕਾਰਨ ਹਰ ਵਰ੍ਹੇ ਘੱਟੋ-ਘੱਟ ਇਕ ਵਾਧੂ ਮਹੀਨਾ ਹੀਟ ਸਟ੍ਰੈਸ ਦਾ ਸਾਹਮਣਾ ਕਰ ਰਹੇ ਹਨ। ਇਹ ਪ੍ਰਭਾਵ ਕਿਸੇ ਹੋਰ ਉਮਰ ਦੇ ਸਮੂਹ ਨਾਲੋਂ ਵੱਧ ਹੈ ਤੇ ਇਹ 60-69 ਸਾਲ ਦੀ ਉਮਰ ਦੇ 19 ਕਰੋੜ ਲੋਕਾਂ (30 ਫ਼ੀਸਦੀ) ਦੀ ਗਿਣਤੀ ਤੋਂ ਲਗਪਗ ਤਿੰਨ ਗੁਣਾ ਹੈ, ਜੋ ਇਸ ਖਤਰੇ ਦਾ ਸਾਹਮਣਾ ਕਰ ਰਹੇ ਹਨ।