- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ’ਚ ਬਣੀ ਰਾਮਾਇਣ ਨੂੰ ਪਾਰਟ 1 ਅਤੇ ਪਾਰਟ 2 ਵਿੱਚ ਰਿਲੀਜ਼ ਕੀਤਾ ਜਾਵੇਗਾ। ਰਾਮਾਇਣ ਪਾਰਟ 1 (Ramayana Part 1) ਜਿੱਥੇ ਦੀਵਾਲੀ 2026 ਵਿੱਚ ਲੋਕਾਂ ਦੇ ਸਾਹਮਣੇ ਆ ਜਾਵੇਗੀ, ਉੱਥੇ ਹੀ ਰਿਪੋਰਟਾਂ ਦੀ ਮੰਨੀਏ ਤਾਂ ਰਾਮਾਇਣ ਪਾਰਟ 2 ਹੁਣ ਦੀਵਾਲੀ 2027 ਵਿੱਚ ਰਿਲੀਜ਼ ਨਹੀਂ ਹੋਵੇਗੀ। ਮੇਕਰਸ ਨੇ ਰਾਮਾਇਣ ਪਾਰਟ 2 ਦੀ ਰਿਲੀਜ਼ ਡੇਟ ਕਿਉਂ ਅੱਗੇ ਵਧਾਈ, ਹੇਠਾਂ ਪੜ੍ਹੋ ਵੇਰਵੇ।

ਬਾਲੀਵੁੱਡ ਹੰਗਾਮਾ ਦੀਆਂ ਰਿਪੋਰਟਾਂ ਦੀ ਮੰਨੀਏ ਤਾਂ ਰਾਮਾਇਣ ਪਾਰਟ 1 ਦੇ ਟ੍ਰੇਲਰ ਨੂੰ ਲੈ ਕੇ ਮਿਲੇ ਲੋਕਾਂ ਦੇ ਰਿਸਪਾਂਸ ਤੋਂ ਬਾਅਦ ਹੁਣ ਨਿਰਦੇਸ਼ਕ ਨਿਤੇਸ਼ ਤਿਵਾਰੀ (Nitesh Tiwari) ਸੈਕੰਡ ਇੰਸਟਾਲਮੈਂਟ ’ਚ ਵਾਧੂ ਪ੍ਰੋਡਕਸ਼ਨ ਟਾਈਮਿੰਗ 'ਤੇ ਵਿਚਾਰ ਕਰ ਰਹੇ ਹਨ। ਇਸ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪ੍ਰੋਡਕਸ਼ਨ ਦੇ ਕੰਮ ਵਿੱਚ ਜ਼ਿਆਦਾ ਸਮਾਂ ਲੱਗਣ ਕਾਰਨ ਰਾਮਾਇਣ ਦੇ ਨਿਰਮਾਤਾ ਫ਼ਿਲਮ ਦੀ ਰਿਲੀਜ਼ ਡੇਟ ਨੂੰ ਇੱਕ ਸਾਲ ਤੱਕ ਟਾਲਣ ਦੀ ਯੋਜਨਾ ਬਣਾ ਰਹੇ ਹਨ।
ਰਾਮਾਇਣ ਪਾਰਟ 2 ਨੂੰ ਨਮਿਤ ਮਲਹੋਤਰਾ 2027 ਤੋਂ ਹਟਾ ਕੇ ਹੁਣ ਦੀਵਾਲੀ 2028 ਵਿੱਚ ਲਿਆਉਣ ਦਾ ਮਨ ਬਣਾ ਰਹੇ ਹਨ। ਹਾਲਾਂਕਿ, ਹੁਣ ਤੱਕ ਰਿਲੀਜ਼ ਡੇਟ ਟਲਣ ਦੀ ਖ਼ਬਰ 'ਤੇ ਮੇਕਰਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਐਂਟਰਟੇਨਮੈਂਟ ਪੋਰਟਲ ਦੇ ਅਨੁਸਾਰ, ਰਾਮਾਇਣ ਪਾਰਟ 2 ਦੀ ਸ਼ੂਟਿੰਗ ਲਈ ਮੇਕਰਸ ਨੂੰ ਜ਼ਿਆਦਾ ਸਮੇਂ ਦੀ ਲੋੜ ਹੈ, ਜਿਸ ਕਾਰਨ ਪ੍ਰੋਡਕਸ਼ਨ ਸ਼ੈਡਿਊਲ ਬਣਾਉਣ 'ਤੇ ਚਰਚਾ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰਾਮਾਇਣ ਨਿਰਮਾਤਾ ਨਮਿਤ ਲਈ ਸਿਰਫ਼ ਇੱਕ ਫ਼ਿਲਮ ਨਹੀਂ, ਸਗੋਂ ਪੂਰਾ ਇਮੋਸ਼ਨ ਹੈ। ਇਹੋ ਵਜ੍ਹਾ ਹੈ ਕਿ ਇਸ ਮੈਗਨਮ ਓਪਸ ਪ੍ਰੋਜੈਕਟ ਨੂੰ ਥਿਏਟਰਾਂ ਵਿੱਚ ਦਰਸ਼ਕਾਂ ਲਈ ਇੱਕ ਵੱਖਰਾ ਅਨੁਭਵ ਬਣਾਉਣ ਵਿੱਚ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।
ਜਿੱਥੇ ਪਹਿਲਾ ਭਾਗ ਕੁਝ ਹੀ ਦਿਨਾਂ ਵਿੱਚ ਰਿਲੀਜ਼ ਲਈ ਤਿਆਰ ਹੈ, ਉੱਥੇ ਹੀ ਇਸ ਦੇ ਦੂਜੇ ਹਿੱਸੇ ਦੀ ਸ਼ੂਟਿੰਗ ਵਿੱਚ ਅਜੇ ਹੋਰ ਸਮਾਂ ਲੱਗੇਗਾ, ਜਿਸ ਕਰਕੇ ਰਾਮਾਇਣ ਪਾਰਟ 2 ਦਿਵਾਲੀ 2028 ਵਿੱਚ ਰਿਲੀਜ਼ ਹੋਵੇਗੀ। ਰਣਬੀਰ ਕਪੂਰ ਦੀ ਫ਼ਿਲਮ ਰਾਮਾਇਣ ਦਾ ਪਾਰਟ 1 ਇਸ ਦੀਵਾਲੀ 5 ਨਵੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ।