- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਬਾਲਿਕਾ ਵਧੂ’ ਤੇ ‘ਲਾਗੀ ਤੁਝਸੇ ਲਗਨ’ ਵਰਗੇ ਸ਼ੋਅਜ਼ ਲਈ ਮਸ਼ਹੂਰ ਮਾਹੀ ਵਿਜ (Mahhi Vijj) ਆਪਣੇ ਨਾਲ ਟੈਲੀਵਿਜ਼ਨ ਦਾ ਕਈ ਸਾਲਾਂ ਦਾ ਤਜਰਬਾ ਲੈ ਕੇ ਇਸ ਸ਼ੋਅ 'ਚ ਆ ਰਹੀ ਹੈ। ਉਥੇ ਸਭ ਤੋਂ ਵੱਡਾ ਸਰਪ੍ਰਾਈਜ਼ ਮੈਰੀ ਕੌਮ (Mary Kom) ਹਨ, ਜਿਨ੍ਹਾਂ ਨੇ ਖੇਡ ਜਗਤ 'ਚ ਕਾਫ਼ੀ ਲੋਕਪ੍ਰਿਯਤਾ ਅਤੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਹੁਣ ਉਹ ਬਿੱਗ ਬੌਸ ਦੇ ਘਰ ਵਿਚ ਆਪਣੇ ਤੇਵਰ ਦਿਖਾਉਣ ਆ ਰਹੀ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬਿੱਗ ਬੌਸ—ਟੈਲੀਵਿਜ਼ਨ ਇੰਡਸਟਰੀ ਦਾ ਅਜਿਹਾ ਨਾਮ ਹੈ ਜਿਸ ਨੇ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਬਣਾਈ ਹੈ ਤੇ ਕਈ ਲੋਕਾਂ ਦੇ ਕਰੀਅਰ ਨੂੰ ਨਵੀਂ ਉਡਾਣ ਦਿੱਤੀ ਹੈ। ਹੁਣ ਇਹ ਸ਼ੋਅ ਆਪਣੇ 20ਵੇਂ ਸੀਜ਼ਨ ਦੇ ਨਾਲ ਵਾਪਸੀ ਕਰ ਰਿਹਾ ਹੈ। ਹੁਣ ਤਕ ਸ਼ੋਅ ਦੇ ਕੰਟੈਸਟੈਂਟਸ ਦੀ ਅਧਿਕਾਰਤ ਲਿਸਟ ਸਾਹਮਣੇ ਨਹੀਂ ਆਈ ਸੀ, ਪਰ ਹੁਣ BBTak ਨੇ ਆਪਣੇ ਐਕਸ ਅਕਾਊਂਟ ’ਤੇ ਕੰਟੈਸਟੈਂਟਸ ਦੀ ਸੰਭਾਵੀ ਲਿਸਟ ਜਾਰੀ ਕੀਤੀ ਹੈ। ਇਸ ਵਾਰ ਦੀ ਲਿਸਟ ਕਾਫ਼ੀ ਜ਼ਬਰਦਸਤ ਹੈ ਕਿਉਂਕਿ ਇਸ ਵਿਚ ਖੇਡ ਜਗਤ ਤੋਂ ਲੈ ਕੇ ਟੀਵੀ ਸਟਾਰ ਅਤੇ ਇੰਫਲੂਐਂਸਰਜ਼ ਤਕ ਸ਼ਾਮਲ ਹੋਣ ਵਾਲੇ ਹਨ। ਇੱਥੇ ਦੇਖੋ ਕੰਟੈਸਟੈਂਟਸ ਦੀ ਪੂਰੀ ਲਿਸਟ—
🚨 #BiggBoss20 Final & Confirmed Contestants List
1. Mahhi Vijj
2. Amrapali Dubey
3. Rhiti Tiwari
4. Aman Gandhi
5. Uditi Singh
6. Qazi Touqeer
7. Mary Kom
8. Arishfa Khan
9. Kushal Tanwar aka Gullu
10. Isha Rikhi
11. Aasif Khan
12. Rohed Khan
13. Faissal Khan
14. Kanika Mann…
— BBTak (@BiggBoss_Tak) September 5, 2026
‘ਬਾਲਿਕਾ ਵਧੂ’ ਤੇ ‘ਲਾਗੀ ਤੁਝਸੇ ਲਗਨ’ ਵਰਗੇ ਸ਼ੋਅਜ਼ ਲਈ ਮਸ਼ਹੂਰ ਮਾਹੀ ਵਿਜ (Mahhi Vijj) ਆਪਣੇ ਨਾਲ ਟੈਲੀਵਿਜ਼ਨ ਦਾ ਕਈ ਸਾਲਾਂ ਦਾ ਤਜਰਬਾ ਲੈ ਕੇ ਇਸ ਸ਼ੋਅ 'ਚ ਆ ਰਹੀ ਹੈ। ਉਥੇ ਸਭ ਤੋਂ ਵੱਡਾ ਸਰਪ੍ਰਾਈਜ਼ ਮੈਰੀ ਕੌਮ (Mary Kom) ਹਨ, ਜਿਨ੍ਹਾਂ ਨੇ ਖੇਡ ਜਗਤ 'ਚ ਕਾਫ਼ੀ ਲੋਕਪ੍ਰਿਯਤਾ ਅਤੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਹੁਣ ਉਹ ਬਿੱਗ ਬੌਸ ਦੇ ਘਰ ਵਿਚ ਆਪਣੇ ਤੇਵਰ ਦਿਖਾਉਣ ਆ ਰਹੀ ਹੈ।
ਇਕ ਪਾਸੇ ਜਿੱਥੇ ਮਾਹੀ ਹਾਲ ਹੀ ਵਿਚ ਆਪਣੇ ਪਤੀ ਜੈ ਭਾਨੁਸ਼ਾਲੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਕਾਰਨ ਚਰਚਾ ਵਿਚ ਸੀ, ਉਥੇ ਮੈਰੀ ਕੌਮ ਵੀ ਆਪਣੇ ਪਤੀ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਕਾਰਨ ਸੁਰਖੀਆਂ 'ਚ ਰਹੀ ਸੀ।
ਮਾਹੀ ਵਿਜ
ਆਮਰਪਾਲੀ ਦੁਬੇ
ਰਿਤੀ ਤਿਵਾੜੀ
ਅਮਨ ਗਾਂਧੀ
ਕਾਜ਼ੀ ਤੌਕੀਰ
ਮੈਰੀ ਕੌਮ
ਅਰਿਸ਼ਫਾ ਖਾਨ
ਕੁਸ਼ਲ ਤੰਵਰ (ਗੁੱਲੂ)
ਈਸਾ ਰਿਖੀ
ਆਸਿਫ ਖਾਨ
ਰੋਹੇਦ ਖਾਨ
ਫੈਜ਼ਲ ਖਾਨ
ਕਨਿਕਾ ਮਾਨ
ਰੈਪਰ ਯੂਂਗ DSA
ਖੁਸ਼ੀ ਦੁਬੇ
ਰੀਆ ਅਹਿਰ
ਲਵ ਗਿੱਲ
ਉਦਿਤੀ ਸਿੰਘ
ਬਿੱਗ ਬੌਸ 20 (Bigg Boss 20) ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ ਅਤੇ ਸ਼ੋਅ ਦੇ OG ਹੋਸਟ ਸਲਮਾਨ ਖਾਨ (Salman Khan) ਨੇ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਬਿੱਗ ਬੌਸ ਹਾਊਸ ਦੇ ਵੀਡੀਓਜ਼ ਖੂਬ ਵਾਇਰਲ ਹੋ ਰਹੇ ਹਨ। ਹੁਣ ਫੈਨਜ਼ ਨੂੰ ਇੰਤਜ਼ਾਰ ਹੈ ਤਾਂ ਬਸ ਸ਼ੋਅ ਦੇ ਸ਼ੁਰੂ ਹੋਣ ਦਾ।
💎 ASTONISHING GLIMPSES SALMAN KHAN TODAY #Salmankhan @BeingSalmanKhan #Biggboss20 pic.twitter.com/PVQR9CxWHd
— 👑 (@neelikhan786Skf) September 4, 2026
ਬਿੱਗ ਬੌਸ 20 ਦਾ ਪ੍ਰੀਮੀਅਰ 6 ਸਤੰਬਰ ਨੂੰ ਹੋਵੇਗਾ ਤੇ ਇਹ ਕਲਰਜ਼ ਤੇ ਜਿਓਹੌਟਸਟਾਰ ’ਤੇ ਪ੍ਰਸਾਰਿਤ ਹੋਵੇਗਾ। ਸ਼ੋਅ ਜਿਓਹੌਟਸਟਾਰ ’ਤੇ ਰਾਤ 9 ਵਜੇ ਅਤੇ ਕਲਰਜ਼ ਟੀਵੀ ’ਤੇ 10:30 ਵਜੇ ਪ੍ਰਸਾਰਿਤ ਹੋਵੇਗਾ।