
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਨਟੀਏ ਨੇ ਐਕਸ ਉੱਤੇ ਪੋਸਟ ਕੀਤਾ ਹੈ ਕਿ ਯੂਜੀਸੀ-ਨੈੱਟ (84 ਵਿਸ਼ੇ), ਵਿਗਿਆਨਕ ਅਤੇ ਤਕਨੀਕੀ ਖੋਜ ਕੌਂਸਲ (ਸੀਐੱਸਆਈਆਰ)-ਨੈੱਟ, ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਏਆਈਈਈਏ (ਪੀਜੀ) ਅਤੇ ਏਆਈਸੀਈ (ਪੀਐੱਚਡੀ) 2026 ਦੀ ਆਖ਼ਰੀ ਉੱਤਰ-ਕੁੰਜੀ ਅਤੇ ਨਤੀਜੇ ਇਸ ਹਫ਼ਤੇ ਐੱਨਟੀਏ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਤ ਕੀਤੇ ਜਾਣਗੇ।

ਨਵੀਂ ਦਿੱਲੀ (ਪੀਟੀਆਈ) : ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ- ਕੌਮੀ ਯੋਗਤਾ ਪ੍ਰੀਖਿਆ (ਯੂਜੀਸੀ-ਨੈੱਟ) ਦੇ 84 ਵਿਸ਼ਿਆਂ ਦੇ ਨਤੀਜੇ ਇਸ ਹਫ਼ਤੇ ਐਲਾਨੇ ਜਾਣਗੇ। ਇਹ ਪ੍ਰੀਖਿਆ ਐੱਨਟੀਏ ਵੱਲੋਂ ਮੁਲਕ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸਹਾਇਕ ਪ੍ਰੋਫੈਸਰ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਲਈ ਯੋਗਤਾ ਨਿਰਧਾਰਤ ਕਰਨ ਲਈ ਕਰਵਾਈ ਜਾਂਦੀ ਹੈ।
ਐੱਨਟੀਏ ਨੇ ਐਕਸ ਉੱਤੇ ਪੋਸਟ ਕੀਤਾ ਹੈ ਕਿ ਯੂਜੀਸੀ-ਨੈੱਟ (84 ਵਿਸ਼ੇ), ਵਿਗਿਆਨਕ ਅਤੇ ਤਕਨੀਕੀ ਖੋਜ ਕੌਂਸਲ (ਸੀਐੱਸਆਈਆਰ)-ਨੈੱਟ, ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਏਆਈਈਈਏ (ਪੀਜੀ) ਅਤੇ ਏਆਈਸੀਈ (ਪੀਐੱਚਡੀ) 2026 ਦੀ ਆਖ਼ਰੀ ਉੱਤਰ-ਕੁੰਜੀ ਅਤੇ ਨਤੀਜੇ ਇਸ ਹਫ਼ਤੇ ਐੱਨਟੀਏ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਤ ਕੀਤੇ ਜਾਣਗੇ। ਇਹ ਗ਼ੌਰ ਕਰਨ ਵਾਲੀ ਗੱਲ ਹੈ ਕਿ ਸੀਐੱਸਆਈਆਰ-ਨੈੱਟ ਵਿਗਿਆਨ ਦੇ ਪੰਜ ਵਿਸ਼ਿਆਂ ਲਈ ਅਧਿਆਪਕ ਯੋਗਤਾ ਪ੍ਰੀਖਿਆ ਹੈ। ਆਈਸੀਏਆਰ ਏਆਈਈਈਏ (ਪੀਜੀ) - ਗ੍ਰੈਜੂਏਟ ਡਿਗਰੀ ਕੋਰਸਾਂ ਵਿਚ ਦਾਖਲਾ ਅਤੇ ਆਈਸੀਏਆਰ ਏਆਈਸੀਈ ਪੀਐੱਚਡੀ - ਜੂਨੀਅਰ ਰਿਸਰਚ ਫੈਲੋਸ਼ਿਪ/ਸੀਨੀਅਰ ਰਿਸਰਚ ਫੈਲੋਸ਼ਿਪ ਲਈ ਮੁਕਾਬਲੇ ਦੀ ਪ੍ਰੀਖਿਆ ਹੈ।
ਐੱਨਟੀਏ ਨੇ ਇਸ ਸਾਲ ਜੂਨ ਵਿਚ ਅੰਗਰੇਜ਼ੀ, ਵਪਾਰ ਅਤੇ ਸਮਾਜ ਸ਼ਾਸਤਰ ਦੇ ਪ੍ਰਸ਼ਨ-ਪੱਤਰਾਂ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਦੁਬਾਰਾ ਪ੍ਰੀਖਿਆ ਕਰਨ ਦਾ ਹੁਕਮ ਦਿੱਤਾ ਸੀ, ਜਦੋਂ ਮਾਹਿਰ ਕਮੇਟੀ ਨੇ ਪ੍ਰਸ਼ਨ-ਪੱਤਰਾਂ ਵਿਚ ਤੱਥ ਅਧਾਰਤ, ਟਾਈਪਿੰਗ, ਅਨੁਵਾਦ ਅਤੇ ਭਾਸ਼ਾ ਸਬੰਧੀ ਗ਼ਲਤੀਆਂ ਪਾਈਆਂ ਸਨ।
ਐੱਨਟੀਏ ਨੇ 16 ਅਗਸਤ ਨੂੰ ਯੂਜੀਸੀ-ਨੈੱਟ ਦੀ ਉੱਤਰ ਕੁੰਜੀ ਜਾਰੀ ਕੀਤੀ ਸੀ ਅਤੇ ਸਮਾਜ ਸ਼ਾਸਤਰ, ਵਪਾਰ ਅਤੇ ਅੰਗਰੇਜ਼ੀ ਦੇ ਪ੍ਰਸ਼ਨ-ਪੱਤਰਾਂ ਦੇ ਸਬੰਧ ਵਿਚ ਖ਼ਾਸ ਨੋਟਿਸ ਜਾਰੀ ਕੀਤਾ ਸੀ। ਉਸੇ ਦਿਨ ਐੱਨਟੀਏ ਨੇ ਗ਼ਲਤੀਆਂ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਤਿੰਨ ਪ੍ਰੀਖਿਆਵਾਂ ਨੂੰ ਸਤੰਬਰ ਮਹੀਨੇ ਦੁਬਾਰਾ ਕਰਵਾਉਣ ਦਾ ਐਲਾਨ ਕੀਤਾ ਸੀ। ਦੁਬਾਰਾ ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਹੋਣਗੀਆਂ। ਉਮੀਦਵਾਰਾਂ ਨੂੰ ਇਸ ਲਈ ਵਾਧੂ ਪ੍ਰੀਖਿਆ ਖ਼ਰਚਾ ਨਹੀਂ ਦੇਣਾ ਪਵੇਗਾ।