- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਸਾਲ ਵੱਡੀ ਮਾਤਰਾ ਵਿਚ ਪਰਾਲੀ ਦਾ ਕਾਫ਼ੀ ਹਿੱਸਾ ਉੱਚਿਤ ਪ੍ਰਬੰਧਨ ਦੀ ਘਾਟ ਕਾਰਨ ਖੇਤਾਂ ਵਿਚ ਹੀ ਸਾੜ ਦਿੱਤਾ ਜਾਂਦਾ ਹੈ। ਅਜਿਹਾ ਕਰਨ ਤੋਂ ਰੋਕਣ ਦੇ ਉਪਾਵਾਂ ਦੇ ਨਾਲ ਹੀ ਕੀ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਇਸਤੇਮਾਲ ਬਿਜਲੀ ਉਤਪਾਦਨ ਵਿਚ ਕਰ ਕੇ ਕੋਲੇ ’ਤੇ ਨਿਰਭਰਤਾ ਕੁਝ ਘੱਟ ਕੀਤੀ ਜਾ ਸਕਦੀ ਹੈ?

ਭਾਵੇਂ ਪਰਾਲੀ ਸਾੜਨਾ ਹਵਾ ਪ੍ਰਦੂਸ਼ਣ ਦਾ ਇਕਮਾਤਰ ਕਾਰਨ ਨਹੀਂ ਹੈ ਪਰ ਉਹ ਉਸ ਨੂੰ ਵਧਾਉਣ ਦਾ ਕੰਮ ਕਰਦਾ ਹੈ। ਹੁਣ ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਨਾਲ ਹੀ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜੀ ਜਾਣ ਲੱਗੀ ਹੈ।
ਹਰ ਸਾਲ ਵੱਡੀ ਮਾਤਰਾ ਵਿਚ ਪਰਾਲੀ ਦਾ ਕਾਫ਼ੀ ਹਿੱਸਾ ਉੱਚਿਤ ਪ੍ਰਬੰਧਨ ਦੀ ਘਾਟ ਕਾਰਨ ਖੇਤਾਂ ਵਿਚ ਹੀ ਸਾੜ ਦਿੱਤਾ ਜਾਂਦਾ ਹੈ। ਅਜਿਹਾ ਕਰਨ ਤੋਂ ਰੋਕਣ ਦੇ ਉਪਾਵਾਂ ਦੇ ਨਾਲ ਹੀ ਕੀ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਇਸਤੇਮਾਲ ਬਿਜਲੀ ਉਤਪਾਦਨ ਵਿਚ ਕਰ ਕੇ ਕੋਲੇ ’ਤੇ ਨਿਰਭਰਤਾ ਕੁਝ ਘੱਟ ਕੀਤੀ ਜਾ ਸਕਦੀ ਹੈ? ਤਕਨੀਕੀ ਮੁਲਾਂਕਣ ਇਸ ਦਿਸ਼ਾ ਵਿਚ ਸੰਭਾਵਨਾਵਾਂ ਜਗਾਉਂਦੇ ਹਨ। ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਿੱਧੇ ਬਿਜਲੀ ਪਲਾਂਟਾਂ ਵਿਚ ਇਸਤੇਮਾਲ ਕਰਨਾ ਆਸਾਨ ਨਹੀਂ।
ਉਸ ਦੀ ਨਮੀ, ਘੱਟ ਘਣਤਾ, ਆਕਾਰ ਤੇ ਹੋਰ ਕਾਰਨਾਂ ਕਾਰਨ ਉਸ ਨੂੰ ਕੋਲੇ ਦੀ ਤਰ੍ਹਾਂ ਸੰਭਾਲਣਾ ਤੇ ਇਸਤੇਮਾਲ ਕਰਨਾ ਚੁਣੌਤੀਪੂਰਨ ਹੈ। ਇਸ ਵਾਸਤੇ ਪਹਿਲਾਂ ਉਸ ਨੂੰ ਛੋਟੇ ਆਕਾਰ ਵਿਚ ਠੋਸ ਈਂਧਨ ਯਾਨੀ ਬਾਇਓਮਾਸ ਪੇਲੇਟ ਵਿਚ ਬਦਲਿਆ ਜਾਂਦਾ ਹੈ।
ਪੇਲੇਟ ਤਿਆਰ ਹੋਣ ਤੋਂ ਬਾਅਦ ਉਸ ਨੂੰ ਕੋਲੇ ਨਾਲ ਮਿਲਾ ਕੇ ਤਾਪ ਬਿਜਲੀ ਘਰਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਤਾਪ ਬਿਜਲੀ ਘਰਾਂ ਨੂੰ ਪੂਰਾ ਸਾਲ ਈਂਧਨ ਚਾਹੀਦਾ ਹੈ ਜਦਕਿ ਪਰਾਲੀ ਇਕ ਨਿ•ਸ਼ਚਿਤ ਮਿਆਦ ਵਿਚ ਉਪਲਬਧ ਹੁੰਦੀ ਹੈ। ਇਸ ਲਈ ਖੇਤੀ ਰਹਿੰਦ-ਖੂੰਹਦਾਂ ਦਾ ਸੰਗ੍ਰਹਿ, ਭੰਡਾਰਨ ਤੇ ਪ੍ਰੋਸੈਸਿੰਗ ਦੀ ਮਜ਼ਬੂਤ ਵਿਵਸਥਾ ਬਣਾਉਣੀ ਹੋਵੇਗੀ। ਜੇ ਪੇਲੇਟ ਵਿਚ ਨਮੀ ਵੱਧ ਹੋਵੇ ਜਾਂ ਮਿੱਟੀ ਤੇ ਹੋਰ ਗ਼ੈਰ-ਉਪਯੋਗੀ ਪਦਾਰਥ ਮਿਲੇ ਹੋਣ ਤਾਂ ਪਲਾਂਟ ਦੀ ਕਾਰਜ-ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।
ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਨਾਲ ਕੋਲੇ ਦੀ ਕੁਝ ਮਾਤਰਾ ਬਚਾਈ ਜਾ ਸਕਦੀ ਹੈ ਅਤੇ ਖੇਤਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਕਿਉਂਕਿ ਜੈਵਿਕ ਬਾਲਣ ਸਾੜਨ ਨਾਲ ਵੀ ਸੁਆਹ ਪੈਦਾ ਹੁੰਦੀ ਹੈ, ਇਸ ਲਈ ਬਿਜਲੀ ਘਰਾਂ ਵਿਚ ਪ੍ਰਦੂਸ਼ਣ ਨਿਯੰਤਰਣ ਉਪਕਰਨਾਂ ਦਾ ਪ੍ਰਭਾਵਸ਼ਾਲੀ ਸੰਚਾਲਨ ਅਤੇ ਨਿਕਾਸ ਦੀ ਨਿਗਰਾਨੀ ਲਾਜ਼ਮੀ ਹੈ। ਬਿਜਲੀ ਕੰਪਨੀਆਂ, ਖੇਤੀਬਾੜੀ ਸੰਸਥਾਵਾਂ ਅਤੇ ਨਿੱਜੀ ਉੱਦਮਾਂ ਵਿਚਕਾਰ ਤਾਲਮੇਲ ਨਾਲ ਇਸ ਖੇਤਰ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਕਿਸਾਨਾਂ ਨੂੰ ਪਰਾਲੀ ਦਾ ਢੁੱਕਵਾਂ ਮੁੱਲ ਮਿਲੇ ਅਤੇ ਬਿਜਲੀ ਘਰਾਂ ਨੂੰ ਨਿਰਧਾਰਤ ਗੁਣਵੱਤਾ ਵਾਲਾ ਬਾਲਣ-ਇਸ ਲਈ ਪੂਰੀ ਸਪਲਾਈ ਲੜੀ ਵਿਕਸਤ ਕਰਨੀ ਪਵੇਗੀ।
ਭਾਰਤ ਸਾਹਮਣੇ ਚੁਣੌਤੀ ਸਿਰਫ਼ ਵੱਧ ਬਿਜਲੀ ਪੈਦਾ ਕਰਨ ਦੀ ਨਹੀਂ, ਸਗੋਂ ਊਰਜਾ ਉਤਪਾਦਨ ਨੂੰ ਵਧੇਰੇ ਟਿਕਾਊ ਬਣਾਉਣ ਦੀ ਵੀ ਹੈ। ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਤਿਆਰ ਜੈਵਿਕ ਬਾਲਣ ਕੋਲੇ ਦਾ ਪੂਰੀ ਤਰ੍ਹਾਂ ਬਦਲ ਨਹੀਂ ਬਣ ਸਕਦਾ, ਪਰ ਇਹ ਕੋਲੇ ਦੀ ਖ਼ਪਤ ਘਟਾਉਣ ਅਤੇ ਪਰਾਲੀ ਦੀ ਬਿਹਤਰ ਵਰਤੋਂ ਕਰਨ ਦਾ ਇਕ ਵਿਵਹਾਰਕ ਰਾਹ ਜ਼ਰੂਰ ਬਣ ਸਕਦਾ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਸੰਭਾਵਨਾ ਨੂੰ ਪ੍ਰਯੋਗਸ਼ਾਲਾ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਕਿਸਾਨਾਂ ਅਤੇ ਬਿਜਲੀ ਘਰਾਂ ਵਿਚਕਾਰ ਇਕ ਮਜ਼ਬੂਤ ਆਰਥਿਕ ਪ੍ਰਬੰਧ ਵਜੋਂ ਵਿਕਸਤ ਕੀਤਾ ਜਾਵੇ।
-ਡਾ. ਅਨਿਲ ਗੁਪਤਾ
(ਲੇਖਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਦਿੱਲੀ ਪ੍ਰਦੂਸ਼ਣ ਬੋਰਡ ਕਮੇਟੀ ਦਾ ਮੈਂਬਰ ਹੈ)।