- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਜੰਤਰ-ਮੰਤਰ ’ਤੇ ਇਕ ਲੰਮਾਂ ਸ਼ੰਘਰਸ਼ ਸੁਰੂ ਕੀਤਾ ਹੈ, ਜਿਸ ਦੀ ਪ੍ਮੁੱਖ ਮੰਗ ਕੇਂਦਰ ’ਚ ਮੋਦੀ ਸਰਕਾਰ ਦੇ ਸਬੰਧਿਤ ਸਿੱਖਿਆ ਮੰਤਰੀ ਨੂੰ ਆਹੁਦੇ ਤੋਂ ਹਟਾਉਣਾ। ਖ਼ੁਦਕਸ਼ੀਆਂ ਕਰ ਗਏ ਵਿਦਿਆਰਥੀਆਂ ਲਈ ਢੁੱਕਵਾਂ ਮੁਆਵਜ਼ਾ ਦੇਣਾ, ਪ੍ਰੀਖਿਆ ਪ੍ਰਣਾਲੀ ’ਚ ਵਿਆਪਕ ਸੁਧਾਰ ਕਰਨਾ ਸ਼ਾਮਲ ਹੈ। 20 ਜੁਲਾਈ ਨੂੰ ਪੁਲਿਸ ਵੱਲੋ ਧਰਨੇ ’ਚ ਤਸ਼ਦੱਤ ਕਰਨ ਅਤੇ ਧਰਨਾਕਾਰੀਆਂ ਤੇ ਦਰਜ ਕੀਤੇ ਕੇਸਾਂ ਨੂੰ ਖ਼ਤਮ ਕਰਨਾ। ਇਕ ਅਸਰਦਾਰ ਕਾਨੂੰਨ ਦੀ ਜ਼ਰੂਰੀ ਮੰਗ ਨੂੰ ਪੂਰਾ ਕਰਨਾ ਹੈ।

- ਦਲਵਿੰਦਰ ਸਿੰਘ ਘੁੰਮਣ
ਵੇਰਿਸਕ ਮੈਪਲੇਕਰੋਫਟ ਇਕ ਗਲੋਬਲ ਰਿਸਕ ਐਨਾਲਿਸਟ (ਖਤਰਿਆਂ ਨੂੰ ਭਾਂਪਣ ਵਾਲੀ ਸਰਵੇਅ) ਕੰਪਨੀ ਹੈ, ਜੋ 198 ਦੇਸ਼ਾਂ ਬਾਰੇ ਡਾਟਾ ਇਕੱਠਾ ਕਰਦੀ ਹੈ ਅਤੇ ਵੱਖ-ਵੱਖ ਜ਼ੋਖਮ ਸੂਚਕਾਂਕ ਬਣਾਉਂਦੀ ਹੈ। ਜਿਸ ’ਚ ਦੁਨਿਆਂ ਦੇ ਪਹਿਲੇ 10 ਖਤਰੇ ਵਾਲੇ ਮੁਲਕਾਂ ’ਚ ਭਾਰਤ ਦਾ ਨਾਂ ਆਉਦਾ ਹੈ। ਜਿਥੇ ਜੈੱਨ-ਜ਼ੀ ਕ੍ਰਾਂਤੀ ਦੇ ਖਤਰੇ ਵੱਧ ਹਨ। ਇਸ ’ਚ ਅਮਰੀਕਾ ਸਮੇਤ ਜਰਮਨੀ, ਫਰਾਂਸ, ਸਪੇਨ, ਇਟਲੀ, ਯੂਕੇ ਆਦਿ ਦੇਸ਼ ਵੀ ਆਉਦੇ ਹਨ। ਇਹ ਹਰ ਦੇਸ਼ ਦੀ ਅਸਲ ਸਥਿਤੀ ਨੂੰ ਇਕ ਸਾਲ ਪਹਿਲਾ ਹੀ ਬਹੁਪੱਖੀ ਖਤਰਿਆਂ ਦੇ ਸਰਵੇ (ਇੰਡੈਕਸ) ਬਣਾ ਕੇ ਇੰਨਸ਼ੋਰੰਸ ਕੰਪਨੀਆਂ, ਅੰਤਰਰਾਸ਼ਟਰੀ ਕੰਪਨੀਆਂ ਅਤੇ ਨਿਵੇਸ਼ ਵਾਲੀਆਂ ਕੰਪਨੀਆਂ ਨੂੰ ਸੇਵਾਵਾਂ ਦਿੰਦੀ ਹੈ, ਜੋ ਵੱਡੇ ਕਾਰਪੋਰੇਟ ਨੂੰ ਆਪਣੇ ਕਾਰੋਬਾਰ ਦੇ ਭਵਿੱਖ ਲਈ ਪਹਿਲਾਂ ਹੀ ਫ਼ੈਸਲੇ ਲੈਣ ’ਚ ਮਦਦ ਮਿਲਦੀ ਹੈ। ਤਾਂ ਕਿ ਪਤਾ ਲੱਗ ਸਕੇ ਕਿ ਆਉਣਾ ਵਾਲਾ ਸਮਾਂ ਵਪਾਰ ਲਈ ਕਿਸ ਕਰਵਟ ਵੱਲ ਮੋੜ ਲੈ ਸਕਦਾ ਹੈ। ਭਾਰਤ ’ਚ ਰਾਜਨੀਤਕ ਤਾਕਤ ਨਾਲ ਅਸਲ ਮੁੱਦਿਆਂ ਨੂੰ ਦਬਾਇਆ ਜਾ ਰਿਹਾ ਪਰ ਸਥਿਤੀ ਗੰਭੀਰਤਾ ਨਾਲ ਲਥਪਥ ਹੈ। ਇਹੀ ਕਾਰਨ ਹੈ ਕਿ ਭਾਰਤ ’ਚੋਂ ਪਿਛਲੇ ਸਾਲਾਂ ’ਚ ਦੁਨਿਆ ਦੀਆਂ ਅੰਤਰਰਾਸ਼ਟਰੀ ਕੰਪਨੀਆਂ ਨੇ ਵੱਡਾ ਨਿਵੇਸ਼ ਭਾਰਤ ਤੋ ਬਾਹਰ ਕੱਢ ਲਿਆ ਹੈ। ਭਾਰਤ ’ਚ ਬੇਰੁਜ਼ਗਾਰੀ, ਭਿਸ਼ਟਾਚਾਰ, ਅਸਮਾਨਤਾ ਦੇ ਕਾਰਨ ਜੈੱਨ-ਜ਼ੀ ਕ੍ਰਾਂਤੀ ਹੋਣ ਦੀਆਂ ਸੰਭਾਵਨਾਂ ਵੱਧ ਗਈਆਂ ਹਨ। 2024 ’ਚ ਬੰਗਲਾਦੇਸ਼, ਕੀਨੀਆ ਅਤੇ ਸਰਬੀਆ ’ਚ ਵੱਡੇ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ। 2025 ਇੰਡੋਨੇਸ਼ੀਆ, ਮੈਡਾਗਾਸਕਰ, ਮੈਕਸੀਕੋ, ਮੋਰੱਕੋ, ਨੇਪਾਲ, ਪੇਰੂ, ਫਿਲਿਪੀਨਜ਼, ਅਤੇ ਟਿਮੋਰ-ਲੇਸਟੇ ਸਣੇ ਕੁੱਲ 11 ਦੇਸ਼ਾਂ ’ਚ ਲੀਡਰਲੈੱਸ ਉਥਾਨ (ਬਿਨਾਂ-ਨੇਤਾ ਵਾਲੀ ਬਗ਼ਾਵਤ) ਨੇ ਸਰਕਾਰਾਂ ਨੂੰ ਹਿਲਾ ਦਿੱਤਾ। ਜਿੱਥੇ ਜਾਂ ਤਾਂ ਸਰਕਾਰਾਂ ਨੂੰ ਰਾਤੋ ਰਾਤ ਭੱਜਣਾ ਪਿਆ, ਜਾਂ ਸਹਿਮਤੀ ਬਣਾ ਕੇ ਅਸਲ ਮੁੱਦਿਆਂ ਵੱਲ ਮੂੰਹ ਕਰਕੇ ਨਿਜੱਠੇ ਜਾਣ ਲੱਗੇ। ਇਸ ਦੀ ਸ਼ੁਰੂਆਤ ਸਾਨੂੰ ਫਰਾਂਸ ’ਚ ਹੋਏ ਜ਼ੀਲੈਟਸ ਜਾਓਨੀ (ਪੀਲੀ ਜੈਕਟ) ਪ੍ਰਦਰਸ਼ਨਾਂ ਨੂੰ ਮੰਨਣਾ ਪਵੇਗਾ। 17 ਨਵੰਬਰ 2018 ਨੂੰ ਜਦੋਂ ਪਹਿਲੀ ਵਾਰ ਦੇਸ਼ ਭਰ ’ਚ 2,000 ਤੋਂ ਵੱਧ ਥਾਵਾਂ ’ਤੇ ਲੋਕ ਸੜਕਾਂ, ਚੌਰਾਹਿਆਂ ਅਤੇ ਟੋਲ ਬੂਥ ’ਤੇ ਇਕੱਠੇ ਹੋਏ। ਇਹ ਲਹਿਰ ਕਈ ਮਹੀਨੇ 2018, 2019 ’ਚ ਅਤੇ ਕੁਝ ਹੱਦ ਤੱਕ 2020 ਤੱਕ ਹਰ ਸ਼ਨੀਵਾਰ ਨੂੰ ਜਾਰੀ ਰਹੀ। ਫਰਾਂਸ ਰਾਸ਼ਟਰਪਤੀ ਇਮੈਨਿਊਲ ਮੈਕਰੋਨ ਦੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ’ਤੇ ਵਾਤਾਵਰਣ (ਕਾਰਬਨ) ਟੈਕਸ ਵਧਾਉਣ ਦਾ ਐਲਾਨ ਕੀਤਾ ਸੀ। ਫਰਾਂਸ ’ਚ ਹਰ ਵਹੀਕਲ ’ਚ ਕਾਨੂੰਨੀ ਤੌਰ ’ਤੇ ਇਕ ਪੀਲੀ ਸੇਫਟੀ ਵੈਸਟ ਰੱਖਣੀ ਲਾਜ਼ਮੀ ਹੈ। ਐਮਰਜੈਂਸੀ ਵੇਲੇ ਪਾਉਣ ਲਈ ਹੁੰਦੀ ਹੈ ਪਰ ਪ੍ਰਦਰਸ਼ਨਕਾਰੀਆਂ ਨੇ ਇਹੀ ਵੈਸਟ ਪ੍ਰਤੀਕ ਵਜੋਂ ਪਾਈ, ਜੋ ਹਰ ਆਮ ਫਰਾਂਸੀਸੀ ਦੀ ਪਹੁੰਚ ’ਚ ਸੀ। ਇਵੇਂ ਹੀ ਸੀ ਜਿਵੇਂ ਕਾਕਰੋਚ ਜਨਤਾ ਪਾਰਟੀ ਦੇ ਜੰਤਰ-ਮੰਤਰ ਤੇ ਪਹਿਲੇ ਪ੍ਰਦਰਸ਼ਨ ’ਚ ਲੋਕਾਂ ਨੇ ਆਪਣੇ ਮੂੰਹ ਤੇ ਕਾਕਰੋਚ ਦੇ ਮਾਸਕ ਪਾ ਕੇ ਪ੍ਰਦਰਸ਼ਨ ਕੀਤਾ ਸੀ। ਭਾਰਤ ’ਚ ਨੀਟ ਦੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ’ਤੇ ਲੱਖਾਂ ਲੋਕਾਂ ਦੀਆਂ ਭਵਿੱਖੀ ਆਸਾਂ ਨੂੰ ਵੱਡੀ ਸੱਟ ਵੱਜੀ ਹੈ। ਮਾਪਿਆਂ ਦੀ ਕਰਜ਼ਿਆਂ ਨਾਲ ਬੱਚਿਆਂ ਦੀ ਪੜਾਈ ਕਰਕੇ ਨਿਕਲੀ ਮਿੱਜ਼ ਨੂੰ ਵੇਖ ਅਨੇਕਾਂ ਵਿਦਿਆਰਥੀਆਂ ਨੇ ਖੁਦਕਸ਼ੀਆਂ ਕੀਤੀਆਂ ਹਨ। ਵਿਗਿਆਰਥੀਆਂ ਦੇ ਭਵਿੱਖ ਲਈ ਕੋਈ ਯੋਗ ਉਦਮ ਨਹੀਂ ਕੀਤੀ ਗਏ। ਇੱਥੇ ਸ਼ਾਜਿਸਕਰਤਾ ਲੋਕਾਂ ਨਾਲ ਸਰਕਾਰਾਂ ਦੀ ਮਿਲੀ ਭੁਗਤ ਸਾਹਮਣੇ ਵਿਖਾਈ ਦਿੰਦੀ ਹੈ।
ਕਾਰਕੋਚ ਜਨਤਾ ਪਾਰਟੀ (ਸੀਜੇਪੀ) ਅਮਰੀਕਾ ਵਿਖੇ ਰਹਿੰਦੇ ਭਾਰਤੀ ਵਿਦਿਆਰਥੀ ਅਭੀਜੀਤ ਦੀਪਕੇ ਨੇ ਬਣਾਈ ਹੈ, ਜਿਸ ਦੀ ਬੁਨਿਆਦ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੁਰਿਆ ਕਾਂਤ ਦੇ ਉਸ ਬਿਆਨ, ਜਿਸ ’ਚ ਉਹਨਾਂ ਨੇ ਬੇਰੁਜ਼ਗਾਰ ਨੌਜਵਾਨਾਂ/ਕਾਰਕੁਨਾਂ ਦੀ ਤੁਲਨਾ ‘ਕਾਕਰੋਚ’ ਨਾਲ ਕੀਤੀ ਗਈ ਸੀ। ਸ਼ੋਸਲ ਮੀਡੀਆ ਦੀ ਵਰਤੋਂ ਕਰ ਕੇ ਕਾਕਰੋਚ ਜਨਤਾ ਪਾਰਟੀ ਬਣਾਈ ਗਈ ਹੈ। ਭਾਵੇਂ ਕਿ ਇਸ ਦੇ ਪਿੱਛੇ ਲੁਕੇ ਭੇਤਾਂ ਦੀ ਹਾਲੇ ਕੋਈ ਉੱਘ-ਸੁੱਘ ਨਹੀਂ। ਇਸ ਨੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਜੰਤਰ-ਮੰਤਰ ’ਤੇ ਇਕ ਲੰਮਾਂ ਸ਼ੰਘਰਸ਼ ਸੁਰੂ ਕੀਤਾ ਹੈ, ਜਿਸ ਦੀ ਪ੍ਮੁੱਖ ਮੰਗ ਕੇਂਦਰ ’ਚ ਮੋਦੀ ਸਰਕਾਰ ਦੇ ਸਬੰਧਿਤ ਸਿੱਖਿਆ ਮੰਤਰੀ ਨੂੰ ਆਹੁਦੇ ਤੋਂ ਹਟਾਉਣਾ। ਖ਼ੁਦਕਸ਼ੀਆਂ ਕਰ ਗਏ ਵਿਦਿਆਰਥੀਆਂ ਲਈ ਢੁੱਕਵਾਂ ਮੁਆਵਜ਼ਾ ਦੇਣਾ, ਪ੍ਰੀਖਿਆ ਪ੍ਰਣਾਲੀ ’ਚ ਵਿਆਪਕ ਸੁਧਾਰ ਕਰਨਾ ਸ਼ਾਮਲ ਹੈ। 20 ਜੁਲਾਈ ਨੂੰ ਪੁਲਿਸ ਵੱਲੋ ਧਰਨੇ ’ਚ ਤਸ਼ਦੱਤ ਕਰਨ ਅਤੇ ਧਰਨਾਕਾਰੀਆਂ ਤੇ ਦਰਜ ਕੀਤੇ ਕੇਸਾਂ ਨੂੰ ਖ਼ਤਮ ਕਰਨਾ। ਇਕ ਅਸਰਦਾਰ ਕਾਨੂੰਨ ਦੀ ਜ਼ਰੂਰੀ ਮੰਗ ਨੂੰ ਪੂਰਾ ਕਰਨਾ ਹੈ। 25 ਜੁਲਾਈ ਨੂੰ ਭਾਰਤੀ ਸਿੱਖਿਆ ਮੰਤਰੀ ਧਰਮਿੰਦਰ ਪ੍ਧਾਨ ਦਾ ਅਸਤੀਫ਼ਾ ਹੋ ਗਿਆ ਹੈ। ਜੈੱਨ-ਜੀ ਦੇ ਭੈਅ ’ਚ ਆਈ ਸਰਕਾਰ ਹੋਰ ਵੀ ਸਾਰੀਆਂ ਮੰਗਾਂ ਮੰਨ ਸਕਦੀ ਹੈ। ਹੁਣ ਆਉਣ ਵਾਲੇ ਸਮੇਂ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ਼ ਲੈਣ ਵੱਲ ਵੱਧਣ ਦੇ ਅਸਾਰ ਪੈਦਾ ਹੋ ਗਏ ਹਨ। ਵਿਰੋਧੀ ਧਿਰ ਦਾ ਰੋਲ ਦੁਨਿਆ ਨੂੰ ਇਹ ਦੱਸਣ ਞਚ ਕਾਮਯਾਬ ਹੋਇਆ ਹੈ ਕਿ ਨਰਿੰਦਰ ਮੋਦੀ ਦੀ ਨਫ਼ਰਤੀ ਰਾਜਨੀਤੀ ਨੇ ਭਾਰਤ ਦੀ ਸਥਿਤੀ ਨੂੰ ਕਮਜ਼ੋਰ ਕੀਤਾ ਹੈ। ਰਾਹੁਲ ਗਾਂਧੀ ਦੀ ਭਵਿੱਖਬਾਣੀ ਹੈ ਕਿ ਨਰਿੰਦਰ ਮੋਦੀ ਆਪਣੀ ਪ੍ਰਧਾਨ ਮੰਤਰੀ ਦੀ ਪਦਵੀ ਛੱਡ ਕੇ ਭੱਜਣਗੇ। ਪਿਛਲੇ 12 ਸਾਲਾਂ ਦੀ ਰਾਜਨੀਤੀ ’ਚ ਮੋਦੀ ਸਰਕਾਰ ਦੀ ਦਿੱਲੀ ਦੇ ਕਿਸਾਨ ਧਰਨੇ ਤੋਂ ਬਾਆਦ ਇਹ ਦੂਜੀ ਵੱਡੀ ਹਾਰ ਹੈ। ਇਹ ਦੁਨਿਆਂ ’ਚ ਨਵੀਂ ਤਵੱਕੋ ਦੀ ਸਿਆਸਤ ’ਚ ਸਰਕਾਰਾਂ ਦੀ ਜੁਆਬਦੇਹੀ ਨੂੰ ਨੌਜਵਾਨ ਪੀੜ੍ਹੀ ਨੇ ਜੈੱਨ-ਜੀ ਕ੍ਰਾਂਤੀ ਨਾਲ ਪੁਖਤਾ ਕੀਤਾ ਹੈ। ਸਰਕਾਰਾਂ ਦੀ ਬਹੁਮਤ ਦੇ ਅੰਕੜੇ ਵੀ ਬੇ-ਮਾਅਨੇ ਹਨ। ਅਗਰ ਦੇਸ਼ ਅਤੇ ਲੋਕਾਂ ਦੇ ਭਵਿੱਖ ਲਈ ਸਹੀ ਫ਼ੈਸਲੇ ਅਤੇ ਯੋਜਨਾਵਾਂ ਨਹੀ ਬਨਣਗੀਆਂ। ਸਵਾਲ ਹੈ ਕਿ ਬਿਨਾਂ-ਨੇਤਾ ਵਾਲੀ ਬਗ਼ਾਵਤ ਦਾ ਦੌਰ ਸ਼ੁਰੂ ਹੋ ਗਿਆ ਹੈ? ਸੀਐੱਸਆਈਐੱਸ ਇਕ ਅਮਰੀਕੀ ਥਿੰਕ ਟੈਂਕ (ਖੋਜ ਸੰਸਥਾ) ਹੈ, ਦੇ ਵਿਸ਼ਲੇਸ਼ਕ ਇਸ ਨੂੰ ‘ਏਜ਼ ਆਫ ਲੀਡਰਲੈੱਸ ਕ੍ਰਾਂਤੀ’ ਕਹਿੰਦੇ ਹਨ-ਲੇਬਨਾਨ ਅਤੇ ਇਰਾਕ ਦੇ ਪ੍ਰਧਾਨ ਮੰਤਰੀਆਂ ਦੇ ਅਸਤੀਫ਼ੇ ਤੋਂ ਲੈ ਕੇ ਚਿਲੀ, ਹਾਂਗਕਾਂਗ, ਸਪੇਨ, ਬੋਲੀਵੀਆ, ਇਕਵਾਡੋਰ ਤੱਕ ਇਹ ਦੱਸਦੇ ਹਨ ਕਿ ਦੁਨੀਆ ‘ਗਲੋਬਲ ਪਾਲਿਟੀਕਲ ਅਵੇਕਿੰਗ’ ਦੇ ਦੌਰ ’ਚ ਹੈ। ਸੋ ਜੈੱਨ-ਜੀ ਇਹਨਾਂ ਲਹਿਰਾਂ ਦੇ ਇੰਜਣ ਬਣ ਰਹੇ ਹਨ ਅਤੇ ਸੋਸ਼ਲ ਮੀਡੀਆ ਇਹਨਾਂ ਨੂੰ ਤੇਜ਼ ਕਰ ਰਿਹਾ ਹੈ। ਇਹ ਵਰਤਾਰਾ ਵੀ ਦੋ-ਧਾਰੀ ਤਲਵਾਰਾਂ ਵਾਂਗ ਹੈ। ਹਾਲਾਂਕਿ ਕੋਈ ਇਕ ਬੰਦਾ ‘ਵਿਕ’ ਨਹੀਂ ਸਕਦਾ ਪਰ ਜਿੱਥੇ ਹਰ ਕੋਈ ਜ਼ਿੰਮੇਵਾਰ ਹੁੰਦਾ ਹੈ ਜਾਂ ਹਜੂਮ ਦੀ ਸ਼ਕਲ ਹੁੰਦੀ ਹੈ। ਉੱਥੇ ਅਸਲ ’ਚ ਕੋਈ ਵੀ ਲੰਬੀ-ਮਿਆਦ ਦੀ ਰਣਨੀਤੀ ਬਣਾਉਣ ਦੀ ਸਥਿਤੀ ’ਚ ਨਹੀਂ ਹੁੰਦਾ। ਡਰ, ਦੰਗੇ ਫਸਾਦਾਂ ਦਾ ਖ਼ਤਰਾ ਵੀ ਵੱਡਾ ਅਤੇ ਲੰਮੇ ਮਾੜੇ ਅਸਰ ਦੇਣ ਵਾਲਾ ਹੋ ਸਕਦਾ ਹੈ। ਦੁਨਿਆਂ ਨੇ ਇਕ ਨਵੇ ਨਵੇਕਲੇ ਅੰਦੋਲਨ ਦੌਰ ’ਚ ਪਰਵੇਸ਼ ਲਿਆ ਹੈ। ਬਹੁਤ ਚੰਗੀਆਂ ਸੰਭਾਵਨਾਵਾਂ ਲਈ ਆਸਵੰਦ ਰਹਿਣਾ ਚਾਹਿਦਾ ਹੈ।
(ਸੰਪਰਕ : dalsinghghuman@gmail.com)।