- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Mohammed Shami ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਟੀਮ ਇੰਡੀਆ 'ਚ ਪਹੁੰਚੇ ਤਾਂ ਉਨ੍ਹਾਂ ਦਾ ਤਜਰਬਾ ਕਾਫ਼ੀ ਵੱਖਰਾ ਸੀ। ਸ਼ਮੀ ਨੇ ਆਪਣੀ ਪਹਿਲੀ ਟੀਮ ਮੀਟਿੰਗ ਨੂੰ ਯਾਦ ਕਰਦਿਆਂ ਕਿਹਾ ਕਿ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਕੁਰਸੀ 'ਤੇ ਖੜ੍ਹੇ ਹੋਣ ਲਈ ਕਹਿ ਦਿੱਤਾ ਸੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਤੋਂ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਮੁਹੰਮਦ ਸ਼ਮੀ ਨੇ ਆਪਣੇ ਪੁਰਾਣੇ ਦਿਨ ਯਾਦ ਕੀਤੇ। ਸ਼ਮੀ ਨੇ ਟੀਮ ਇੰਡੀਆ 'ਚ ਪਹਿਲੀ ਵਾਰ ਹੋਈ ਐਂਟਰੀ ਨੂੰ ਯਾਦ ਕੀਤਾ ਹੈ ਤੇ ਦੱਸਿਆ ਕਿ ਜਦੋਂ ਉਨ੍ਹਾਂ ਆਪਣੇ ਸਟਾਰ ਖਿਡਾਰੀਆਂ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ। ਖਾਸ ਤੌਰ 'ਤੇ ਯੁਵਰਾਜ ਸਿੰਘ ਦਾ ਇਕ ਕਿੱਸਾ ਸਾਂਝਾ ਕੀਤਾ ਹੈ।
ਸ਼ਮੀ ਨੇ ਕਿਹਾ ਕਿ ਜਦੋਂ ਉਹ ਟੀਮ ਇੰਡੀਆ 'ਚ ਗਏ ਤਾਂ ਹੈਰਾਨ ਹੋ ਗਏ ਸਨ ਕਿਉਂਕਿ ਉਹ ਉਨ੍ਹਾਂ ਖਿਡਾਰੀਆਂ ਦੇ ਨਾਲ ਸਨ ਜਿਨ੍ਹਾਂ ਨਾਲ ਖੇਡਣ ਦਾ ਉਹ ਸਪਨਾ ਦੇਖਦੇ ਸਨ। ਸ਼ਮੀ ਨੇ ਸਾਲ 2013 'ਚ ਦਿੱਲੀ 'ਚ ਪਾਕਿਸਤਾਨ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ ਸੀ। ਇਸੇ ਸਾਲ ਉਨ੍ਹਾਂ ਕੋਲਕਾਤਾ 'ਚ ਵੈਸਟਇੰਡੀਜ਼ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ।
ਸ਼ਮੀ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਟੀਮ ਇੰਡੀਆ 'ਚ ਪਹੁੰਚੇ ਤਾਂ ਉਨ੍ਹਾਂ ਦਾ ਤਜਰਬਾ ਕਾਫ਼ੀ ਵੱਖਰਾ ਸੀ। ਸ਼ਮੀ ਨੇ ਆਪਣੀ ਪਹਿਲੀ ਟੀਮ ਮੀਟਿੰਗ ਨੂੰ ਯਾਦ ਕਰਦਿਆਂ ਕਿਹਾ ਕਿ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਕੁਰਸੀ 'ਤੇ ਖੜ੍ਹੇ ਹੋਣ ਲਈ ਕਹਿ ਦਿੱਤਾ ਸੀ।
ਸ਼ਮੀ ਨੇ ਕਿਹਾ, 'ਪਹਿਲੀ ਵਾਰ ਜਦੋਂ ਮੈਂ ਟੀਮ ਇੰਡੀਆ ਨਾਲ ਜੁੜਿਆ ਤਾਂ ਮੈਨੂੰ ਨਹੀਂ ਪਤਾ ਸੀ ਕਿ ਚੀਜ਼ਾਂ ਕਿਹੋ ਜਿਹੀਆਂ ਹਨ। ਮੈਚ ਤੋਂ ਪਹਿਲਾਂ ਟੀਮ ਮੀਟਿੰਗ ਸੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਤਾਂ ਅਜਿਹਾ ਕੋਈ ਨਾਮ ਨਹੀਂ ਸੀ ਜੋ ਮੇਰੇ ਸਪਨੇ 'ਚ ਨਾ ਆਇਆ ਹੋਵੇ। ਮੈਂ ਚੁੱਪਚਾਪ ਬੈਠ ਗਿਆ। ਯੁਵਰਾਜ ਸਿੰਘ ਨੇ ਮੈਨੂੰ ਕੁਰਸੀ 'ਤੇ ਖੜ੍ਹੇ ਹੋਣ ਲਈ ਕਹਿ ਦਿੱਤਾ। ਤੁਸੀਂ ਉਨ੍ਹਾਂ ਨੂੰ ਕੀ ਕਹਿ ਸਕਦੇ ਹੋ? ਇਸ ਲਈ ਮੈਂ ਖੜ੍ਹਾ ਹੋ ਗਿਆ। ਉਨ੍ਹਾਂ ਨੇ ਮੈਨੂੰ ਸਪੀਚ ਦੇਣ ਲਈ ਕਿਹਾ। ਇੰਨੇ ਵੱਡੇ ਨਾਮ ਦੇਖਣ ਤੋਂ ਬਾਅਦ ਮੈਂ ਸਭ ਕੁਝ ਭੁੱਲ ਗਿਆ ਸੀ। ਮੈਂ ਆਪਣਾ ਨਾਂ ਦੱਸਿਆ, ਮੈਂ ਕਿੱਥੋਂ ਹਾਂ ਇਹ ਦੱਸਿਆ। ਮੈਂ ਇਸ ਤੋਂ ਵੱਧ ਕੁਝ ਹੋਰ ਨਹੀਂ ਕਹਿ ਸਕਿਆ।"
ਸ਼ਮੀ ਤੋਂ ਜਦੋਂ ਪੁੱਛਿਆ ਗਿਆ ਕਿ ਟੀਮ 'ਚ ਸਭ ਤੋਂ ਮਜ਼ਾਕੀਆ ਇਨਸਾਨ ਕੌਣ ਸੀ ਤਾਂ ਉਨ੍ਹਾਂ ਸਾਬਕਾ ਓਪਨਰ ਸ਼ਿਖਰ ਧਵਨ ਦਾ ਨਾਂ ਲਿਆ। ਉਨ੍ਹਾਂ ਕਿਹਾ, "ਸ਼ਿਖਰ ਕਾਫ਼ੀ ਮਜ਼ਾਕੀਆ ਸੀ। ਉਹ ਵੱਖਰੀਆਂ ਹੀ ਚੀਜ਼ਾਂ ਕਰਦਾ ਸੀ। ਮੰਨ ਲਓ ਕਿ ਅਸੀਂ ਮੈਚ ਹਾਰ ਗਏ। ਹਰ ਕੋਈ ਆਵੇਗਾ ਤੇ ਡਰੈਸਿੰਗ ਰੂਮ 'ਚ ਬੈਠ ਜਾਵੇਗਾ। ਸ਼ਿਖਰ ਕੁਝ ਵੱਖਰਾ ਕਰਨਾ ਚਾਹੁੰਦਾ ਸੀ। ਉਹ ਆਵੇਗਾ ਤੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਵੇਗਾ। ਜੇਕਰ ਮੈਂ ਪੁੱਛਾਂਗਾ ਕਿ ਕਿਉਂ ਹੱਸ ਰਿਹਾ ਤਾਂ ਕਹੇਗਾ ਕਿਉਂਕਿ ਅਸੀਂ ਮੈਚ ਹਾਰ ਗਏ। ਉਹ ਇਸੇ ਤਰ੍ਹਾਂ ਦੀਆਂ ਹਰਕਤਾਂ ਕਰਦਾ ਸੀ। ਕਦੇ ਵੀ ਟੇਬਲ 'ਤੇ ਖੜ੍ਹੇ ਹੋ ਕੇ ਪੰਜਾਬੀ ਗਾਣਿਆਂ 'ਤੇ ਡਾਂਸ ਕਰਨ ਲੱਗ ਜਾਵੇਗਾ। ਇਹ ਚੀਜ਼ਾਂ ਡਰੈਸਿੰਗ ਰੂਮ 'ਚ ਮਾਹੌਲ ਬਣਾਉਂਦੀਆਂ ਹਨ। ਅਸੀਂ ਵੀ ਇਸ ਦਾ ਲੁਤਫ਼ ਉਠਾਉਂਦੇ ਸੀ ਕਿਉਂਕਿ ਜਿੱਤ ਅਤੇ ਹਾਰ ਚੱਲਦੀ ਰਹਿੰਦੀ ਹੈ।"