- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਿਊ ਚੰਡੀਗੜ੍ਹ ਸਥਿਤ ਸਟੇਡੀਅਮ ਵਿੱਚ ਪੰਜਾਬ ਅਤੇ ਅਸਾਮ ਦਰਮਿਆਨ ਖੇਡਿਆ ਗਿਆ ਰਣਜੀ ਟਰਾਫੀ ਮੁਕਾਬਲਾ ਡਰਾਅ ’ਤੇ ਸਮਾਪਤ ਹੋਇਆ। ਪਹਿਲੀ ਪਾਰੀ ਵਿੱਚ ਸ਼ਾਨਦਾਰ ਬੜ੍ਹਤ ਹਾਸਲ ਕਰਨ ਦੇ ਆਧਾਰ ’ਤੇ ਪੰਜਾਬ ਨੇ 3 ਅੰਕ ਹਾਸਲ ਕਰਦਿਆਂ ਰਣਜੀ ਟਰਾਫੀ ਸੀਜ਼ਨ ਦੀ ਚੰਗੀ ਸ਼ੁਰੂਆਤ ਕੀਤੀ, ਜਦਕਿ ਅਸਾਮ ਨੂੰ 1 ਅੰਕ ਮਿਲਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਿਊ ਚੰਡੀਗੜ੍ਹ ਸਥਿਤ ਸਟੇਡੀਅਮ ਵਿੱਚ ਪੰਜਾਬ ਅਤੇ ਅਸਾਮ ਦਰਮਿਆਨ ਖੇਡਿਆ ਗਿਆ ਰਣਜੀ ਟਰਾਫੀ ਮੁਕਾਬਲਾ ਡਰਾਅ ’ਤੇ ਸਮਾਪਤ ਹੋਇਆ। ਪਹਿਲੀ ਪਾਰੀ ਵਿੱਚ ਸ਼ਾਨਦਾਰ ਬੜ੍ਹਤ ਹਾਸਲ ਕਰਨ ਦੇ ਆਧਾਰ ’ਤੇ ਪੰਜਾਬ ਨੇ 3 ਅੰਕ ਹਾਸਲ ਕਰਦਿਆਂ ਰਣਜੀ ਟਰਾਫੀ ਸੀਜ਼ਨ ਦੀ ਚੰਗੀ ਸ਼ੁਰੂਆਤ ਕੀਤੀ, ਜਦਕਿ ਅਸਾਮ ਨੂੰ 1 ਅੰਕ ਮਿਲਿਆ।
ਮੁਕਾਬਲੇ ਦਾ ਪਹਿਲਾ ਦਿਨ ਮੀਂਹ ਨਾਲ ਪ੍ਰਭਾਵਿਤ ਰਿਹਾ। ਸ਼ੁਰੂਆਤ ਵਿੱਚ ਪੰਜਾਬ ਦੇ ਗੇਂਦਬਾਜ਼ਾਂ ਨੇ ਅਸਾਮ ਨੂੰ ਦੋ ਝਟਕੇ ਦਿੱਤੇ ਅਤੇ ਅਸਾਮ ਦੇ ਦੋ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਇਸ ਤੋਂ ਬਾਅਦ ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਅੱਗੇ ਨਹੀਂ ਹੋ ਸਕੀ।
ਦੂਜੇ ਦਿਨ ਅਸਾਮ ਨੇ ਆਪਣੀ ਪਾਰੀ ਨੂੰ ਸੰਭਾਲਦਿਆਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 373 ਦੌੜਾਂ ਬਣਾਈਆਂ। ਅਸਾਮ ਵੱਲੋਂ ਦੋ ਬੱਲੇਬਾਜ਼ਾਂ ਨੇ ਸੈਂਕੜੇ ਜੜੇ। ਪੰਜਾਬ ਵੱਲੋਂ ਤਜਰਬੇਕਾਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਦਾ ਹੌਲ ਹਾਸਲ ਕੀਤਾ।
ਅਸਾਮ ਦੀ ਪਾਰੀ ਤੋਂ ਬਾਅਦ ਪੰਜਾਬ ਨੇ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਵਿਹਾਨ ਮਲਹੋਤਰਾ ਅਤੇ ਹਰਨੂਰ ਪੰਨੂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 137 ਦੌੜਾਂ ਦੀ ਸਾਂਝੇਦਾਰੀ ਕੀਤੀ। ਆਪਣੇ ਡੈਬਿਊ ਰਣਜੀ ਟਰਾਫੀ ਮੈਚ ਵਿੱਚ ਵਿਹਾਨ ਮਲਹੋਤਰਾ ਨੇ ਸ਼ਾਨਦਾਰ ਸੈਂਕੜਾ ਜੜਦਿਆਂ 103 ਦੌੜਾਂ ਬਣਾਈਆਂ, ਜਦਕਿ ਹਰਨੂਰ ਪੰਨੂ ਨੇ 54 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ ਪੰਜਾਬ ਦੀ ਪਾਰੀ ਵਿੱਚ ਇੱਕ ਸਮੇਂ ਬੱਲੇਬਾਜ਼ੀ ਦਾ ਢਹਿ ਜਾਣ ਵਾਲਾ ਦੌਰ ਵੀ ਆਇਆ ਅਤੇ ਟੀਮ ਨੇ ਆਪਣੀਆਂ ਪੰਜ ਵਿਕਟਾਂ ਜਲਦੀ ਗੁਆ ਦਿੱਤੀਆਂ। ਹਾਲਾਂਕਿ ਇਮਾਨਜੋਤ ਚਹਿਲ ਅਤੇ ਸਲੀਲ ਅਰੋੜਾ ਨੇ ਸ਼ਾਨਦਾਰ ਜ਼ਿੰਮੇਵਾਰੀ ਦਿਖਾਉਂਦਿਆਂ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਨੇ ਸ਼ਾਨਦਾਰ ਸੈਂਕੜੇ ਲਗਾਏ।
ਇਮਾਨਜੋਤ ਚਹਿਲ ਨੇ 137 ਗੇਂਦਾਂ ’ਤੇ 114 ਦੌੜਾਂ, ਜਦਕਿ ਸਲੀਲ ਅਰੋੜਾ ਨੇ 110 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਪੰਜਾਬ ਨੇ 105 ਦੌੜਾਂ ਦੀ ਲੀਡ ਹਾਸਲ ਕੀਤੀ ਅਤੇ 6 ਵਿਕਟਾਂ ਦੇ ਨੁਕਸਾਨ ’ਤੇ 478 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਘੋਸ਼ਿਤ ਕੀਤੀ।
ਚੌਥੇ ਦਿਨ ਅਸਾਮ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਗੇਂਦਬਾਜ਼ਾਂ ਨੇ ਅਸਾਮ ਨੂੰ ਆਲ ਆਊਟ ਕਰਨ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਅਸਾਮ ਦੇ ਬੱਲੇਬਾਜ਼ਾਂ ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਦਿਨ ਦੀ ਸਮਾਪਤੀ ਤੱਕ 6 ਵਿਕਟਾਂ ਦੇ ਨੁਕਸਾਨ ’ਤੇ 155 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮੁਕਾਬਲਾ ਡਰਾਅ ’ਤੇ ਸਮਾਪਤ ਹੋ ਗਿਆ।
ਪੰਜਾਬ ਵੱਲੋਂ ਉਮੇਸ਼ ਯਾਦਵ ਨੇ ਦੋਵੇਂ ਪਾਰੀਆਂ ਵਿੱਚ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਹਾਸਲ ਕਰਨ ਤੋਂ ਇਲਾਵਾ ਦੂਜੀ ਪਾਰੀ ਵਿੱਚ ਵੀ 2 ਵਿਕਟਾਂ ਚਟਕਾਈਆਂ।
ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਯੋਗਦਾਨ ਲਈ ਇਮਾਨਜੋਤ ਚਹਿਲ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਉਨ੍ਹਾਂ ਨੇ ਮੁਕਾਬਲੇ ਵਿੱਚ ਸ਼ਾਨਦਾਰ ਸੈਂਕੜਾ ਲਗਾਉਣ ਦੇ ਨਾਲ-ਨਾਲ 2 ਵਿਕਟਾਂ ਵੀ ਹਾਸਲ ਕੀਤੀਆਂ।