- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਿਊ ਚੰਡੀਗੜ੍ਹ ਸਥਿਤ ਸਟੇਡੀਅਮ ਵਿੱਚ ਪੰਜਾਬ ਅਤੇ ਅਸਾਮ ਦਰਮਿਆਨ ਖੇਡੇ ਜਾ ਰਹੇ ਰਣਜੀ ਟਰਾਫੀ ਮੁਕਾਬਲੇ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ। ਤੀਜੇ ਦਿਨ ਦੇ ਅੰਤ ’ਤੇ ਪੰਜਾਬ ਨੇ ਆਪਣੀ ਪਹਿਲੀ ਪਾਰੀ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 287 ਦੌੜਾਂ ਬਣਾ ਲਈਆਂ ਹਨ ਅਤੇ ਟੀਮ ਅਸਾਮ ਦੀ ਪਹਿਲੀ ਪਾਰੀ ਦੇ ਸਕੋਰ ਨੂੰ ਪਾਰ ਕਰਨ ਤੋਂ ਹੁਣ ਸਿਰਫ਼ 86 ਦੌੜਾਂ ਦੂਰ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਿਊ ਚੰਡੀਗੜ੍ਹ ਸਥਿਤ ਸਟੇਡੀਅਮ ਵਿੱਚ ਪੰਜਾਬ ਅਤੇ ਅਸਾਮ ਦਰਮਿਆਨ ਖੇਡੇ ਜਾ ਰਹੇ ਰਣਜੀ ਟਰਾਫੀ ਮੁਕਾਬਲੇ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ। ਤੀਜੇ ਦਿਨ ਦੇ ਅੰਤ ’ਤੇ ਪੰਜਾਬ ਨੇ ਆਪਣੀ ਪਹਿਲੀ ਪਾਰੀ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 287 ਦੌੜਾਂ ਬਣਾ ਲਈਆਂ ਹਨ ਅਤੇ ਟੀਮ ਅਸਾਮ ਦੀ ਪਹਿਲੀ ਪਾਰੀ ਦੇ ਸਕੋਰ ਨੂੰ ਪਾਰ ਕਰਨ ਤੋਂ ਹੁਣ ਸਿਰਫ਼ 86 ਦੌੜਾਂ ਦੂਰ ਹੈ।
ਪੰਜਾਬ ਦੀ ਸ਼ੁਰੂਆਤ ਬਹੁਤ ਵਧੀਆ ਰਹੀ। ਵਿਹਾਨ ਮਲਹੋਤਰਾ ਅਤੇ ਹਰਨੂਰ ਪੰਨੂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 137 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਆਪਣੇ ਪਹਿਲੇ ਹੀ ਰਣਜੀ ਟਰਾਫੀ ਮੈਚ ਵਿੱਚ ਵਿਹਾਨ ਮਲਹੋਤਰਾ ਨੇ ਸ਼ਾਨਦਾਰ ਸੈਂਕੜਾ ਲਗਾਉਂਦਿਆਂ 103 ਦੌੜਾਂ ਦੀ ਪਾਰੀ ਖੇਡੀ, ਜਦਕਿ ਹਰਨੂਰ ਪੰਨੂ ਨੇ 54 ਦੌੜਾਂ ਬਣਾਈਆਂ।
ਪੰਜਾਬ ਦੇ ਕਪਤਾਨ ਨੇ ਵੀ 30 ਦੌੜਾਂ ਦਾ ਯੋਗਦਾਨ ਪਾਇਆ। ਤੀਜੇ ਦਿਨ ਦੇ ਅੰਤ ਵਿੱਚ ਸਲੀਲ ਅਰੋੜਾ ਅਤੇ ਇਮਾਨਜੋਤ ਚਹਿਲ ਕਰੀਜ਼ ’ਤੇ ਡਟੇ ਹੋਏ ਹਨ ਅਤੇ ਦੋਵਾਂ ਵਿਚਕਾਰ ਹੁਣ ਤੱਕ 50 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
ਤੀਜੇ ਦਿਨ ਦੀ ਖੇਡ ਸਮਾਪਤੀ ’ਤੇ ਪੰਜਾਬ ਦਾ ਸਕੋਰ 287/5 ਹੈ। ਇਸ ਤੋਂ ਪਹਿਲਾਂ ਮੀਂਹ ਪ੍ਰਭਾਵਿਤ ਇਸ ਮੈਚ ਦੇ ਦੂਜੇ ਦਿਨ ਦੀ ਖੇਡ ਤੋਂ ਸਮਾਪਤੀ ਤੋਂ ਪਹਿਲਾਂ ਅਸਾਮ ਨੇ 373 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਅਸਾਮ ਵੱਲੋਂ ਦੋ ਬੱਲੇਬਾਜ਼ਾਂ ਨੇ ਸ਼ਾਨਦਾਰ ਸੈਂਕੜੇ ਜੜੇ। ਪੰਜਾਬ ਵੱਲੋਂ ਉਮੇਸ਼ ਯਾਦਵ ਨੇ 5 ਵਿਕਟਾਂ ਹਾਸਲ ਕਰਦਿਆਂ ਗੇਂਦਬਾਜ਼ੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਚੌਥੇ ਦਿਨ ਪੰਜਾਬ ਦੀ ਨਜ਼ਰ ਬਾਕੀ ਵਿਕਟਾਂ ਨੂੰ ਸੰਭਾਲਦਿਆਂ ਅਸਾਮ ਦੀ ਬੜ੍ਹਤ ਨੂੰ ਪਾਰ ਕਰਨ ਅਤੇ ਮੈਚ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ’ਤੇ ਹੋਵੇਗੀ।