- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੌਰੇ ’ਤੇ ਆਈ ਆਸਟ੍ਰੇਲੀਆ ਮਹਿਲਾ ਏ ਅਤੇ ਭਾਰਤ ਮਹਿਲਾ ਏ ਦੀਆਂ ਟੀਮਾਂ ਵਿਚਕਾਰ 29 ਸਤੰਬਰ ਤੋਂ 2 ਅਕਤੂਬਰ 2026 ਤੱਕ ਖੇਡਿਆ ਜਾਣ ਵਾਲਾ ਚਾਰ ਰੋਜ਼ਾ ਮੁਕਾਬਲਾ ਹੁਣ ਪੀ.ਸੀ.ਏ. ਆਈ.ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਜਾਵੇਗਾ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਭਾਰਤ ਦੌਰੇ ’ਤੇ ਆਈ ਆਸਟ੍ਰੇਲੀਆ ਮਹਿਲਾ ਏ ਅਤੇ ਭਾਰਤ ਮਹਿਲਾ ਏ ਦੀਆਂ ਟੀਮਾਂ ਵਿਚਕਾਰ 29 ਸਤੰਬਰ ਤੋਂ 2 ਅਕਤੂਬਰ 2026 ਤੱਕ ਖੇਡਿਆ ਜਾਣ ਵਾਲਾ ਚਾਰ ਰੋਜ਼ਾ ਮੁਕਾਬਲਾ ਹੁਣ ਪੀ.ਸੀ.ਏ. ਆਈ.ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਜਾਵੇਗਾ। ਇਹ ਮੁਕਾਬਲਾ ਪਹਿਲਾਂ ਧਰਮਸ਼ਾਲਾ ਵਿਖੇ ਖੇਡਿਆ ਜਾਣਾ ਸੀ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਸ ਦਾ ਸਥਾਨ ਬਦਲ ਕੇ ਮੋਹਾਲੀ ਕਰ ਦਿੱਤਾ ਗਿਆ ਹੈ।
ਆਸਟ੍ਰੇਲੀਆ ਮਹਿਲਾ ਏ ਦੇ ਭਾਰਤ ਦੌਰੇ ਦੌਰਾਨ ਦੋਵਾਂ ਟੀਮਾਂ ਵਿਚਕਾਰ ਪਹਿਲਾਂ ਤਿੰਨ ਟੀ-20 ਮੁਕਾਬਲੇ ਮੁੱਲਾਂਪੁਰ ਵਿਖੇ ਖੇਡੇ ਗਏ
ਕ੍ਰਿਕਟ ਪ੍ਰੇਮੀਆਂ ਲਈ ਮੁਫ਼ਤ ਦਾਖ਼ਲਾ
ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਇਸ ਮੁਕਾਬਲੇ ਦੌਰਾਨ ਵਿਸ਼ੇਸ਼ ਤੋਹਫ਼ਾ ਦਿੱਤਾ ਗਿਆ ਹੈ। 29 ਸਤੰਬਰ ਤੋਂ 2 ਅਕਤੂਬਰ ਤੱਕ ਹੋਣ ਵਾਲੇ ਇਸ ਮੁਕਾਬਲੇ ਲਈ ਦਰਸ਼ਕਾਂ ਦਾ ਦਾਖ਼ਲਾ ਬਿਲਕੁਲ ਮੁਫ਼ਤ ਰਹੇਗਾ।
ਕ੍ਰਿਕਟ ਪ੍ਰੇਮੀ ਆਊਟਰ ਗੇਟ 1ਸੀ ਰਾਹੀਂ ਮੁਫ਼ਤ ਦਾਖ਼ਲਾ ਲੈ ਕੇ ਇਸ ਮੁਕਾਬਲੇ ਦਾ ਸਿੱਧਾ ਮੈਦਾਨ ਤੋਂ ਆਨੰਦ ਮਾਣ ਸਕਣਗੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਹ ਉਪਰਾਲਾ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੂੰ ਮਹਿਲਾ ਕ੍ਰਿਕਟ ਨਾਲ ਹੋਰ ਨੇੜਿਓਂ ਜੋੜਨ ਲਈ ਕੀਤਾ ਗਿਆ ਹੈ।
ਸੈਕਟਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਸੀਸੀਆਈ ਦਾ ਕੀਤਾ ਧੰਨਵਾਦ
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸੈਕਟਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਸੀਸੀਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਮਹੱਤਵਪੂਰਨ ਮਹਿਲਾ ਕ੍ਰਿਕਟ ਮੁਕਾਬਲੇ ਦੀ ਮੇਜ਼ਬਾਨੀ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ, “ਅਸੀਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਇਸ ਮੁਕਾਬਲੇ ਦੀ ਮੇਜ਼ਬਾਨੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਦਿੱਤੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਸ ਮੁਕਾਬਲੇ ਦਾ ਆਯੋਜਨ ਬਹੁਤ ਹੀ ਵਧੀਆ ਅਤੇ ਉੱਚ ਪੱਧਰੀ ਢੰਗ ਨਾਲ ਕੀਤਾ ਜਾਵੇ। ਪੰਜਾਬ ਵਿੱਚ ਮਹਿਲਾ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨਾ ਅਤੇ ਇਸ ਨੂੰ ਹੋਰ ਉੱਚੇ ਪੱਧਰ ’ਤੇ ਲੈ ਕੇ ਜਾਣਾ ਸਾਡੀ ਪਹਿਲ ਰਹੇਗੀ। ਸਾਡੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਕ੍ਰਿਕਟ ਪ੍ਰੇਮੀ ਮੈਦਾਨ ਵਿੱਚ ਪਹੁੰਚ ਕੇ ਮਹਿਲਾ ਕ੍ਰਿਕਟ ਦਾ ਹੌਸਲਾ ਵਧਾਉਣ।”