- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਰਭ ਦੇ 27 ਸਾਲਾ ਤੇਜ਼ ਗੇਂਦਬਾਜ਼ ਯਸ਼ ਨੇ ਹਾਲ ਹੀ ਵਿੱਚ ਜੁਲਾਈ ਵਿੱਚ ਜ਼ਿੰਬਾਬਵੇ ਦੇ ਭਾਰਤ ਦੌਰੇ ਦੌਰਾਨ ਆਪਣਾ T20I ਡੈਬਿਊ ਕੀਤਾ ਸੀ। ਉਨ੍ਹਾਂ ਨੇ ਦੋ ਮੈਚ ਖੇਡੇ ਅਤੇ ਚਾਰ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 50 ਸਈਦ ਮੁਸ਼ਤਾਕ ਅਲੀ ਟਰਾਫੀ ਮੈਚ ਖੇਡੇ ਹਨ ਅਤੇ 7.04 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ 81 ਵਿਕਟਾਂ ਲਈਆਂ ਹਨ। ਦੱਸ ਦੇਈਏ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 T20 ਮੁਕਾਬਲੇ ਖੇਡੇ ਜਾਣਗੇ। ਇਸ ਦੀ ਸ਼ੁਰੂਆਤ 13 ਸਤੰਬਰ ਤੋਂ ਹੋਵੇਗੀ।

ਸਪੋਰਟਸ ਡੈਸਕ, ਨਵੀਂ ਦਿੱਲੀ: ਮੇਨਜ਼ ਸਿਲੈਕਸ਼ਨ ਕਮੇਟੀ ਨੇ ਅਫਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ T20I ਸੀਰੀਜ਼ ਅਤੇ ਏਸ਼ੀਅਨ ਗੇਮਜ਼ 2026 ਲਈ ਭਾਰਤੀ ਟੀਮ ਵਿੱਚ ਬਦਲਾਅ ਕੀਤਾ ਹੈ। ਹਰਸ਼ਿਤ ਰਾਣਾ ਦੀ ਜਗ੍ਹਾ ਯਸ਼ ਠਾਕੁਰ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। BCCI ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਰਾਣਾ ਹੋਏ ਟੀਮ ਤੋਂ ਬਾਹਰ
BCCI ਵੱਲੋਂ ਜਾਰੀ ਜਾਣਕਾਰੀ ਮੁਤਾਬਕ ਤੇਜ਼ ਗੇਂਦਬਾਜ਼ ਰਾਣਾ BCCI ਸੈਂਟਰ ਆਫ਼ ਐਕਸੀਲੈਂਸ (CoE) ਵਿੱਚ ਆਪਣੀ ਰਿਹੈਬ ਦੌਰਾਨ ਚੰਗੀ ਤਰੱਕੀ ਕਰ ਰਹੇ ਸਨ। 7 ਸਤੰਬਰ ਨੂੰ ਇੱਕ ਮੈਚ ਸਿਮੂਲੇਸ਼ਨ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ ਉਨ੍ਹਾਂ ਦੇ ‘ਰੈਕਟਸ ਫੈਮੋਰਿਸ’ ਵਿੱਚ ਖਿਚਾਅ (ਸਟ੍ਰੇਨ) ਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਹੋਣਾ ਪਿਆ।
ਯਸ਼ ਨੇ ਖੇਡੇ ਹਨ 2 ਮੈਚ
ਵਿਦਰਭ ਦੇ 27 ਸਾਲਾ ਤੇਜ਼ ਗੇਂਦਬਾਜ਼ ਯਸ਼ ਨੇ ਹਾਲ ਹੀ ਵਿੱਚ ਜੁਲਾਈ ਵਿੱਚ ਜ਼ਿੰਬਾਬਵੇ ਦੇ ਭਾਰਤ ਦੌਰੇ ਦੌਰਾਨ ਆਪਣਾ T20I ਡੈਬਿਊ ਕੀਤਾ ਸੀ। ਉਨ੍ਹਾਂ ਨੇ ਦੋ ਮੈਚ ਖੇਡੇ ਅਤੇ ਚਾਰ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 50 ਸਈਦ ਮੁਸ਼ਤਾਕ ਅਲੀ ਟਰਾਫੀ ਮੈਚ ਖੇਡੇ ਹਨ ਅਤੇ 7.04 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ 81 ਵਿਕਟਾਂ ਲਈਆਂ ਹਨ। ਦੱਸ ਦੇਈਏ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 T20 ਮੁਕਾਬਲੇ ਖੇਡੇ ਜਾਣਗੇ। ਇਸ ਦੀ ਸ਼ੁਰੂਆਤ 13 ਸਤੰਬਰ ਤੋਂ ਹੋਵੇਗੀ।
ਅਫਗਾਨਿਸਤਾਨ ਖ਼ਿਲਾਫ਼ T20I ਲਈ ਭਾਰਤੀ ਟੀਮ
ਸ਼੍ਰੇਅਸ ਅਈਅਰ [ਕਪਤਾਨ], ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ, ਸੰਜੂ ਸੈਮਸਨ [ਵਿਕਟਕੀਪਰ], ਈਸ਼ਾਨ ਕਿਸ਼ਨ [ਵਿਕਟਕੀਪਰ], ਤਿਲਕ ਵਰਮਾ [ਉਪਕਪਤਾਨ], ਸ਼ਿਵਮ ਦੁਬੇ, ਨੀਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਯਸ਼ ਠਾਕੁਰ।
T20 ਸੀਰੀਜ਼ ਦਾ ਸ਼ਡਿਊਲ
ਪਹਿਲਾ T20: 13 ਸਤੰਬਰ — ਅਰੁਣ ਜੇਟਲੀ ਸਟੇਡੀਅਮ, ਦਿੱਲੀ
ਦੂਜਾ T20: 15 ਸਤੰਬਰ — ਅਰੁਣ ਜੇਟਲੀ ਸਟੇਡੀਅਮ, ਦਿੱਲੀ
ਤੀਜਾ T20: 17 ਸਤੰਬਰ — ਅਰੁਣ ਜੇਟਲੀ ਸਟੇਡੀਅਮ, ਦਿੱਲੀ
🚨 News 🚨 Yash Thakur replaces Harshit Rana in India’s T20Is squads for Afghanistan T20Is & Asian Games More Details ▶️ https://t.co/qh86ExSbgB #TeamIndia | #AFGvIND | #AsianGames
— BCCI (@BCCI) September 10, 2026
2026 ਏਸ਼ੀਆਈ ਖੇਡਾਂ ਲਈ ਭਾਰਤੀ ਟੀਮ
ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਿਵਮ ਦੁਬੇ, ਤਿਲਕ ਵਰਮਾ (ਉਪਕਪਤਾਨ), ਨੀਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵੈਭਵ ਸੂਰਯਵੰਸ਼ੀ, ਯਸ਼ ਠਾਕੁਰ।