SIP Calculation : ਬੱਚੇ ਲਈ ਸ਼ੁਰੂ ਕੀਤੀ ₹1,000 ਦੀ SIP ਤਾਂ 18 ਸਾਲਾਂ 'ਚ ਕਿੰਨਾ ਬਣੇਗਾ ਫੰਡ? ਸਮਝੋ ਪੂਰਾ ਹਿਸਾਬ
ਜੇ ਸ਼ੁਰੂ ਤੋਂ ਹੀ ਥੋੜ੍ਹੀ-ਥੋੜ੍ਹੀ ਰਕਮ ਨਿਵੇਸ਼ ਕੀਤੀ ਜਾਵੇ ਤਾਂ ਬੱਚੇ ਦੇ 18 ਸਾਲ ਦਾ ਹੋਣ ਤੱਕ ਇੱਕ ਚੰਗਾ ਫੰਡ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਜ਼ਰੂਰੀ ਨਹੀਂ ਕਿ ਹਰ ਮਹੀਨੇ ਹਜ਼ਾਰਾਂ ਰੁਪਏ ਨਿਵੇਸ਼ ਕੀਤੇ ਜਾਣ। ਸਿਰਫ਼ ₹1,000 ਦੀ ਮਾਸਿਕ SIP ਨਾਲ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
Publish Date: Mon, 23 Nov 2026 12:49 PM (IST)
Updated Date: Mon, 23 Nov 2026 12:52 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਬੱਚੇ ਦੇ ਜਨਮ ਦੇ ਨਾਲ ਹੀ ਮਾਪੇ ਉਸ ਦੇ ਬਿਹਤਰ ਭਵਿੱਖ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਪੜ੍ਹਾਈ ਤੋਂ ਲੈ ਕੇ ਕਾਲਜ ਅਤੇ ਪ੍ਰੋਫੈਸ਼ਨਲ ਕੋਰਸ ਤੱਕ, ਆਉਣ ਵਾਲੇ ਸਮੇਂ 'ਚ ਕਈ ਵੱਡੇ ਖ਼ਰਚੇ ਸਾਹਮਣੇ ਆਉਂਦੇ ਹਨ। ਅਜਿਹੇ 'ਚ ਜੇ ਸ਼ੁਰੂ ਤੋਂ ਹੀ ਥੋੜ੍ਹੀ-ਥੋੜ੍ਹੀ ਰਕਮ ਨਿਵੇਸ਼ ਕੀਤੀ ਜਾਵੇ ਤਾਂ ਬੱਚੇ ਦੇ 18 ਸਾਲ ਦਾ ਹੋਣ ਤੱਕ ਇੱਕ ਚੰਗਾ ਫੰਡ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਜ਼ਰੂਰੀ ਨਹੀਂ ਕਿ ਹਰ ਮਹੀਨੇ ਹਜ਼ਾਰਾਂ ਰੁਪਏ ਨਿਵੇਸ਼ ਕੀਤੇ ਜਾਣ। ਸਿਰਫ਼ ₹1,000 ਦੀ ਮਾਸਿਕ SIP ਨਾਲ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਆਓ ਸਮਝਦੇ ਹਾਂ ਕਿ 18 ਸਾਲਾਂ ਤੱਕ ਲਗਾਤਾਰ ਨਿਵੇਸ਼ ਕਰਨ 'ਤੇ ਕਿੰਨਾ ਪੈਸਾ ਜਮ੍ਹਾਂ ਹੋ ਸਕਦਾ ਹੈ।
₹1,000 ਦੀ SIP ਨਾਲ ਕਿੰਨਾ ਬਣੇਗਾ ਫੰਡ?
ਮੰਨ ਲਓ ਕਿ ਤੁਸੀਂ ਬੱਚੇ ਦੇ ਜਨਮ ਦੇ ਨਾਲ ਹੀ ਉਸ ਦੇ ਨਾਂ 'ਤੇ ਹਰ ਮਹੀਨੇ ₹1,000 ਦੀ SIP ਸ਼ੁਰੂ ਕਰ ਦਿੱਤੀ। ਜੇ ਤੁਸੀਂ ਅਗਲੇ 18 ਸਾਲਾਂ ਤਕ ਬਿਨਾਂ ਰੁਕੇ ਹਰ ਮਹੀਨੇ ਨਿਵੇਸ਼ ਕਰਦੇ ਹੋ ਤਾਂ ਤੁਹਾਡੀ ਜੇਬ 'ਚੋਂ ਕੁੱਲ ₹2.16 ਲੱਖ ਖ਼ਰਚ ਹੋਣਗੇ। ਹੁਣ ਇਸ ਨਿਵੇਸ਼ 'ਤੇ ਮਿਲਣ ਵਾਲੇ ਰਿਟਰਨ ਦੀ ਗੱਲ ਕਰੀਏ ਤਾਂ ਜੇ ਸਾਲਾਨਾ ਔਸਤ ਰਿਟਰਨ 12% ਰਹਿੰਦਾ ਹੈ ਤਾਂ 18 ਸਾਲਾਂ ਬਾਅਦ ਤੁਹਾਡਾ ਫੰਡ ਲਗਪਗ ₹7.58 ਲੱਖ ਹੋ ਸਕਦਾ ਹੈ। ਉੱਥੇ ਹੀ, ਜੇ ਸਾਲਾਨਾ ਰਿਟਰਨ 15% ਮਿਲਦਾ ਹੈ ਤਾਂ ਇਹੀ ਰਕਮ ਵਧ ਕੇ ਲਗਪਗ ₹10.91 ਲੱਖ ਤੱਕ ਪਹੁੰਚ ਸਕਦੀ ਹੈ। ਯਾਨੀ ਥੋੜ੍ਹੀ ਜਿਹੀ ਰਕਮ ਨਾਲ ਸ਼ੁਰੂ ਕੀਤਾ ਗਿਆ ਨਿਵੇਸ਼ ਲੰਬੇ ਸਮੇਂ 'ਚ ਕੰਪਾਊਂਡਿੰਗ ਦੀ ਮਦਦ ਨਾਲ ਵੱਡਾ ਫੰਡ ਬਣਾਉਣ 'ਚ ਮਦਦ ਕਰ ਸਕਦਾ ਹੈ।
ਵੱਖ-ਵੱਖ ਰਿਟਰਨ 'ਤੇ ਕਿੰਨਾ ਮਿਲੇਗਾ ਪੈਸਾ?
18 ਸਾਲਾਂ ਤਕ ਹਰ ਮਹੀਨੇ ₹1,000 ਨਿਵੇਸ਼ ਕਰਨ 'ਤੇ ਵੱਖ-ਵੱਖ ਸਾਲਾਨਾ ਰਿਟਰਨ ਦੇ ਹਿਸਾਬ ਨਾਲ ਸੰਭਾਵੀ ਫੰਡ ਇਸ ਤਰ੍ਹਾਂ ਬਣ ਸਕਦਾ ਹੈ:
- 10% ਅਨੁਮਾਨਿਤ ਰਿਟਰਨ ਨਾਲ ₹6.01 ਲੱਖ ਦਾ ਫੰਡ
- 12% ਰਿਟਰਨ ਨਾਲ ₹7.58 ਲੱਖ
- 15% ਰਿਟਰਨ ਨਾਲ ₹10.91 ਲੱਖ
ਇਸ ਕੈਲਕੂਲੇਸ਼ਨ ਮੁਤਾਬਕ, ਤੁਸੀਂ ਪੂਰੇ 18 ਸਾਲਾਂ 'ਚ ਕੁੱਲ ₹2.16 ਲੱਖ ਦਾ ਨਿਵੇਸ਼ ਕੀਤਾ ਹੋਵੇਗਾ। ਬਾਕੀ ਰਕਮ ਨਿਵੇਸ਼ 'ਤੇ ਮਿਲਣ ਵਾਲੇ ਸੰਭਾਵੀ ਰਿਟਰਨ ਤੇ ਕੰਪਾਊਂਡਿੰਗ ਨਾਲ ਤਿਆਰ ਹੋਵੇਗੀ।
SIP ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1.
ਨਿਵੇਸ਼ ਦਾ ਟੀਚਾ ਤੈਅ ਕਰੋ: ਬੱਚੇ ਲਈ SIP ਸ਼ੁਰੂ ਕਰਨ ਤੋਂ ਪਹਿਲਾਂ ਇਹ ਤੈਅ ਕਰੋ ਕਿ ਤੁਹਾਨੂੰ ਕਿਸ ਮਕਸਦ ਲਈ ਪੈਸਾ ਜਮ੍ਹਾਂ ਕਰਨਾ ਹੈ। ਜਿਵੇਂ ਉੱਚ ਸਿੱਖਿਆ, ਕਾਲਜ ਦੀ ਫੀਸ ਜਾਂ ਭਵਿੱਖ ਦੀਆਂ ਹੋਰ ਲੋੜਾਂ।
2.
ਸਹੀ ਮਿਊਚਲ ਫੰਡ ਚੁਣੋ: ਲੰਬੇ ਸਮੇਂ 'ਚ ਇਕੁਇਟੀ ਮਿਊਚੁਅਲ ਫੰਡ ਜਾਇਦਾਦ ਬਣਾਉਣ ਦਾ ਇੱਕ ਵਿਕਲਪ ਹੋ ਸਕਦੇ ਹਨ। ਹਾਲਾਂਕਿ, ਇਨ੍ਹਾਂ 'ਚ ਬਾਜ਼ਾਰ ਦਾ ਜੋਖ਼ਮ ਵੀ ਰਹਿੰਦਾ ਹੈ। ਇਸ ਲਈ ਸਿਰਫ਼ ਪੁਰਾਣੇ ਰਿਟਰਨ ਦੇਖ ਕੇ ਕਿਸੇ ਫੰਡ ਦੀ ਚੋਣ ਨਾ ਕਰੋ। ਉਸ ਦੇ ਜੋਖ਼ਮ, ਖ਼ਰਚੇ ਅਤੇ ਨਿਵੇਸ਼ ਦੀ ਰਣਨੀਤੀ ਨੂੰ ਵੀ ਸਮਝੋ।
3. ਬਾਜ਼ਾਰ ਦੀ ਗਿਰਾਵਟ ਤੋਂ ਘਬਰਾ ਕੇ SIP ਬੰਦ ਨਾ ਕਰੋ: ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਅਜਿਹੇ 'ਚ ਗਿਰਾਵਟ ਦੌਰਾਨ ਜਲਦਬਾਜ਼ੀ 'ਚ ਨਿਵੇਸ਼ ਬੰਦ ਕਰਨ ਦੀ ਬਜਾਏ ਆਪਣੇ ਟੀਚੇ ਅਤੇ ਆਰਥਿਕ ਸਥਿਤੀ ਦੇ ਹਿਸਾਬ ਨਾਲ ਨਿਵੇਸ਼ ਦੀ ਸਮੀਖਿਆ ਕਰੋ।