ਪੁਰਾਣਾ ਮੋਬਾਈਲ ਨੰਬਰ ਹੋ ਗਿਆ ਬੰਦ ? ਆਧਾਰ ਕਾਰਡ 'ਚ ਘਰ ਬੈਠੇ ਕਰੋ ਅਪਡੇਟ, ਨਹੀਂ ਤਾਂ ਰੁਕ ਸਕਦੈ ਸਰਕਾਰੀ ਯੋਜਨਾਵਾਂ ਦਾ ਲਾਭ ਕੀ ਤੁਸੀਂ ਹਾਲ ਹੀ ਵਿੱਚ ਆਪਣਾ ਮੋਬਾਈਲ ਨੰਬਰ ਬਦਲਿਆ ਹੈ ਜਾਂ ਕਿਸੇ ਕਾਰਨ ਕਰਕੇ ਪੁਰਾਣਾ ਨੰਬਰ ਬੰਦ ਹੋ ਗਿਆ ਹੈ? ਜੇਕਰ ਹਾਂ, ਤਾਂ ਧਿਆਨ ਰੱਖੋ ਕਿ ਨੰਬਰ ਬੰਦ ਹੋਣ ਕਾਰਨ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਰੁਕ ਸਕਦਾ ਹੈ। ਕਿਉਂਕਿ ਜੇਕਰ ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਅਪਡੇਟ ਨਹੀਂ ਹੋਵੇਗਾ ਤਾਂ OTP ਨਹੀਂ ਆਵੇਗਾ ਅਤੇ OTP ਤੋਂ ਬਿਨਾਂ ਤੁਸੀਂ ਕਈ ਯੋਜਨਾਵਾਂ ਦਾ ਲਾਭ ਨਹੀਂ ਲੈ ਸਕੋਗੇ। ਆਓ ਜਾਣਦੇ ਹਾਂ ਕਿ ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਕਿਵੇਂ ਅਪਡੇਟ ਕੀਤਾ ਜਾ ਸਕਦਾ ਹੈ।
Publish Date: Thu, 19 Nov 2026 10:47 AM (IST)
Updated Date: Thu, 19 Nov 2026 10:49 AM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ - ਕੀ ਤੁਸੀਂ ਹਾਲ ਹੀ ਵਿੱਚ ਆਪਣਾ ਮੋਬਾਈਲ ਨੰਬਰ ਬਦਲਿਆ ਹੈ ਜਾਂ ਕਿਸੇ ਕਾਰਨ ਕਰਕੇ ਪੁਰਾਣਾ ਨੰਬਰ ਬੰਦ ਹੋ ਗਿਆ ਹੈ? ਜੇਕਰ ਹਾਂ, ਤਾਂ ਧਿਆਨ ਰੱਖੋ ਕਿ ਨੰਬਰ ਬੰਦ ਹੋਣ ਕਾਰਨ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਰੁਕ ਸਕਦਾ ਹੈ। ਕਿਉਂਕਿ ਜੇਕਰ ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਅਪਡੇਟ ਨਹੀਂ ਹੋਵੇਗਾ ਤਾਂ OTP ਨਹੀਂ ਆਵੇਗਾ ਅਤੇ OTP ਤੋਂ ਬਿਨਾਂ ਤੁਸੀਂ ਕਈ ਯੋਜਨਾਵਾਂ ਦਾ ਲਾਭ ਨਹੀਂ ਲੈ ਸਕੋਗੇ। ਆਓ ਜਾਣਦੇ ਹਾਂ ਕਿ ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਕਿਵੇਂ ਅਪਡੇਟ ਕੀਤਾ ਜਾ ਸਕਦਾ ਹੈ।
ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਕਿਵੇਂ ਕਰੀਏ ਅਪਡੇਟ? ਜੇਕਰ ਤੁਸੀਂ ਵੀ ਆਪਣੇ ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਦਫ਼ਤਰ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਆਪਣੇ ਫੋਨ ਵਿੱਚ ਅਧਿਕਾਰਤ Aadhaar App ਦੀ ਮਦਦ ਨਾਲ ਇਹ ਕੰਮ ਕਰ ਸਕਦੇ ਹੋ। ਇਸ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ :-
1. ਸਭ ਤੋਂ ਪਹਿਲਾਂ ਆਪਣੇ ਫੋਨ (Android ਜਾਂ iPhone) ਵਿੱਚ ਅਧਿਕਾਰਤ Aadhaar App ਡਾਊਨਲੋਡ ਕਰੋ।
2. ਐਪ ਖੋਲ੍ਹ ਕੇ ਆਪਣੀ ਪਸੰਦ ਦੀ ਭਾਸ਼ਾ ਚੁਣੋ ਅਤੇ ਆਪਣਾ 12 ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰੋ।
3. ਨਿਯਮਾਂ ਅਤੇ ਸ਼ਰਤਾਂ ਦੇ ਨਾਲ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਕਰੋ।
4. ਐਪ ਵਿੱਚ ਵਰਤੋਂ ਲਈ ਸਹੀ SIM ਚੁਣੋ ਅਤੇ ਫੇਸ ਆਥੈਂਟੀਕੇਸ਼ਨ (ਚਿਹਰੇ ਦੀ ਸਕੈਨਿੰਗ) ਦੀ ਪ੍ਰਕਿਰਿਆ ਪੂਰੀ ਕਰੋ।
5. ਐਪ ਨੂੰ ਸੁਰੱਖਿਅਤ ਰੱਖਣ ਲਈ 6 ਅੰਕਾਂ ਦਾ ਨਵਾਂ PIN ਸੈੱਟ ਕਰੋ, ਤਾਂ ਜੋ ਅੱਗੇ ਆਸਾਨੀ ਨਾਲ ਲੌਗਇਨ ਕਰ ਸਕੋ।
6. ਹੁਣ ਐਪ ਵਿੱਚ ਲੌਗਇਨ ਕਰਕੇ Services ਵਾਲੇ ਸੈਕਸ਼ਨ ਵਿੱਚ ਜਾਓ ਅਤੇ Mobile Number Update ਦੇ ਵਿਕਲਪ ’ਤੇ ਕਲਿੱਕ ਕਰੋ।
7. ਆਪਣਾ ਨਵਾਂ ਚਾਲੂ ਮੋਬਾਈਲ ਨੰਬਰ ਦਰਜ ਕਰੋ। ਨਵੇਂ ਨੰਬਰ ’ਤੇ ਆਏ OTP ਰਾਹੀਂ ਉਸ ਦੀ ਤਸਦੀਕ ਕਰੋ। ਇਸ ਤੋਂ ਬਾਅਦ ਮੁੜ ਫੇਸ ਆਥੈਂਟੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ।
8. ਤੈਅ ਫੀਸ ਆਨਲਾਈਨ ਜਮ੍ਹਾਂ ਕਰਵਾਓ ਅਤੇ ਆਪਣੀ ਅਰਜ਼ੀ ਸਬਮਿਟ ਕਰ ਦਿਓ।
ਕੀ ਪੁਰਾਣੇ ਨੰਬਰ ’ਤੇ ਵੀ ਆਵੇਗਾ OTP? ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਐਪ ਵਿੱਚ ਉਸੇ ਨੰਬਰ ਨਾਲ ਰਜਿਸਟਰਡ ਹੋ, ਜੋ ਪਹਿਲਾਂ ਆਧਾਰ ਕਾਰਡ ਨਾਲ ਜੁੜਿਆ ਹੋਇਆ ਸੀ, ਤਾਂ ਨਵੇਂ ਨੰਬਰ ’ਤੇ OTP ਅਤੇ ਫੇਸ ਆਥੈਂਟੀਕੇਸ਼ਨ ਰਾਹੀਂ ਕੰਮ ਹੋ ਸਕਦਾ ਹੈ। ਪਰ ਜੇਕਰ ਤੁਸੀਂ ਐਪ ਵਿੱਚ ਕੋਈ ਹੋਰ ਨੰਬਰ ਦਰਜ ਕੀਤਾ ਹੈ ਤਾਂ UIDAI ਦੇ ਨਿਯਮਾਂ ਮੁਤਾਬਕ ਪੁਰਾਣੇ ਅਤੇ ਨਵੇਂ ਦੋਵਾਂ ਨੰਬਰਾਂ ’ਤੇ OTP ਆ ਸਕਦਾ ਹੈ।
ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਪੁਰਾਣਾ ਨੰਬਰ ਮੌਜੂਦ ਨਹੀਂ ਹੈ ਜਾਂ ਉਹ ਬੰਦ ਹੋ ਚੁੱਕਾ ਹੈ ਤਾਂ ਐਪ ਕੰਮ ਨਹੀਂ ਕਰੇਗੀ। ਅਜਿਹੀ ਸਥਿਤੀ ਵਿੱਚ ਤੁਹਾਨੂੰ ਨੇੜਲੇ ਆਧਾਰ ਸੇਵਾ ਕੇਂਦਰ ਜਾਣਾ ਹੀ ਪਵੇਗਾ। ਹਾਲਾਂਕਿ, ਇਸ ਲਈ ਵੀ ਕਿਸੇ ਕਾਗਜ਼ ਜਾਂ ਦਸਤਾਵੇਜ਼ ਦੀ ਲੋੜ ਨਹੀਂ ਪਵੇਗੀ।