- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ, ਕੋਲਾ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਪੂਰਬੀ-ਮੱਧ ਭਾਰਤ ਦੇ ਕੋਲਾ ਖੇਤਰਾਂ ਵਿਚ ਬਰਸਾਤ ਘਟਣ ਨਾਲ ਉਤਪਾਦਨ ਅਤੇ ਡਿਲਿਵਰੀ ਦੋਹਾਂ ਵਿਚ ਤੇਜ਼ੀ ਆ ਰਹੀ ਹੈ। ਇਸ ਨੂੰ ਹੋਰ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਤੰਬਰ ਦੇ ਬਰਸਾਤ ਵਾਲੇ ਪਹਿਲੇ ਤਿੰਨ ਦਿਨਾਂ ਵਿਚ ਔਸਤ ਰੋਜ਼ਾਨਾ ਉਤਪਾਦਨ ਲਗਪਗ 13.6 ਲੱਖ ਟਨ ਰਿਹਾ, ਜਿਹੜਾ 4 ਸਤੰਬਰ ਨੂੰ ਇਹ ਲਗਪਗ 17 ਲੱਖ ਟਨ ਹੋ ਗਿਆ।

ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿਚ ਮੌਨਸੂਨ ਦੌਰਾਨ ਲੰਬੀ ਬਰਸਾਤ ਨੇ ਕੋਲਾ ਉਤਪਾਦਨ ’ਤੇ ਅਸਰ ਪਾਇਆ ਹੈ। ਦੋ ਮਹੀਨੇ ਪਹਿਲਾਂ ਤਾਪ ਬਿਜਲੀ ਪਲਾਂਟਾਂ ਕੋਲ ਕੋਲੇ ਦਾ 17 ਦਿਨਾਂ ਦਾ ਔਸਤ ਸਟਾਕ ਸੀ, ਜੋ ਹੁਣ ਘਟ ਕੇ 9 ਦਿਨਾਂ ’ਤੇ ਆ ਗਿਆ ਹੈ। ਹਾਲਾਂਕਿ, ਕੋਲਾ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਪੂਰਬੀ-ਮੱਧ ਭਾਰਤ ਦੇ ਕੋਲਾ ਖੇਤਰਾਂ ਵਿਚ ਬਰਸਾਤ ਘਟਣ ਨਾਲ ਉਤਪਾਦਨ ਅਤੇ ਡਿਲਿਵਰੀ ਦੋਹਾਂ ਵਿਚ ਤੇਜ਼ੀ ਆ ਰਹੀ ਹੈ। ਇਸ ਨੂੰ ਹੋਰ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਤੰਬਰ ਦੇ ਬਰਸਾਤ ਵਾਲੇ ਪਹਿਲੇ ਤਿੰਨ ਦਿਨਾਂ ਵਿਚ ਔਸਤ ਰੋਜ਼ਾਨਾ ਉਤਪਾਦਨ ਲਗਪਗ 13.6 ਲੱਖ ਟਨ ਰਿਹਾ, ਜਿਹੜਾ 4 ਸਤੰਬਰ ਨੂੰ ਇਹ ਲਗਪਗ 17 ਲੱਖ ਟਨ ਹੋ ਗਿਆ। ਖਾਣਾਂ ਦੇ ਆਸਪਾਸ ਦੀ ਜ਼ਮੀਨ ਸੁੱਕ ਰਹੀ ਹੈ। ਇਸ ਨਾਲ ਅਗਲੇ ਹਫ਼ਤੇ ਵਿਚ ਡਿਲਿਵਰੀ ਵਿਚ ਹੋਰ ਤੇਜ਼ੀ ਆਏਗੀ ਅਤੇ ਬਿਜਲੀ ਪਲਾਂਟਾਂ ਕੋਲ ਵੱਧ ਕੋਲਾ ਪਹੁੰਚੇਗਾ।
ਕੋਲਾ ਮੰਤਰਾਲੇ ਅਤੇ ਬਿਜਲੀ ਮੰਤਰਾਲੇ ਦੇ ਵੱਖ-ਵੱਖ ਅੰਕੜਿਆਂ ਦੀ ਸਮੀਖਿਆ ਕਰਨ ’ਤੇ ਇਹ ਸਾਫ਼ ਹੋ ਜਾਂਦਾ ਹੈ ਕਿ ਜੁਲਾਈ-ਅਗਸਤ 2026 ਵਿਚ ਬਿਜਲੀ ਦੀ ਮੰਗ ਰਿਕਾਰਡ ਤੌਰ ’ਤੇ ਵੱਧ ਰਹੀ ਹੈ, ਜਦੋਂਕਿ ਕੋਲਾ ਉਤਪਾਦਨ ਪਿਛਲੇ ਸਾਲ ਨਾਲੋਂ ਘੱਟ ਰਿਹਾ ਹੈ। ਇਸ ਲਈ, ਤਾਪ ਬਿਜਲੀ ਪਲਾਂਟਾਂ ਕੋਲ ਕੋਲੇ ਦਾ ਸਟਾਕ ਘਟ ਗਿਆ ਹੈ। ਕੋਲ ਇੰਡੀਆ ਲਿਮਟਿਡ (ਸੀਆਈਐੱਲ) ਨੇ ਆਪਣੇ ਕੋਲਾ ਸਟਾਕ (ਪਹਿਲਾਂ ਤੋਂ ਕੱਢਿਆ ਗਿਆ ਕੋਲਾ) ਨਾਲ ਬਿਜਲੀ ਪਲਾਂਟਾਂ ਨੂੰ ਸਪਲਾਈ ਬਣਾਈ ਰੱਖੀ ਹੈ। ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਅਗਸਤ ਵਿਚ ਕੰਪਨੀ ਨੇ 32.29 ਕਰੋੜ ਟਨ ਕੋਲਾ ਸਪਲਾਈ ਕੀਤਾ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੇ 30.26 ਕਰੋੜ ਟਨ ਨਾਲੋਂ 6.70 ਫ਼ੀਸਦੀ ਵੱਧ ਹੈ। ਅਗਸਤ 2026 ਵਿਚ 6 ਕਰੋੜ ਟਨ ਕੋਲੇ ਦੀ ਸਪਲਾਈ ਕੀਤੀ ਗਈ ਹੈ, ਜਿਹੜੀ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 5.50 ਫ਼ੀਸਦੀ ਵੱਧ ਹੈ। ਬਿਜਲੀ ਖੇਤਰ ਨੂੰ ਅਗਸਤ ਵਿਚ 4.485 ਕਰੋੜ ਟਨ ਕੋਲਾ ਦਿੱਤਾ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ 4.5 ਫ਼ੀਸਦੀ ਵੱਧ ਹੈ। ਸੀਆਈਐੱਲ ਦਾ ਉਤਪਾਦਨ ਅਗਸਤ 2026 ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ ਘਟ ਕੇ 4.75 ਕਰੋੜ ਟਨ ਰਹਿ ਗਿਆ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਮੌਨਸੂਨ ਦੇ ਕਾਰਨ ਕੋਲਾ ਖਾਣਾਂ ਵਿਚ ਪਾਣੀ ਭਰ ਗਿਆ ਹੈ। ਖਾਣਾਂ ਨੂੰ ਜੋੜਨ ਵਾਲੀਆਂ ਅੰਦਰੂਨੀ ਸੜਕਾਂ ਖ਼ਰਾਬ ਹੋ ਗਈਆਂ ਹਨ ਅਤੇ ਹੈਂਡਲਿੰਗ ਪਲਾਂਟ ਤੋਂ ਕੋਲਾ ਕੱਢਣਾ ਮੁਸ਼ਕਲ ਹੋ ਗਿਆ ਹੈ। ਸੀਆਈਐੱਲ ਨੇ ਸਪਲਾਈ ਨੂੰ ਪੂਰੀ ਤਰ੍ਹਾਂ ਟੁੱਟਣ ਨਹੀਂ ਦਿੱਤਾ ਹੈ। ਇਸ ਦੇ ਬਾਵਜੂਦ, ਅੰਕੜਿਆਂ ਤੋਂ ਸਾਫ਼ ਹੈ ਕਿ ਪਿਛਲੇ ਮੌਨਸੂਨ ਦੇ ਅਗਸਤ ਵਿਚ ਸੀਆਈਐੱਲ ਦਾ ਉਤਪਾਦਨ ਇਸ ਅਗਸਤ ਨਾਲੋਂ ਬਿਹਤਰ ਸੀ। ਸਰਕਾਰ ਦਾ ਕਹਿਣਾ ਹੈ ਕਿ ਕੋਲ ਇੰਡੀਆ ਦੀਆਂ ਖਾਣਾਂ ਦੇ ਬਾਹਰ 7.6 ਕਰੋੜ ਟਨ ਸਟਾਕ ਹੈ, ਜਦਕਿ 4.6 ਕਰੋੜ ਟਨ ਦਾ ਸਟਾਕ ਵੱਖਰਾ ਵੀ ਤਿਆਰ ਹੈ। ਖਾਣਾਂ ਵਿਚ ਨਮੀ ਘਟਣ ਦੇ ਬਾਅਦ ਕੋਲਾ ਕੱਢਣ ਦਾ ਕੰਮ ਤੇਜ਼ ਕੀਤਾ ਜਾ ਰਿਹਾ ਹੈ। ਬਿਜਲੀ ਪਲਾਂਟਾਂ ਨੂੰ ਸਾਲਾਨਾ ਸਮਝੌਤੇ ਤੋਂ ਵੱਧ ਕੋਲਾ ਲੈਣ ਦੀ ਛੋਟ ਦਿੱਤੀ ਗਈ ਹੈ।