ਮਿਠਾਸ 'ਤੇ ਮਹਿੰਗਾਈ ਦਾ ਅਸਰ? ਤਿਉਹਾਰਾਂ ਕਾਰਨ ਬਾਜ਼ਾਰ 'ਚ ਮੰਗ 'ਚ ਉਛਾਲ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਖੰਡ ਦਾ ਭਾਅ!
ਸਰਕਾਰ ਦੇ ਕਈ ਉਪਾਆਂ ਤੋਂ ਬਾਅਦ ਸੋਮਵਾਰ ਨੂੰ ਦੇਸ਼ ਵਿਚ ਖੰਡ ਦੀ ਔਸਤ ਪ੍ਰਚੂਨ ਕੀਮਤ ਲਗਾਤਾਰ ਚੌਥੇ ਦਿਨ 60 ਰੁਪਏ ਪ੍ਰਤੀ ਕਿੱਲੋ ਤੋਂ ਘੱਟ ਰਹੀ। ਹਾਲਾਂਕਿ, ਤਿਉਹਾਰਾਂ ਨਾਲ ਜੁੜੀ ਮੰਗ ਕਾਰਨ ਕੁਝ ਖੇਤਰਾਂ ਵਿਚ ਕੀਮਤਾਂ ਵਧਣ ਦਾ ਦਬਾਅ ਬਣਿਆ ਹੋਇਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਖੰਡ ਦੀ ਔਸਤ ਪ੍ਰਚੂਨ ਕੀਮਤ 59.57 ਰੁਪਏ ਪ੍ਰਤੀ ਕਿੱਲੋ ਰਹੀ, ਜੋ ਕਿ ਇਕ ਦਿਨ ਪਹਿਲਾਂ 58.99 ਰੁਪਏ ਪ੍ਰਤੀ ਕਿੱਲੋ ਸੀ।
Publish Date: Tue, 15 Sep 2026 11:14 AM (IST)
Updated Date: Tue, 15 Sep 2026 11:16 AM (IST)
ਨਵੀਂ ਦਿੱਲੀ (ਪੀਟੀਆਈ) : ਸਰਕਾਰ ਦੇ ਕਈ ਉਪਾਆਂ ਤੋਂ ਬਾਅਦ ਸੋਮਵਾਰ ਨੂੰ ਦੇਸ਼ ਵਿਚ ਖੰਡ ਦੀ ਔਸਤ ਪ੍ਰਚੂਨ ਕੀਮਤ ਲਗਾਤਾਰ ਚੌਥੇ ਦਿਨ 60 ਰੁਪਏ ਪ੍ਰਤੀ ਕਿੱਲੋ ਤੋਂ ਘੱਟ ਰਹੀ। ਹਾਲਾਂਕਿ, ਤਿਉਹਾਰਾਂ ਨਾਲ ਜੁੜੀ ਮੰਗ ਕਾਰਨ ਕੁਝ ਖੇਤਰਾਂ ਵਿਚ ਕੀਮਤਾਂ ਵਧਣ ਦਾ ਦਬਾਅ ਬਣਿਆ ਹੋਇਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਖੰਡ ਦੀ ਔਸਤ ਪ੍ਰਚੂਨ ਕੀਮਤ 59.57 ਰੁਪਏ ਪ੍ਰਤੀ ਕਿੱਲੋ ਰਹੀ, ਜੋ ਕਿ ਇਕ ਦਿਨ ਪਹਿਲਾਂ 58.99 ਰੁਪਏ ਪ੍ਰਤੀ ਕਿੱਲੋ ਸੀ।
ਸ਼ੁੱਕਰਵਾਰ ਨੂੰ ਖੰਡ ਦੀ ਕੀਮਤ 60 ਰੁਪਏ ਪ੍ਰਤੀ ਕਿੱਲੋ ਦੇ ਪੱਧਰ ਤੋਂ ਹੇਠਾਂ ਆ ਗਈ ਸੀ ਅਤੇ ਪਿਛਲੇ ਤਿੰਨ ਦਿਨਾਂ ਵਿਚ ਇਸ ਵਿਚ ਹੋਰ ਨਰਮੀ ਆਈ ਹੈ। ਔਸਤ ਪ੍ਰਚੂਨ ਕੀਮਤ ਹੁਣ ਵੀ 58.23 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਹੈ। 21 ਅਗਸਤ ਨੂੰ ਇਹ ਕੀਮਤ ਏਨੀ ਸੀ, ਜਦੋਂ ਕੇਂਦਰ ਨੇ ਪਹਿਲੀ ਵਾਰ ਖੰਡ ਦੀ ਦਰਾਮਦ ਦੀ ਪ੍ਰਵਾਨਗੀ ਦਿੱਤੀ ਸੀ ਅਤੇ ਮਿਠਾਸ ਦੇਣ ਵਾਲੀ ਇਸ ਵਸਤੂ ਦੀ ਕੀਮਤ ’ਤੇ ਰੋਕ ਲਗਾਉਣ ਲਈ ਹੋਰ ਕਦਮ ਉਠਾਏ ਗਏ ਸਨ।
ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਵੱਧ ਤੋਂ ਵੱਧ ਪ੍ਰਚੂਨ ਕੀਮਤ 85 ਰੁਪਏ ਪ੍ਰਤੀ ਕਿੱਲੋ ’ਤੇ ਸਥਿਰ ਰਹੀ, ਜਦਕਿ ਘੱਟ ਤੋਂ ਘੱਟ ਕੀਮਤ 40 ਰੁਪਏ ਪ੍ਰਤੀ ਕਿੱਲੋ ਸੀ। ਦੱਖਣੀ ਸੂਬਿਆਂ ਵਿਚ ਆਂਧਰ ਪ੍ਰਦੇਸ਼ ਅਤੇ ਕਰਨਾਟਕ ਵਿਚ ਪ੍ਰਚੂਨ ਕੀਮਤਾਂ ਵਿਚ ਹਲਕਾ ਵਾਧਾ ਹੋਇਆ, ਜਦਕਿ ਤਮਿਲਨਾਡੂ ਤੇ ਕੇਰਲ ਵਿਚ ਹਲਕੀ ਘਟਾਅ ਦਰਜ ਕੀਤੀ ਗਈ। ਆਂਧਰ ਪ੍ਰਦੇਸ਼ ਵਿਚ ਔਸਤ ਪ੍ਰਚੂਨ ਕੀਮਤ ਸੋਮਵਾਰ ਨੂੰ ਵੱਧ ਕੇ 55.56 ਰੁਪਏ ਪ੍ਰਤੀ ਕਿੱਲੋ ਹੋ ਗਈ, ਜੋ ਕਿ 21 ਅਗਸਤ ਨੂੰ 49.58 ਰੁਪਏ ਪ੍ਰਤੀ ਕਿੱਲੋ ਸੀ।